ਪੜਚੋਲ ਕਰੋ

ਫਰਜ਼ੀ ਮੁਕਾਬਲੇ ਦੇ ਦੋਸ਼ੀ ਪੁਲਿਸ ਵਾਲਿਆਂ 'ਤੇ ਕੈਪਟਨ ਤੇ ਬਾਦਲਾਂ ਦੀ ਮਿਹਰ, ਸੁਖਪਾਲ ਖਹਿਰਾ ਨੇ ਖੋਲ੍ਹਿਆ ਮੋਰਚਾ

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਫਰਜ਼ੀ ਮੁਕਾਬਲੇ ਦੇ ਦੋਸ਼ੀ ਪੁਲਿਸ ਅਫਸਰਾਂ ਦੀ ਸਜ਼ਾ ਮੁਆਫੀ 'ਤੇ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦਾ ਐਲਾਨ ਕੀਤਾ ਹੈ। ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ 1993 ਵਿੱਚ ਫਰਜ਼ੀ ਮੁਕਾਬਲੇ ਵਿੱਚ ਪਿੰਡ ਸਹਾਰਨ ਮਾਜਰਾ (ਲੁਧਿਆਣਾ) ਦੇ ਮਾਰੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਰਜੀਤ ਸਿੰਘ ਦੇ ਕਾਤਲਾਂ ਨੂੰ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਮੌਜੂਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ਼ਾਰੇ ’ਤੇ ਮੁਆਫ਼ੀ ਦਿੱਤੀ ਗਈ ਹੈ।

ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਫਰਜ਼ੀ ਮੁਕਾਬਲੇ ਦੇ ਦੋਸ਼ੀ ਪੁਲਿਸ ਅਫਸਰਾਂ ਦੀ ਸਜ਼ਾ ਮੁਆਫੀ 'ਤੇ ਕਾਂਗਰਸ ਤੇ ਅਕਾਲੀ ਦਲ ਨੂੰ ਘੇਰਨ ਦਾ ਐਲਾਨ ਕੀਤਾ ਹੈ। ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ 1993 ਵਿੱਚ ਫਰਜ਼ੀ ਮੁਕਾਬਲੇ ਵਿੱਚ ਪਿੰਡ ਸਹਾਰਨ ਮਾਜਰਾ (ਲੁਧਿਆਣਾ) ਦੇ ਮਾਰੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਹਰਜੀਤ ਸਿੰਘ ਦੇ ਕਾਤਲਾਂ ਨੂੰ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਤੇ ਮੌਜੂਦਾ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ਼ਾਰੇ ’ਤੇ ਮੁਆਫ਼ੀ ਦਿੱਤੀ ਗਈ ਹੈ। ਖਹਿਰਾ ਨੇ ਸ਼ਨੀਵਾਰ ਨੂੰ ਮ੍ਰਿਤਕ ਹਰਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਤੇ ਭੈਣ ਹਰਜੀਤ ਕੌਰ ਸਮੇਤ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਸੂਚਨਾ ਦੇ ਅਧਿਕਾਰ ਐਕਟ (ਆਰਟੀਆਈ) ਤਹਿਤ ਹਾਸਲ ਕੀਤੀ 73 ਦਸਤਾਵੇਜ਼ਾਂ ਦੇ ਆਧਾਰ ’ਤੇ ਇਲਜ਼ਾਮ ਲਾਇਆ ਕਿ ਹਰਜੀਤ ਸਿੰਘ ਦਾ 26 ਸਾਲ ਪਹਿਲਾਂ ਫਰਜ਼ੀ ਮੁਕਾਬਲੇ ਵਿੱਚ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਮੁਆਫੀ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਰਾਬਰ ਦੇ ਜ਼ਿੰਮੇਵਾਰ ਹਨ। ਹਰਜੀਤ ਸਿੰਘ ਦਾ ਝੂਠੇ ਮੁਕਾਬਲੇ ਵਿੱਚ ਕਤਲ ਕਰਨ ਦੇ ਦੋਸ਼ ਹੇਠ ਉੱਤਰ ਪ੍ਰਦੇਸ਼ ਦੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ 4 ਪੁਲਿਸ ਮੁਲਾਜ਼ਮਾਂ ਨੂੰ ਸੀਬੀਆਈਦੀ ਵਿਸ਼ੇਸ਼ ਅਦਾਲਤ ਨੇ ਪਹਿਲੀ ਨਵੰਬਰ 2014 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੇ ਇਸ਼ਾਰੇ ’ਤੇ ਹੋਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਵਾਂਗ ਵਿਚਰ ਰਹੇ ਹਨ। ਇਸ ਲਈ ਉਨ੍ਹਾਂ ਵੱਲੋਂ ਰਾਜਨਾਥ ਸਿੰਘ ਦੇ ਇਸ਼ਾਰੇ ’ਤੇ ਮੁਆਫੀ ਦੇਣੀ ਕੋਈ ਵੱਡੀ ਗੱਲ ਨਹੀਂ। ਖਹਿਰਾ ਨੇ ਫਾਈਲਾਂ ਦੀਆਂ ਨੋਟਿੰਗਜ਼ ਦਿਖਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਰੇਸ਼ ਅਰੋੜਾ ਨੇ ਵੀ ਇਸ ਮਾਮਲੇ ਦੀਆਂ ਫਾਈਲਾਂ ਵਿੱਚ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਿਚਾਰੇ ਪੇਸ਼ ਕਰਕੇ ਮੁਆਫੀ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੋਸ਼ ਲਾਇਆ ਕੇ ਰਾਜਪਾਲ, ਪੰਜਾਬ ਦੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਤੇ ਸਾਬਕਾ ਪੁਲਿਸ ਮੁਖੀ ਨੇ ਅੰਮ੍ਰਿਤਧਾਰੀ ਨੌਜਵਾਨ ਨੂੰ ਪੁਰਸਕਾਰ ਹਾਸਲ ਕਰਨ ਲਈ ਝੂਠੇ ਮੁਕਾਬਲੇ ਵਿੱਚ ਕਤਲ ਕਰਨ ਵਾਲਿਆਂ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰਨ ਲਈ ਨਿਭਾਈਆਂ ਇਨਸਾਨੀਅਤ ਵਿਰੋਧੀ ਭੂਮਿਕਾਵਾਂ ਨੇ ਸਰਕਾਰੀਤੰਤਰ ਵਿੱਚ ਪਨਪੇ ਪਾਪਾਂ ਨੂੰ ਬੇਨਕਾਬ ਕਰ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸੁਪਰੀਮ ਕੋਰਟ ਤਕ ਲੈ ਕੇ ਜਾਣਗੇ ਤੇ ਇਸ ਲਈ ਮਨੁੱਖੀ ਅਧਿਕਾਰਾਂ ਦੇ ਵਕੀਲ ਆਰਐਸ ਬੈਂਸ ਨਾਲ ਮਸ਼ਵਰਾ ਕਰ ਲਿਆ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਹਰਜੀਤ ਸਿੰਘ ਦੇ ਯੂਪੀ ਦੇ ਕਾਤਲ ਪੁਲਿਸ ਮੁਲਾਜ਼ਮ ਦੀ ਪਤਨੀ ਮਿਥਲੇਸ਼ ਸਿੰਘ ਨੇ 2 ਨਵੰਬਰ, 2016 ਨੂੰ ਪੰਜਾਬ ਦੇ ਰਾਜਪਾਲ ਤੇ ਗ੍ਰਹਿ ਵਿਭਾਗ ਨੂੰ ਸਜ਼ਾ ਮੁਆਫ਼ ਕਰਨ ਲਈ ਅਰਜ਼ੀ ਦਿੱਤੀ ਸੀ। ਬਾਦਲਾਂ ਦੇ ਰਾਜ ਦੌਰਾਨ 2 ਨਵੰਬਰ, 2016 ਤੋਂ 8 ਮਾਰਚ 2017 ਦੌਰਾਨ ਮੁਆਫੀ ਦੀ ਅਰਜ਼ੀ ਉਪਰ ਕਾਰਵਾਈ ਚਲਾਈ ਸੀ ਤੇ ਕੈਪਟਨ ਸਰਕਾਰ ਨੇ ਇਸ ਨੂੰ ਸਿਰੇ ਚੜ੍ਹਾਉਂਦੇ ਹੋਏ ਰਾਜਪਾਲ ਰਾਹੀਂ ਸਜ਼ਾ ਮੁਆਫ਼ ਕਰਵਾਈ ਹੈ। ਇਸ ਦੌਰਾਨ ਹੀ 15 ਫਰਵਰੀ 2017 ਨੂੰ ਸਾਬਕਾ ਡੀਜੀਪੀ ਅਰੋੜਾ ਨੇ ਸਿਫਰਾਸ਼ ਕੀਤੀ ਸੀ ਕਿ ਮੁਲਜ਼ਮਾਂ ਦੇ ਪਰਿਵਾਰ ਮਾਨਸਿਕ ਤੇ ਵਿੱਤੀ ਤੌਰ ’ਤੇ ਪ੍ਰੇਸ਼ਾਨ ਹਨ ਤੇ ਪੁਲਿਸ ਮੁਲਾਜ਼ਮਾਂ ਨੇ ਇਹ ਕਤਲ ਕਿਸੇ ਨਿੱਜੀ ਜਾਂ ਭ੍ਰਿਸ਼ਟ ਸੋਚ ਤਹਿਤ ਨਹੀਂ ਕੀਤਾ ਸੀ। ਖਹਿਰਾ ਨੇ ਦੱਸਿਆ ਕਿ ਜੱਜ ਨੇ ਉਮਰ ਕੈਦ ਦੀ ਸਜ਼ਾ ਸੁਣਾਉਣ ਵੇਲੇ ਇੰਕਸ਼ਾਫ਼ ਕੀਤਾ ਸੀ ਕਿ ਪੁਲਿਸ ਮੁਲਾਜ਼ਮਾਂ ਨੇ ਹਰਜੀਤ ਸਿੰਘ ਦਾ ਝੂਠੇ ਮੁਕਾਬਲੇ ਵਿੱਚ ਕਤਲ ਖੁਦ ਪੁਰਸਕਾਰ ਤੇ ਇਨਾਮ ਹਥਿਆਉਣ ਲਈ ਕੀਤਾ ਸੀ ਜਦਕਿ ਇਸ ਦੇ ਉਲਟ ਪੰਜਾਬ ਦੇ ਮੁੱਖ ਮੰਤਰੀ, ਰਾਜਪਾਲ ਤੇ ਡੀਜੀਪੀ ਨੇ ਮੁਲਜ਼ਮਾਂ ਨੂੰ ਵਿਚਾਰੇ ਦੱਸ ਕੇ ਸਜ਼ਾ ਮੁਆਫ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਲਈ ਉਚ ਅਹੁੱਦਿਆਂ ਉਪਰ ਬੈਠੇ ਹਾਕਮਾਂ ਨੇ ਪੀੜਤਾਂ ’ਤੇ ਭੋਰਾ ਵੀ ਤਰਸ ਨਹੀਂ ਕੀਤਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Advertisement
ABP Premium

ਵੀਡੀਓਜ਼

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤShambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Embed widget