Dussehra 2023: ਕਈਆਂ ਨੇ ਖੇਡ ਮੈਦਾਨਾਂ ਅਤੇ ਕਈਆਂ ਨੇ ਬਿਰਧ ਆਸ਼ਰਮ 'ਚ ਮਨਾਇਆ ਦੁਸਹਿਰਾ
Dussehra 2023 in Punjab : ਭਾਵਨਾ ਜੀ ਵੱਲੋਂ ਚਲਾਏ ਜਾ ਰਹੇ ਵਿਰਧ ਆਸ਼ਰਮ ਦੇ ਬਜੁਰਗਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਵੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਬਜੁਰਗ ਕੌਮ ਦਾ ਸ਼ਰਮਾਇਆ ਹੁੰਦੇ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਡਿਗਨਿਟੀ ਨਿਸਕਾਮ ਵਿਰਧ ਆਸ਼ਰਮ ਦਾ ਦੌਰਾ ਕਰਕੇ ਵਿਜੈ ਦਸਮੀ ਦੀਆਂ ਸੁਭਕਾਮਨਾਵਾਂ ਦਿੱਤੀਆਂ ਅਤੇ ਇਹ ਦਿਨ ਉਨ੍ਹਾਂ ਨਾਲ ਮਨਾਇਆ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਹਰੇਕ ਪਰਿਵਾਰ ਵਿਚ ਬਜੁਰਗਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਬਜੁਰਗਾਂ ਨੇ ਬੱਚਿਆਂ ਲਈ ਆਪਣੀ ਪੂਰੀ ਉਮਰ ਲਗਾਈ ਹੁੰਦੀ ਹੈ ਇਸ ਲਈ ਬੱਚਿਆਂ ਨੂੰ ਵੀ ਆਪਣੇ ਮਾਪਿਆਂ ਦਾ ਉਸੇ ਸਤਿਕਾਰ ਅਤੇ ਪਿਆਰ ਨਾਲ ਬਜੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
ਇੱਥੇ ਉਨ੍ਹਾਂ ਨੇ ਭਾਵਨਾ ਜੀ ਵੱਲੋਂ ਚਲਾਏ ਜਾ ਰਹੇ ਵਿਰਧ ਆਸ਼ਰਮ ਦੇ ਬਜੁਰਗਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਵੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਬਜੁਰਗ ਕੌਮ ਦਾ ਸ਼ਰਮਾਇਆ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਚੰਗਾ ਲਗਦਾ ਹੈ ਜਦ ਕਿਸੇ ਦਿਨ ਤਿਓਹਾਰ ਤੇ ਇੱਥੇ ਰਹਿ ਰਹੇ ਬਜੁਰਗਾਂ ਨਾਲ ਇਹ ਦਿਨ ਮਨਾਉਣ ਲਈ ਕੋਈ ਆਉਂਦਾ ਹੈ।
ਇਸ ਮੌਕੇ ਉਨ੍ਹਾਂ ਨੇ ਬਜੁਰਗਾਂ ਨੂੰ ਫਲ ਅਤੇ ਗਰਮ ਕਪੜੇ ਵੀ ਦਿੱਤੇ।ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਉਨ੍ਹਾਂ ਦੇ ਮਾਤਾ ਜੀ ਵੀ ਸਨ। ਇਸਤੋਂ ਪਹਿਲਾਂ ਇੱਥੇ ਪੁੱਜਣ ਤੇ ਆਸ਼ਰਮ ਵੱਲੋਂ ਮੈਡਮ ਭਾਵਨਾ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ।
ਅਬੋਹਰ ਵਿਖੇ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤਿਕ ਦੁਸਹਿਰੇ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ, ਐਸਐਸਪੀ ਸ: ਮਨਜੀਤ ਸਿੰਘ ਢੇਸੀ, ਸਾਬਕਾ ਵਿਧਾਇਕ ਅਰੁਣ ਨਾਰੰਗ ਪ੍ਰਮੁੱਖਤਾ ਨਾਲ ਹਾਜਰ ਰਹੇ। ਜਦਕਿ ਦੁਸਹਿਰਾ ਕਮੇਟੀ ਦੇ ਅਹੁਦੇਦਾਰਾਂ ਦੀ ਦੇਖਰੇਖ ਵਿਚ ਇਹ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਹ ਦਿਨ ਸਾਨੂੰ ਭਗਵਾਨ ਰਾਮ ਚੰਦਰ ਜੀ ਦੀਆਂ ਸਿੱਖਿਆਵਾਂ ਦੀ ਯਾਦ ਦਿਵਾਉਂਦਾ ਹੈ ਅਤੇ ਦੱਸਦਾ ਹੈ ਕਿ ਬੁਰੇ ਰਾਸਤੇ ਤੇ ਚੱਲਣ ਵਾਲੇ ਦਾ ਅੰਤ ਹੁੰਦਾ ਹੈ ਅਤੇ ਸੱਚ ਤੇ ਨੇਕੀ ਦੇ ਰਸਤੇ ਤੇ ਚੱਲਣ ਵਾਲੇ ਦੀ ਜਿੱਤ ਹੁੰਦੀ ਹੈ।