ਪੜਚੋਲ ਕਰੋ
Barnala: ਬਰਨਾਲਾ 'ਚ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਤੇ ਪੁਲਿਸ ਵਿਚਾਲੇ ਮੁਕਾਬਲਾ ,ਇੱਕ ਸ਼ੂਟਰ ਜ਼ਖਮੀ
Punjab Police and Bambiha Gang Encounter : ਬਰਨਾਲੇ 'ਚ ਪੰਜਾਬ ਪੁਲਿਸ ਤੇ ਬੰਬੀਹਾ ਗੈਂਗ ਵਿਚਾਲੇ ਬੁੱਧਵਾਰ ਨੂੰ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਅਤੇ ਇਸ ਦੌਰਾਨ ਗੈਂਗ ਦਾ ਇੱਕ ਸ਼ੂਟਰ ਬੁਰੀ ਤਰ੍ਹਾਂ ਜ਼ਖ

Encounter
Punjab Police and Bambiha Gang Encounter : ਬਰਨਾਲਾ 'ਚ AGTF ਅਤੇ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰਾਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਬਰਨਾਲਾ ਦੇ ਹੰਡਿਆਇਆ ਪੁੱਲ 'ਤੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ। ਇਸ ਮੁਕਾਬਲੇ 'ਚ ਬੰਬੀਹਾ ਗੈਂਗ ਦਾ ਸ਼ੂਟਰ ਸੁੱਖੀ ਖਾਨ ਜ਼ਖਮੀ ਹੋ ਗਿਆ ਹੈ। ਜਿਸ ਵਿੱਚ ਗਿਰੋਹ ਦਾ ਇੱਕ ਸ਼ੂਟਰ ਜ਼ਖਮੀ ਹੋ ਗਿਆ ਹੈ। ਪੁਲਿਸ ਨੇ 4 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਸੁੱਖੀ ਖਾਨ ਪਿੰਡ ਲੌਂਗੋਵਾਲ (ਸੰਗਰੂਰ) ਦਾ ਰਹਿਣ ਵਾਲਾ ਹੈ। ਸੁੱਖੀ ਖ਼ਾਨ 'ਤੇ ਫਿਰੌਤੀ ਦੇ ਕੇਸ ਵੀ ਦਰਜ ਹਨ।
ਦੱਸਿਆ ਜਾ ਰਿਹਾ ਹੈ ਕਿ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਸਵਿਫਟ ਕਾਰ ’ਚ ਸਵਾਰ ਹੋ ਕੇ ਬੀਤੀ ਰਾਤ ਅੰਮ੍ਰਿਤਸਰ ਤੋਂ ਬਠਿੰਡਾ ਆਏ ਸੀ ਅਤੇ ਅੱਜ ਬਠਿੰਡਾ ਤੋਂ ਬਰਨਾਲਾ ਪੁੱਜੇ ਸਨ। AGTF ਕੋਲ ਖੁਫੀਆ ਜਾਣਕਾਰੀ ਸੀ ,ਜਿਸ ਕਰਕੇ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਮੌਕੇ ’ਤੇ ਤਾਇਨਾਤ ਸੀ।
ਇਸ ਮੌਕੇ ਐਸ.ਐਸ.ਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਏ.ਜੀ.ਟੀ.ਐਫ ਅਤੇ ਬਰਨਾਲਾ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਗਈ ਹੈ। ਜਿਸ ਵਿਚ ਬੰਬੀਹਾ ਗਰੁੱਪ, ਅਰਸ਼ ਡੱਲਾ ਗੈਂਗ ਅਤੇ ਸੁੱਖਾ ਦੁਨੇਕਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੁੱਖੀ ਖਾਨ ਵਾਸੀ ਲੌਂਗੋਵਾਲ, ਯਾਦਵਿੰਦਰ ਸਿੰਘ ਮੁੱਲਾਪੁਰ, ਹੁਸ਼ਨਪ੍ਰੀਤ ਸਿੰਘ ਉਰਫ ਗਿੱਲ ਅਤੇ ਜਗਸੀਰ ਸਿੰਘ ਉਰਫ ਬਿੱਲਾ ਵਾਸੀ ਲੌਂਗੋਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਏਜੀਟੀਐਫ ਨੂੰ ਸੂਚਨਾ ਮਿਲੀ ਸੀ ਕਿ ਇਹ ਚਾਰੇ ਬੀਤੀ ਰਾਤ ਅੰਮ੍ਰਿਤਸਰ ਤੋਂ ਜਲੰਧਰ ਪੁੱਜੇ ਸਨ ਅਤੇ ਜਲੰਧਰ ਵਿੱਚ ਉਨ੍ਹਾਂ ਨੇ ਇੱਕ ਗੱਡੀ ਖੋਹੀ ਸੀ। ਇਸ ਤੋਂ ਬਾਅਦ ਉਹ ਜਲੰਧਰ ਤੋਂ ਬਠਿੰਡਾ ਪਹੁੰਚੇ ਸੀ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਅਸਲੇ ਸਮੇਤ ਅੱਜ ਮੋਹਾਲੀ ਜਾ ਰਹੇ ਸੀ। ਏਜੀਟੀਐਫ ਅਤੇ ਬਰਨਾਲਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਉਨ੍ਹਾਂ ਨੂੰ ਹੰਡਿਆਇਆ ਨੇੜੇ ਘੇਰ ਲਿਆ। ਜਿੱਥੇ ਕਰਾਸ ਫਾਇਰਿੰਗ ਵੀ ਹੋਈ।
ਇਸ ਵਿੱਚ ਸੁਖਜਿੰਦਰ ਸਿੰਘ ਉਰਫ ਸੁੱਖੀ ਖਾਨ ਨੂੰ ਗੋਲੀ ਲੱਗੀ ਸੀ, ਜਦੋਂਕਿ ਪੁਲੀਸ ਦੀ ਸਰਕਾਰੀ ਗੱਡੀ 'ਤੇ ਵੀ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ, ਜਦਕਿ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ ਹੈ। ਸੁੱਖੀ ਖਾਨ 'ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਤਿੰਨ ਹਥਿਆਰ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















