ਪੜਚੋਲ ਕਰੋ

ਮੁਹਾਲੀ ਪੁਲਿਸ ਨੇ ਨੈਣਾਂ ਦੇਵੀ ਜਾ ਕੀਤਾ ਐਨਕਾਊਂਟਰ, ਇੱਕ ਗੈਂਗਸਟਰ ਹਲਾਕ ਦੋ ਕਾਬੂ

ਚੰਡੀਗੜ੍ਹ: ਮੁਹਾਲੀ ਤੋਂ ਗੱਡੀ ਖੋਹ ਕੇ ਭੱਜੇ ਜੱਗੂ ਗੁਰਦਾਸਪੁਰੀਆ ਗੈਂਗ ਦੇ ਬਦਮਾਸ਼ਾਂ ਦਾ ਪਿੱਛਾ ਕਰਦਿਆਂ ਪੰਜਾਬ ਪੁਲਿਸ ਨਾਲ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਨੈਣਾਂ ਦੇਵੀ ਮੰਦਿਰ ਕੋਲ ਜਾ ਕੇ ਐਨਕਾਊਂਟਰ ਹੋਇਆ, ਜਿਸ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਜਦਕਿ ਦੋ ਗ੍ਰਿਫ਼ਤਾਰ ਕੀਤੇ ਗਏ ਹਨ। ਮਾਰੇ ਗਏ ਬਦਮਾਸ਼ ਦੀ ਪਛਾਣ ਸੰਨੀ ਮਸੀਹ ਵਜੋਂ ਹੋਈ ਹੈ। ਮੁਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਚਹਿਲ ਨੇ ਦੱਸਿਆ ਕਿ ਗੋਲਡੀ ਮਸੀਹ ਤੇ ਅਮਨ ਪੁਰੀ ਨਾਂਅ ਦੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਸੰਨੀ ਮਸੀਹ ਮੁਕਾਬਲੇ ਵਿੱਚ ਹਲਾਕ ਹੋ ਗਿਆ ਹੈ। ਸੰਨੀ ਮਸੀਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਗੋਲਡੀ ਡੇਰਾ ਬਾਬਾ ਨਾਨਕ ਤੇ ਅਮਨ ਚਮਕੌਰ ਸਾਹਿਬ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਵਿਰੁੱਧ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਕਤਲ, ਆਰਮਜ਼ ਐਕਟ, ਲੁੱਟ ਖੋਹ ਦੇ ਕੇਸ ਦਰਜ ਹਨ। ਕਿਵੇਂ ਪਹੁੰਚੀ ਪੁਲਿਸ ਗੈਂਗਸਟਰਾਂ ਮਗਰ ਨੈਣਾ ਦੇਵੀ ਤਕ- ਮੁਹਾਲੀ ਦੇ ਸਨੇਟਾ ਇਲਾਕੇ 'ਚੋਂ ਗੈਂਗਸਟਰਾਂ ਨੇ ਵਰਨਾ ਗੱਡੀ ਖੋਹੀ ਸੀ। ਗੱਡੀ ਖੋਹਣ ਦੀ ਸਬੰਧੀ ਇਤਲਾਹ ਮਿਲਣ ਤੇ ਡੀਐਸਪੀ ਰਮਨਦੀਪ ਸਿੰਘ ਆਪਣੀ ਟੀਮ ਸਮੇਤ ਗੈਂਗਸਟਰਾਂ ਦਾ ਪਿੱਛਾ ਕਰਨ ਲੱਗ ਪਏ। ਗੈਂਗਸਟਰਾਂ ਦੇ ਪਿੱਛੇ-ਪਿੱਛੇ ਮੁਹਾਲੀ ਪੁਲਿਸ ਦੀ ਟੀਮ ਨੈਣਾ ਦੇਵੀ ਤਕ ਪਹੁੰਚ ਗਈ। ਕਿਵੇਂ ਹੋਇਆ ਐਨਕਾਊਂਟਰ- ਸਮਾਂ ਤਕਰੀਬਨ ਸਵੇਰੇ ਢਾਈ ਵਜੇ ਦਾ ਸੀ ਜਦ ਗੈਂਗਸਟਰ ਨੈਣਾ ਦੇਵੀ ਮੰਦਿਰ ਦੇ ਨੇੜੇ ਇੱਕ ਢਾਬੇ ਤੋਂ ਰੋਟੀ ਖਾ ਕੇ ਉੱਠੇ ਸੀ। ਮੁਹਾਲੀ ਪੁਲਿਸ ਦੀ ਟੀਮ ਨੇ ਢਾਬੇ ਦੇ ਬਾਹਰ ਹੀ ਗੈਂਗਸਟਰਾਂ ਨੂੰ ਘੇਰ ਲਿਆ। ਗੈਂਗਸਟਰਾਂ ਨੇ ਸਮਰਪਣ ਕਰਨ ਦੀ ਬਜਾਇ ਪੁਲਿਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਸੀ। ਡੀਐੱਸਪੀ ਰਮਨਦੀਪ ਨਾਲ ਸੰਨੀ ਦੀ ਹੱਥੋਪਾਈ ਹੋਈ ਜਦਕਿ ਬਾਕੀ ਦੋਵੇਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਬਦਮਾਸ਼ਾਂ ਨੇ ਪੁਲਿਸ ਦੀ ਗੱਡੀ ਤੇ ਪਹਿਲਾਂ ਫਾਇਰ ਕੀਤਾ, ਜਵਾਬ ਵਿੱਚ ਪੁਲਿਸ ਨੇ ਹਥਿਆਰਬੰਦ ਗੈਂਗਸਟਰਾਂ 'ਤੇ ਗੋਲੀਆਂ ਚਲਾਈਆਂ ਅਤੇ ਸਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਦਾ ਚਸ਼ਮਦੀਦ ਮੱਖਣ ਸਿੰਘ ਦਾ ਬਿਆਨ- ਗੈਂਗਸਟਰਾਂ ਨੇ ਰੋਟੀ ਖਵਾਉਣ ਵਾਲੇ ਮੱਖਣ ਸਿੰਘ ਨੇ ਦੱਸਿਆ ਕਿ ਰਾਤ ਤਕਰੀਬਨ ਢਾਈ ਵਜੇ ਤਿੰਨੇ ਨੌਜਵਾਨਾਂ ਢਾਬੇ 'ਤੇ ਰੋਟੀ ਖਾਧੀ ਤੇ ਦੋ ਸੌ ਰੁਪਏ ਦਾ ਬਿੱਲ ਦੇਣ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਢਾਬੇ ਦੇ ਬਾਹਰ ਹੀ ਘੇਰ ਲਿਆ। ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿਚਕਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣ ਕੇ ਉਹ ਢਾਬੇ ਦੇ ਮਾਲਕ ਨੂੰ ਬੁਲਾਉਣ ਲਈ ਭੱਜਿਆ ਤੇ ਵਾਪਸ ਆ ਕੇ ਦੇਖਿਆ ਕਿ ਪੁਲਿਸ ਨੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ ਸੀ। ਹਿਮਾਚਲ ਪੁਲਿਸ ਕਰ ਰਹੀ ਹੈ ਛਾਣਬੀਣ- ਐੱਸਪੀ ਬਿਲਾਸਪੁਰ ਅਸ਼ੋਕ ਕੁਮਾਰ ਨੇ ਕਿਹਾ ਕਿ ਹਿਮਾਚਲ ਪੁਲਿਸ ਤਫਤੀਸ਼ ਕਰ ਰਹੀ ਹੈ ਤੇ ਗ੍ਰਿਫਤਾਰ ਕੀਤੇ ਗੈਂਗਸਟਰ ਵੀ ਉਨ੍ਹਾਂ ਦੀ ਹਿਰਾਸਤ ਵਿੱਚ ਹੀ ਹਨ। ਅਸ਼ੋਕ ਕੁਮਾਰ ਨੇ ਕਿਹਾ ਕਿ ਮੁਹਾਲੀ ਤੋਂ ਗੱਡੀ ਖੋਹਣ ਤੋਂ ਬਾਅਦ ਨੈਣਾ ਦੇਵੀ ਆਉਣ ਦਾ ਗੈਂਗਸਟਰਾਂ ਦਾ ਕੀ ਮਕਸਦ ਸੀ ਇਸ ਬਾਰੇ ਛਾਣਬੀਣ ਕਰ ਰਹੇ ਹਨ। ਹਿਮਾਚਲ ਪੁਲਿਸ ਨੇ ਦੋ ਗੈਂਗਸਟਰਾਂ ਖਿਲਾਫ ਤਿੰਨ ਬਦਮਾਸ਼ਾਂ ਵਿਰੁੱਧ ਆਈਪੀਸੀ ਦੀ ਧਾਰਾ 304 ਦਾ ਪਰਚਾ ਦਰਜ ਕੀਤਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Jalandhar 'ਚ ਦਿਨ-ਦਿਹਾੜੇ ਵੱਡੀ ਲੁੱਟ, ਸਕੂਟਰੀ 'ਤੇ ਆਏ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟਿਆ PNB ਬੈਂਕ
Jalandhar 'ਚ ਦਿਨ-ਦਿਹਾੜੇ ਵੱਡੀ ਲੁੱਟ, ਸਕੂਟਰੀ 'ਤੇ ਆਏ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟਿਆ PNB ਬੈਂਕ
Sukhbir Singh Badal ਨੂੰ 9 ਸਾਲ ਪੁਰਾਣੇ ਮਾਣਹਾਨੀ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ , ਜਾਣੋ ਪੂਰਾ ਮਾਮਲਾ 
Sukhbir Singh Badal ਨੂੰ 9 ਸਾਲ ਪੁਰਾਣੇ ਮਾਣਹਾਨੀ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ , ਜਾਣੋ ਪੂਰਾ ਮਾਮਲਾ 
Punjab News : ISI ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ, 2 ਹੈਂਡ ਗ੍ਰਨੇਡ ਅਤੇ ਇੱਕ ਵਿਦੇਸ਼ੀ ਗਲੌਕ ਪਿਸਤੌਲ ਬਰਾਮਦ
Punjab News : ISI ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ, 2 ਹੈਂਡ ਗ੍ਰਨੇਡ ਅਤੇ ਇੱਕ ਵਿਦੇਸ਼ੀ ਗਲੌਕ ਪਿਸਤੌਲ ਬਰਾਮਦ
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab News : ਇੱਕ ਪਰਿਵਾਰ ਦੇ 4 ਬੇਟਿਆਂ ਦੀ ਨਸ਼ੇ ਨਾਲ ਮੌਤ ,ਮਾਂ ਬੋਲੀ -ਪੰਜਵਾਂ ਬੇਟਾ ਵੀ ਬਿਸਤਰੇ 'ਤੇ ਪਿਆ , ਹਾਲਤ ਗੰਭੀਰ 
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Punjab Holiday: ਪੰਜਾਬ 'ਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਜਾਣੋ ਕੀ ਰਹੇਗਾ ਬੰਦ ਅਤੇ ਖੁੱਲ੍ਹਾ?
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
Delhi Liquor Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ CBI ਨੂੰ ਨੋਟਿਸ, ਦਿੱਲੀ ਹਾਈ ਕੋਰਟ 'ਚ 13 ਅਪ੍ਰੈਲ ਨੂੰ ਸੁਣਵਾਈ
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
 PGI ਦੇ ਡਾਕਟਰ ਨਾਲ 1.10 ਕਰੋੜ ਦੀ ਸਾਈਬਰ ਠੱਗੀ , ਵਟਸਐਪ ਗਰੁੱਪ ਦੇ ਜ਼ਰੀਏ ਬਣਾਇਆ ਨਿਸ਼ਾਨਾ 
ਪਤੀ ਨੂੰ ਹਨੀਮੂਨ ਵਾਲੀ ਰਾਤ ਨੂੰ ਹੋ ਗਿਆ ਬੁਖਾਰ , ਅਦਾਕਾਰਾ ਨੇ ਉਡਾਇਆ ਮਜ਼ਾਕ
ਪਤੀ ਨੂੰ ਹਨੀਮੂਨ ਵਾਲੀ ਰਾਤ ਨੂੰ ਹੋ ਗਿਆ ਬੁਖਾਰ , ਅਦਾਕਾਰਾ ਨੇ ਉਡਾਇਆ ਮਜ਼ਾਕ
US-Israel-Iran War News : ਇਤਰਾਜਯੋਗ ਸ਼ਬਦ ਬੋਲ ਕੇ ਕਸੂਤਾ ਫਸ ਗਿਆ ਟਰੰਪ ! ਭੜਕਿਆ ਮੁਸ਼ਕਿਲ ਸੰਗਠਨ 
US-Israel-Iran War News : ਇਤਰਾਜਯੋਗ ਸ਼ਬਦ ਬੋਲ ਕੇ ਕਸੂਤਾ ਫਸ ਗਿਆ ਟਰੰਪ ! ਭੜਕਿਆ ਮੁਸ਼ਕਿਲ ਸੰਗਠਨ 
Death: ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦੀ ਮੌਤ ਨਾਲ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਲੱਗਿਆ ਡੂੰਘਾ ਸਦਮਾ...
Death: ਸੰਗੀਤ ਜਗਤ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦੀ ਮੌਤ ਨਾਲ ਪਰਿਵਾਰ ਸਣੇ ਪ੍ਰਸ਼ੰਸਕਾਂ ਨੂੰ ਲੱਗਿਆ ਡੂੰਘਾ ਸਦਮਾ...
 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 
 Assam Opinion Poll 2026 : ਅਸਾਮ 'ਚ ਕਾਂਗਰਸ ਕਰੇਗੀ ਵਾਪਸੀ ਜਾਂ ਫਿਰ ਭਾਜਪਾ ਮਾਰੇਗੀ ਬਾਜ਼ੀ ? ਜਾਣੋ ਓਪੀਨੀਅਨ ਪੋਲ ਕੀ ਕਹਿੰਦਾ 
Embed widget