ਕਿਸਾਨ ਦੀ 30 ਏਕੜ ਬਾਸਮਤੀ ਝੋਨੇ ਦੀ ਫ਼ਸਲ ਹੋਈ ਖ਼ਰਾਬ, ਲੱਖਾਂ ਦਾ ਹੋਇਆ ਨੁਕਸਾਨ
ਪਿੰਡ ਭੁਟਾਲ ਕਲਾਂ ਵਿੱਚ ਗੋਬਿੰਦ ਸਿੰਘ ਨਾਮ ਦੇ ਕਿਸਾਨ ਦੀ 30 ਏਕੜ ਬਾਸਮਤੀ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

Punjab news: ਲਹਿਰਾਗਾਗ ਦੇ ਪਿੰਡ ਭੁਟਾਲ ਕਲਾਂ ਵਿੱਚ ਗੋਬਿੰਦ ਸਿੰਘ ਨਾਮ ਦੇ ਕਿਸਾਨ ਦੀ 30 ਏਕੜ ਬਾਸਮਤੀ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਕਿਸਾਨ ਨੇ ਦੋਸ਼ ਲਾਇਆ ਹੈ ਕਿ ਕਿ ਉਹ ਝੋਨੇ ਦਾ ਬਾਸਮਤੀ ਦਾ ਬੀਜ ਮਹਿੰਗੇ ਭਾਅ 'ਤੇ ਲੈ ਕੇ ਆਇਆ ਸੀ, ਪਰ ਫਿਰ ਵੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
ਗੋਬਿੰਦ ਸਿੰਘ ਨੇ ਕਿਹਾ ਕਿ ਉਸ ਨੂੰ ਵਾਰ-ਵਾਰ ਟਰੈਕਟਰ ਚਲਾਉਣਾ ਪੈਂਦਾ ਹੈ, ਜਿਸ ਕਰਕੇ ਉਸ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਉਸ ਨੇ 30 ਏਕੜ ਜ਼ਮੀਨ ਕਿਰਾਏ 'ਤੇ ਲੈ ਕੇ ਖੇਤੀ ਕੀਤੀ ਸੀ। ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਝੋਨੇ ਦੀ ਬਿਜਾਈ ਸਮੇਂ ਚੰਗੀ ਕੰਪਨੀ ਦੀ ਕੀਟਨਾਸ਼ਕ ਦਵਾਈ ਝੋਨੇ 'ਚ ਪਾਈ ਸੀ ਪਰ ਫ਼ਿਰ ਵੀ ਫਸਲ ਬਰਬਾਦ ਹੋ ਗਈ।
30 ਏਕੜ ਜ਼ਮੀਨ ਵਿੱਚ ਲਾਈ ਸਾਰੀ ਫਸਲ ਉੱਲੀ ਲੱਗ ਕੇ ਹੋਈ ਖ਼ਰਾਬ
ਕਿਸਾਨ ਆਗੂ ਗੋਬਿੰਦ ਸਿੰਘ ਨੇ ਕਿਹਾ ਕਿ ਉਸ ਦੀ 30 ਏਕੜ ਜ਼ਮੀਨ 'ਚ ਬੀਜੀ ਸਾਰੀ ਫਸਲ 'ਤੇ ਉੱਲੀ ਲੱਗ ਗਈ ਜਿਸ ਕਰਕੇ ਉਹ ਬਰਬਾਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇ ਨੁਕਸਾਨ ਦੀ ਭਰਪਾਈ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਪਰੇਸ਼ਾਨ ਕਿਸਾਨ ਆਗੂ ਨੇ ਕਿਹਾ ਕਿ ਉਹ ਲੁਧਿਆਣਾ ਦੇ ਜਿਹੜੇ ਬੀਜ ਮਾਰਗ ਤੋਂ ਬੀਜ ਲੈ ਕੇ ਆਏ ਹਨ ਉਸ ਵਿਰੁੱਧ ਵੀ ਕਾਰਵਾਈ ਕਰਾਵਾਂਗੇ।
ਇਹ ਵੀ ਪੜ੍ਹੋ: Jammu Kashmir Weather : ਜੰਮੂ-ਕਸ਼ਮੀਰ 'ਚ 9 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ, ਅਮਰਨਾਥ ਯਾਤਰਾ 'ਤੇ ਪਵੇਗਾ ਅਸਰ
ਇਹ ਬਿਮਾਰੀ ਕੁਦਰਤੀ ਤੌਰ ਤੇ ਵੀ ਆ ਜਾਂਦੀ - ਖੇਤੀਬਾੜੀ ਅਫ਼ਸਰ
ਉੱਥੇ ਹੀ ਦੂਜੇ ਪਾਸੇ ਖੇਤ ਵਿੱਚ ਗਏ ਖੇਤੀਬਾੜੀ ਅਫ਼ਸਰ ਰਣਬੀਰ ਸਿੰਘ ਨੇ ਕਿਹਾ ਕਿ ਇਹ ਆਮ ਹੈ,ਇਹ ਬਿਮਾਰੀ ਕੁਦਰਤੀ ਤੌਰ ‘ਤੇ ਵੀ ਆ ਜਾਂਦੀ ਹੈ। ਅਸੀਂ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਾਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















