ਪੜਚੋਲ ਕਰੋ

Excise Policy: ਸ਼ਰਾਬ ਦੇ ਠੇਕਿਆਂ ਦੀ ਬੋਲੀ ਲਗਾਉਣ ਦਾ ਰਾਹ ਹੋਇਆ ਸਾਫ਼, ਪਹਿਲਾਂ ਪੈ ਗਿਆ ਸੀ ਆਹ ਅੜਿੱਕਾ

Auction Of Liquor Contracts: ਇਸ ਤਹਿਤ ਵਿਭਾਗ ਨੇ ਵਿੱਤੀ ਸਾਲ 2024-25 ਲਈ ਨਵੀਂ ਆਬਕਾਰੀ ਨੀਤੀ ਤਹਿਤ ਪਰਚੀ ਪ੍ਰਣਾਲੀ ਰਾਹੀਂ ਠੇਕਿਆਂ ਦੇ ਡਰਾਅ ਕੱਢਣ ਦਾ ਫੈਸਲਾ ਕੀਤਾ ਸੀ ਅਤੇ ਇਹ ਡਰਾਅ ਸ਼ੁੱਕਰਵਾਰ ਨੂੰ ਕੱਢੇ ਜਾਣੇ ਸਨ ਪਰ ਇਸ ਦੌਰਾਨ

Auction Of Liquor Contracts: ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਲਈ ਚੋਣ ਕਮਿਸ਼ਨ ਨੇ ਐਨਓਸੀ ਜਾਰੀ ਕਰ ਦਿੱਤੀ ਹੈ, ਇਸ ਲਈ ਹੁਣ ਠੇਕਿਆਂ ਦੀ ਨਿਲਾਮੀ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 'ਤੇ ਰੋਕ ਲਗਾ ਦਿੱਤੀ ਗਈ ਸੀ।
 
ਦੱਸਿਆ ਜਾ ਰਿਹਾ ਹੈ ਕਿ ਆਬਕਾਰੀ ਵਿਭਾਗ ਵੱਲੋਂ ਬੁੱਧਵਾਰ ਨੂੰ ਠੇਕਿਆਂ ਦੀ ਨਿਲਾਮੀ ਸਬੰਧੀ ਦੁਬਾਰਾ ਹੁਕਮ ਜਾਰੀ ਕੀਤੇ ਜਾਣਗੇ। ਲਗਭਗ ਹਰ ਸਾਲ 31 ਮਾਰਚ ਨੂੰ ਸ਼ਰਾਬ ਦੇ ਠੇਕੇ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਨਵੇਂ ਠੇਕਿਆਂ ਦੀ ਨਿਲਾਮੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਂਦੀ ਹੈ।

ਇਸ ਤਹਿਤ ਵਿਭਾਗ ਨੇ ਵਿੱਤੀ ਸਾਲ 2024-25 ਲਈ ਨਵੀਂ ਆਬਕਾਰੀ ਨੀਤੀ ਤਹਿਤ ਪਰਚੀ ਪ੍ਰਣਾਲੀ ਰਾਹੀਂ ਠੇਕਿਆਂ ਦੇ ਡਰਾਅ ਕੱਢਣ ਦਾ ਫੈਸਲਾ ਕੀਤਾ ਸੀ ਅਤੇ ਇਹ ਡਰਾਅ ਸ਼ੁੱਕਰਵਾਰ ਨੂੰ ਕੱਢੇ ਜਾਣੇ ਸਨ ਪਰ ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਇਸ ’ਤੇ ਰੋਕ ਲਗਾ ਦਿੱਤੀ ਗਈ ਸੀ। ਪਰ ਹੁਣ ਇਹ ਰੋਕ ਹਟਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਇਹ ਮਾਮਲਾ ਹਾਈਕੋਰਟ ਵਿੱਚ ਵੀ ਹੈ। ਪੰਜਾਬ ਸਰਕਾਰ ਦੀ 2024-25  ਦੀ ਆਬਕਾਰੀ ਨੀਤੀ (Excise Policy) ਨੂੰ ਪੰਜਾਬ-ਹਰਿਆਣਾ ਹਾਈ ਕੋਰਟ  ਵਿੱਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਵਿੱਚ ਡਰਾਅ ਰਾਹੀਂ ਅਲਾਟਮੈਂਟ ਲਈ ਅਰਜ਼ੀ ਫੀਸ ਵਧਾ ਕੇ 75,000 ਰੁਪਏ ਕਰਨ ਅਤੇ ਇਸ ਨੂੰ ਨਾ-ਵਾਪਸੀਯੋਗ ਬਣਾਉਣ 'ਤੇ ਸਵਾਲ ਚੁੱਕੇ ਗਏ ਹਨ। ਸ਼ੁੱਕਰਵਾਰ ਨੂੰ ਪਟੀਸ਼ਨ 'ਤੇ ਬਹਿਸ ਤੋਂ ਬਾਅਦ ਹਾਈਕੋਰਟ ਨੇ ਹੁਣ ਸੁਣਵਾਈ 10 ਅਪ੍ਰੈਲ ਤੈਅ ਕੀਤੀ ਹੈ।

ਪਟੀਸ਼ਨ ਦਾਇਰ ਕਰਦੇ ਹੋਏ ਮੋਗਾ ਦੇ ਮੈਸਰਜ਼ ਦਰਸ਼ਨ ਸਿੰਘ ਐਂਡ ਕੰਪਨੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਡਰਾਅ ਰਾਹੀਂ 2024-25 ਲਈ ਠੇਕੇ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਪਟੀਸ਼ਨਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਅਰਜ਼ੀ ਦੀ ਫੀਸ ਸਿਰਫ਼ 3500 ਰੁਪਏ ਸੀ, ਪਰ ਇਹ ਅਚਾਨਕ ਵਧਾ ਕੇ 75000 ਰੁਪਏ ਕਰ ਦਿੱਤੀ ਗਈ ਹੈ। ਅਰਜ਼ੀ ਫੀਸ ਸਬੰਧੀ ਨਿਯਮ ਇਹ ਵੀ ਤੈਅ ਕੀਤਾ ਗਿਆ ਹੈ ਕਿ ਜੇ ਅਲਾਟਮੈਂਟ ਨਹੀਂ ਕੀਤੀ ਜਾਂਦੀ ਤਾਂ ਇਹ ਰਕਮ ਵਾਪਸ ਨਹੀਂ ਕੀਤੀ ਜਾਵੇਗੀ।

ਪਟੀਸ਼ਨਕਰਤਾ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਨੂੰ ਕਰੀਬ 35 ਹਜ਼ਾਰ ਅਰਜ਼ੀਆਂ ਮਿਲ ਚੁੱਕੀਆਂ ਹਨ, ਜਿਸ ਤੋਂ ਸਰਕਾਰ ਨੂੰ 260 ਕਰੋੜ ਰੁਪਏ ਦੀ ਆਮਦਨ ਹੋਈ ਹੈ। ਸਰਕਾਰ ਦੀ ਨੀਤੀ ਕਾਰਨ ਜਿਨ੍ਹਾਂ ਲੋਕਾਂ ਦੇ ਨਾਂ ਡਰਾਅ ਵਿੱਚ ਨਹੀਂ ਆਉਣਗੇ, ਉਨ੍ਹਾਂ ਦੀ ਅਰਜ਼ੀ ਫੀਸ ਵਿੱਚੋਂ 75,000 ਰੁਪਏ ਦਾ ਨੁਕਸਾਨ ਹੋਵੇਗਾ। ਅਜਿਹੇ ‘ਚ ਹਾਈਕੋਰਟ ‘ਚ ਸਰਕਾਰ ਦੀ ਇਸ ਨੀਤੀ ਨੂੰ ਰੱਦ ਕਰਨ ਅਪੀਲ ਕੀਤੀ ਗਈ ਹੈ। ਹਾਈਕੋਰਟ ਇਸ ‘ਤੇ 10 ਅਪ੍ਰੈਲ ਨੂੰ ਸੁਣਵਾਈ ਕਰੇਗਾ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ, ਮਸ਼ਹੂਰ ਸੰਗੀਤਕਾਰ ਦਾ ਦਿਹਾਂਤ, ਫੈਲੀ ਸੋਗ ਦੀ ਲਹਿਰ
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ, ਮਸ਼ਹੂਰ ਸੰਗੀਤਕਾਰ ਦਾ ਦਿਹਾਂਤ, ਫੈਲੀ ਸੋਗ ਦੀ ਲਹਿਰ
AAP ਆਗੂ ਦੇ ਘਰ ਹਮਲਾ, ਅੱਧੀ ਰਾਤ ਨੂੰ ਕੀਤੀ ਫਾਇਰਿੰਗ, ਕਾਰ ਨੂੰ ਲਾਈ ਅੱਗ, ਪੁਲਿਸ ਵੱਲੋਂ ਜਾਂਚ ਜਾਰੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
AAP ਆਗੂ ਦੇ ਘਰ ਹਮਲਾ, ਅੱਧੀ ਰਾਤ ਨੂੰ ਕੀਤੀ ਫਾਇਰਿੰਗ, ਕਾਰ ਨੂੰ ਲਾਈ ਅੱਗ, ਪੁਲਿਸ ਵੱਲੋਂ ਜਾਂਚ ਜਾਰੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਗਾਂ ਦਾ ਜਾਂ ਮੱਝ ਦਾ? ਜਾਣੋ ਦੋਵਾਂ ਵਿੱਚੋਂ ਕਿਹੜਾ ਦੁੱਧ ਜ਼ਿਆਦਾ ਫਾਇਦੇਮੰਦ? ਸਿਹਤ ਮਾਹਿਰ ਤੋਂ ਜਾਣੋ
ਗਾਂ ਦਾ ਜਾਂ ਮੱਝ ਦਾ? ਜਾਣੋ ਦੋਵਾਂ ਵਿੱਚੋਂ ਕਿਹੜਾ ਦੁੱਧ ਜ਼ਿਆਦਾ ਫਾਇਦੇਮੰਦ? ਸਿਹਤ ਮਾਹਿਰ ਤੋਂ ਜਾਣੋ
IND vs PAK Highlights: ਭਾਰਤ ਨੇ ਪਾਕਿਸਤਾਨ ਨੂੰ ਫਿਰ ਰੌਂਦਿਆ.....ਸੁਪਰ 4 'ਚ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਜਿੱਤਿਆ ਮੈਚ
IND vs PAK Highlights: ਭਾਰਤ ਨੇ ਪਾਕਿਸਤਾਨ ਨੂੰ ਫਿਰ ਰੌਂਦਿਆ.....ਸੁਪਰ 4 'ਚ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਜਿੱਤਿਆ ਮੈਚ
Advertisement

ਵੀਡੀਓਜ਼

Stubble Burning in Punjab | ਪਰਾਲੀ ਸਾੜਨ 'ਤੇ ਹੋਵੇਗਾ ਸਖ਼ਤ ਐਕਸ਼ਨ, ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ!|Abp sanjha
'ਬਾਪ ਦਾਦੇ ਦੀ ਗ਼ਲਤੀ ਦੀ ਸਜ਼ਾ ਪੁੱਤ ਜਾਂ ਪਰਿਵਾਰ ਨੂੰ ਨੀ ਦਿੱਤੀ ਜਾਂਦੀ'
ਇਸ ਪਰਿਵਾਰ ਕੌਲ ਨਹੀਂ ਪਹੁੰਚਿਆ ਕੋਈ ਹੜ੍ਹਾਂ 'ਚ ਢਹਿ ਗਿਆ ਘਰ
ਕੰਗਨਾ ਨੂੰ ਆਇਆ ਗੁੱਸਾ, ਕਿਹਾ ਮੇਰਾ ਵੀ ਹੋਇਆ ਹੜ੍ਹਾਂ 'ਚ ਨੁਕਸਾਨ
iPhone 17 ਦੀ ਸੇਲ ਹੋਈ ਸ਼ੁਰੂ, ਦੇਖੋ, ਨਵੇਂ ਆਈਫੋਨ 17 ਦਾ ਕਮਾਲ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ, ਮਸ਼ਹੂਰ ਸੰਗੀਤਕਾਰ ਦਾ ਦਿਹਾਂਤ, ਫੈਲੀ ਸੋਗ ਦੀ ਲਹਿਰ
ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਝਟਕਾ, ਮਸ਼ਹੂਰ ਸੰਗੀਤਕਾਰ ਦਾ ਦਿਹਾਂਤ, ਫੈਲੀ ਸੋਗ ਦੀ ਲਹਿਰ
AAP ਆਗੂ ਦੇ ਘਰ ਹਮਲਾ, ਅੱਧੀ ਰਾਤ ਨੂੰ ਕੀਤੀ ਫਾਇਰਿੰਗ, ਕਾਰ ਨੂੰ ਲਾਈ ਅੱਗ, ਪੁਲਿਸ ਵੱਲੋਂ ਜਾਂਚ ਜਾਰੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
AAP ਆਗੂ ਦੇ ਘਰ ਹਮਲਾ, ਅੱਧੀ ਰਾਤ ਨੂੰ ਕੀਤੀ ਫਾਇਰਿੰਗ, ਕਾਰ ਨੂੰ ਲਾਈ ਅੱਗ, ਪੁਲਿਸ ਵੱਲੋਂ ਜਾਂਚ ਜਾਰੀ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਗਾਂ ਦਾ ਜਾਂ ਮੱਝ ਦਾ? ਜਾਣੋ ਦੋਵਾਂ ਵਿੱਚੋਂ ਕਿਹੜਾ ਦੁੱਧ ਜ਼ਿਆਦਾ ਫਾਇਦੇਮੰਦ? ਸਿਹਤ ਮਾਹਿਰ ਤੋਂ ਜਾਣੋ
ਗਾਂ ਦਾ ਜਾਂ ਮੱਝ ਦਾ? ਜਾਣੋ ਦੋਵਾਂ ਵਿੱਚੋਂ ਕਿਹੜਾ ਦੁੱਧ ਜ਼ਿਆਦਾ ਫਾਇਦੇਮੰਦ? ਸਿਹਤ ਮਾਹਿਰ ਤੋਂ ਜਾਣੋ
IND vs PAK Highlights: ਭਾਰਤ ਨੇ ਪਾਕਿਸਤਾਨ ਨੂੰ ਫਿਰ ਰੌਂਦਿਆ.....ਸੁਪਰ 4 'ਚ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਜਿੱਤਿਆ ਮੈਚ
IND vs PAK Highlights: ਭਾਰਤ ਨੇ ਪਾਕਿਸਤਾਨ ਨੂੰ ਫਿਰ ਰੌਂਦਿਆ.....ਸੁਪਰ 4 'ਚ ਸ਼ਾਨਦਾਰ ਜਿੱਤ, 6 ਵਿਕਟਾਂ ਨਾਲ ਜਿੱਤਿਆ ਮੈਚ
ਭਾਰਤ ਪਾਕਿਸਤਾਨ ਦੇ ਮੈਚ ਕਰਕੇ ਪੀਐਮ ਮੋਦੀ ਨੇ 8 ਵਜੇ ਦੀ ਥਾਂ 5 ਵਜੇ ਕੀਤਾ ਦੇਸ਼ ਨੂੰ ਸੰਬੋਧਨ, ਆਪ ਨੇ ਕਸਿਆ ਤੰਜ
ਭਾਰਤ ਪਾਕਿਸਤਾਨ ਦੇ ਮੈਚ ਕਰਕੇ ਪੀਐਮ ਮੋਦੀ ਨੇ 8 ਵਜੇ ਦੀ ਥਾਂ 5 ਵਜੇ ਕੀਤਾ ਦੇਸ਼ ਨੂੰ ਸੰਬੋਧਨ, ਆਪ ਨੇ ਕਸਿਆ ਤੰਜ
ਪੰਜਾਬ ਵਿੱਚ ਹੜ੍ਹ ਆਏ ਜਾਂ ਫਿਰ ਲਿਆਂਦੇ ਗਏ...? ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਜਾਂਚ ਦੀ ਮੰਗ, ਕਿਹਾ-ਕੇਂਦਰ ਤੇ ਸੂਬਾ ਸਰਕਾਰ ਰਹੀ ਚੁੱਪ
ਪੰਜਾਬ ਵਿੱਚ ਹੜ੍ਹ ਆਏ ਜਾਂ ਫਿਰ ਲਿਆਂਦੇ ਗਏ...? ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਜਾਂਚ ਦੀ ਮੰਗ, ਕਿਹਾ-ਕੇਂਦਰ ਤੇ ਸੂਬਾ ਸਰਕਾਰ ਰਹੀ ਚੁੱਪ
Punjab News: ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ 10% ਛੋਟ, ਛੁੱਟੀ ਵਾਲੇ ਦਿਨ ਕਰੋ ਔਨਲਾਈਨ ਭੁਗਤਾਨ; ਮੌਕਾ ਸਿਰਫ਼ 30 ਸਤੰਬਰ ਤੱਕ, ਤਰੀਕ ਨਿਕਲਣ ਤੋਂ ਬਾਅਦ ਜੁਰਮਾਨਾ...
ਪੰਜਾਬ 'ਚ ਪ੍ਰਾਪਰਟੀ ਟੈਕਸ 'ਤੇ 10% ਛੋਟ, ਛੁੱਟੀ ਵਾਲੇ ਦਿਨ ਕਰੋ ਔਨਲਾਈਨ ਭੁਗਤਾਨ; ਮੌਕਾ ਸਿਰਫ਼ 30 ਸਤੰਬਰ ਤੱਕ, ਤਰੀਕ ਨਿਕਲਣ ਤੋਂ ਬਾਅਦ ਜੁਰਮਾਨਾ...
ਟੈਰਿਫ, H-1B ਵੀਜ਼ਾ ਤੇ GST ਸੁਧਾਰ... ਪ੍ਰਧਾਨ ਮੰਤਰੀ ਮੋਦੀ ਸ਼ਾਮ 5 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
ਟੈਰਿਫ, H-1B ਵੀਜ਼ਾ ਤੇ GST ਸੁਧਾਰ... ਪ੍ਰਧਾਨ ਮੰਤਰੀ ਮੋਦੀ ਸ਼ਾਮ 5 ਵਜੇ ਰਾਸ਼ਟਰ ਨੂੰ ਕਰਨਗੇ ਸੰਬੋਧਨ
Embed widget