ਕਿਸਾਨਾਂ 'ਤੇ ਦੋਸ਼ ਲਾਉਣ ਵਾਲੀ DSP ਮਨਦੀਪ ਕੌਰ ਨਾਲ ਵਾਪਰਿਆ ਭਿਆਨਕ ਹਾਦਸਾ, ਲੱਗੀਆਂ ਗੰਭੀਰ ਸੱਟਾਂ
Punjab News: ਨਾਭਾ ਦੇ DSP ਮਨਦੀਪ ਕੌਰ ਦੀ ਗੱਡੀ ਦਾ ਪਟਿਆਲਾ-ਰਾਜਪੁਰਾ ਹਾਈਵੇਅ ’ਤੇ ਮੁਹਾਲੀ ਏਅਰਪੋਰਟ ਕੋਲ ਐਕਸੀਡੈਂਟ ਹੋ ਗਿਆ।

Punjab News: ਨਾਭਾ ਦੇ DSP ਮਨਦੀਪ ਕੌਰ ਦੀ ਗੱਡੀ ਦਾ ਪਟਿਆਲਾ-ਰਾਜਪੁਰਾ ਹਾਈਵੇਅ ’ਤੇ ਮੁਹਾਲੀ ਏਅਰਪੋਰਟ ਕੋਲ ਐਕਸੀਡੈਂਟ ਹੋ ਗਿਆ। ਹਾਦਸੇ ਵਿੱਚ DSP ਮਨਦੀਪ ਕੌਰ ਦੇ ਵੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਦਾ ਗੰਨਮੈਨ ਵੀ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦੇ ਹੱਥ ‘ਤੇ ਫ੍ਰੈਕਚਰ ਹੋ ਗਿਆ ਹੈ।
ਜਾਣਕਾਰੀ ਮੁਤਾਬਕ, DSP ਮਨਦੀਪ ਕੌਰ 31 ਅਕਤੂਬਰ ਨੂੰ ਗੁਜਰਾਤ ਦੇ ਏਕਤਾ ਦਿਵਸ ਦੀ ਪਰੇਡ ’ਚ ਸ਼ਾਮਿਲ ਹੋਣ ਲਈ ਰਵਾਨਾ ਹੋਣ ਵਾਲੀ ਸੀ। ਹਾਦਸੇ ਦੇ ਕਾਰਨ ਉਨ੍ਹਾਂ ਦੀ ਯਾਤਰਾ ਰੁਕੀ ਰਹੀ ਅਤੇ ਸੁਰੱਖਿਆ ਟੀਮ ਨੇ DSP ਅਤੇ ਗੰਨਮੈਨ ਨੂੰ ਤੁਰੰਤ ਹਸਪਤਾਲ ਭੇਜਿਆ।
ਜ਼ਿਕਰ ਕਰ ਦਈਏ ਕਿ ਇਹ ਉਹ ਡੀਐਸਪੀ ਮਨਦੀਪ ਕੌਰ ਹਨ, ਜਿਨ੍ਹਾਂ ਦੀ ਥੋੜੇ ਦਿਨ ਪਹਿਲਾਂ ਕਿਸਾਨਾਂ ਨਾਲ ਬਹਿਸ ਹੋਈ ਸੀ ਅਤੇ ਉਨ੍ਹਾਂ ਨੇ ਕਿਸਾਨਾਂ ‘ਤੇ ਇਲਜ਼ਾਮ ਲਾਇਆ ਸੀ ਕਿ ਕਿਸਾਨਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਹੈ ਅਤੇ ਉਨ੍ਹਾਂ ਦੀ ਵਰਦੀ ਨੂੰ ਹੱਥ ਪਾਇਆ ਹੈ।






















