ਪੜਚੋਲ ਕਰੋ

ਮੰਡੀਆਂ 'ਚ ਤੈਰ ਰਿਹਾ ਕਿਸਾਨਾਂ ਦਾ ਸੋਨਾ , ਆਸਮਾਨ ਤੋਂ ਬਰਸ ਰਹੀ ਆਫ਼ਤ

ਭਾਰੀ ਬਾਰਿਸ਼ ਦੇ ਕਾਰਨ ਅਨਾਜ ਮੰਡੀਆਂ ਵਿੱਚ ਕਿਸਾਨਾਂ ਦਾ ਕਾਫ਼ੀ  ਨੁਕਸਾਨ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਇਲਾਕਿਆਂ ਦੀ ਗੱਲ ਕਰੀਏ ਤਾਂ  ਝੋਨੇ ਦੀ ਫਸਲ ਭਿੱਜ ਜਾਣ ਨਾਲ ਨਮੀ ਦੀ ਮਾਤਰਾ ਵਧ ਗਈ ਹੈ।

ਸੰਗਰੂਰ: ਭਾਰੀ ਬਾਰਿਸ਼ ਦੇ ਕਾਰਨ ਅਨਾਜ ਮੰਡੀਆਂ ਵਿੱਚ ਕਿਸਾਨਾਂ ਦਾ ਕਾਫ਼ੀ  ਨੁਕਸਾਨ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਇਲਾਕਿਆਂ ਦੀ ਗੱਲ ਕਰੀਏ ਤਾਂ  ਝੋਨੇ ਦੀ ਫਸਲ ਭਿੱਜ ਜਾਣ ਨਾਲ ਨਮੀ ਦੀ ਮਾਤਰਾ ਵਧ ਗਈ ਹੈ।ਇਸ ਮਗਰੋਂ ਪੰਜਾਬ ਸਰਕਾਰ ਨੇ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਆਦੇਸ਼ ਦਿੱਤੇ ਹਨ।

ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਅਤੇ ਲਹਿਰਾਗਾਗਾ 'ਚ ਜਿੱਥੇ  ਭਾਰੀ ਮੀਂਹ ਨਾਲ  ਅਨਾਜ ਮੰਡੀਆਂ ਵਿੱਚ ਝੋਨਾ ਪਾਣੀ ਵਿੱਚ ਰੁਲ ਰਿਹਾ ਹੈ, ਦੋ-ਦੋ ਫੁੱਟ ਪਾਣੀ ਮੰਡੀਆਂ 'ਚ ਖੜਾ ਹੈ।

ਕਿਸਾਨਾਂ ਦਾ ਕਹਿਣਾ ਹੈ ਬਾਰਿਸ਼ ਨਾਲ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਖੇਤਾਂ ਵਿੱਚ ਸਾਡੀ ਫਸਲ ਅਜੇ ਖੜੀ ਹੈ ਤੇ  ਉਸ ਦੀ ਨਮੀ ਵੀ ਵਧ ਗਈ ਤੇ ਹੁਣ 10 ਦਿਨ ਕੰਬਾਈਨ ਖੇਤਾਂ ਵਿੱਚ ਨਹੀਂ ਚਲਾ ਸਕਦੇ ਕਿਸਾਨਾਂ ਨੇ ਕਿਹਾ ਖੇਤਾਂ ਵਿਚ ਪੱਕੀ ਫਸਲ ਦਾ ਵੀ ਬਹੁਤ ਨੁਕਸਾਨ ਹੋਇਆ ਹੈ।

ਆੜ੍ਹਤੀਆਂ ਨੇ ਕਿਹਾ ਹੈ ਕਿ ਬਾਰਸ਼ ਨਾਲ ਉਨ੍ਹਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ ਇਸ ਕਰਕੇ ਝੋਨੇ ਦੀ ਨਮੀ ਵਧ ਗਈ ਹੈ।ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 17 ਨਮੀ ਦੀ ਜਗ੍ਹਾ ਉਸਨੂੰ ਵਧਾ ਕੇ 20 ਨਮੀ ਵਾਲਾ ਝੋਨਾ ਚੁੱਕਿਆ ਜਾਵੇ।

ਦੱਸ ਦਈਏ ਕਿ ਪੰਜਾਬ ਵਿੱਚ ਝੋਨੇ ਦੀ ਵਾਢੀ ਦੌਰਾਨ ਮਾਝੇ ਤੇ ਦੋਆਬਾ ਸਣੇ ਦਰਜਨ ਦੇ ਕਰੀਬ ਜ਼ਿਲ੍ਹਿਆਂ 'ਚ ਪਏ ਗੜਿਆਂ ਤੇ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ। ਸ਼ਨੀਵਾਰ ਦੇਰ ਸ਼ਾਮ ਅਚਾਨਕ ਬਦਲੇ ਮੌਸਮ ਕਾਰਨ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਫਿਰੋਜ਼ਪੁਰ ਤੇ ਫਾਜ਼ਿਲਕਾ ਸਣੇ ਹੋਰਨਾਂ ਖੇਤਰਾਂ ਵਿੱਚ ਖੇਤਾਂ 'ਚ ਪੱਕੀ ਫ਼ਸਲ ਨੁਕਸਾਨੀ ਗਈ ਹੈ। ਅੱਜ ਸਵੇਰੇ ਵੀ ਕਈ ਥਾਈਂ ਬਾਰਸ਼ ਪਈ ਹੈ। ਮੌਸਮ ਵਿਭਾਗ ਵੱਲੋਂ ਅਗਲੇ 24 ਘੰਟਿਆਂ ਦੌਰਾਨ ਵੀ ਤੇਜ਼ ਮੀਂਹ ਤੇ ਹਨੇਰੀ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਦੇ ਖੇਤਾਂ 'ਚ ਇੱਕ ਪਾਸੇ ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ, ਉੱਥੇ ਨਾਲ ਹੀ ਮੰਡੀਆਂ ਵਿੱਚ ਫ਼ਸਲ ਦੀ ਤੁਲਾਈ ਦਾ ਕੰਮ ਵੀ ਜਾਰੀ ਹੈ। ਮੀਂਹ ਤੇ ਗੜਿਆਂ ਨੇ ਮੰਡੀਆਂ ਵਿਚਲੇ ਖਰੀਦ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ, ਜਿੱਥੇ ਖੁੱਲ੍ਹੇ ਆਸਮਾਨ ਹੇਠ ਢੇਰੀ ਕੀਤੀ ਝੋਨੇ ਦੀ ਫ਼ਸਲ ਬਚਾਉਣ ਲਈ ਕਿਸਾਨ ਨੂੰ ਖੁੱਜਲ-ਖੁਆਰ ਹੋਣਾ ਪੈ ਰਿਹਾ ਹੈ।
ਅਹਿਮ ਗੱਲ਼ ਹੈ ਕਿ ਪਹਿਲਾਂ ਹੀ ਕਿਸਾਨਾਂ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ਵਿੱਚ ਕਈ-ਕਈ ਦਿਨ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।

ਸੂਬੇ ’ਚ ਮੀਂਹ ਅਤੇ ਠੰਢੀਆਂ ਹਵਾਵਾਂ ਦਾ ਨਰਮੇ ਦੀ ਫ਼ਸਲ ’ਤੇ ਵੀ ਅਸਰ ਪਿਆ ਹੈ। ਮੀਂਹ ਕਾਰਨ ਜਿੱਥੇ ਨਰਮੇ ਦਾ ਚੁਗਾਈ ਦਾ ਕੰਮ ਰੁਕ ਗਿਆ ਹੈ ਉੱਥੇ ਹੀ ਚੁਗਿਆ ਨਰਮਾ ਵੀ ਭਿੱਜਣ ਕਾਰਨ ਖਰਾਬ ਹੋਣ ਦਾ ਖਦਸ਼ਾ ਹੈ।ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਮੀਂਹ ਤੇ 40/50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ।

ਮੌਸਮ ਵਿਭਾਗ ਅਨੁਸਾਰ ਬੇਮੌਸਮੇ ਮੀਂਹ ਤੇ ਗੜਿਆਂ ਕਾਰਨ ਤਾਪਮਾਨ ਆਮ ਨਾਲੋਂ 2 ਡਿਗਰੀ ਹੇਠਾਂ ਡਿੱਗ ਗਿਆ ਹੈ। ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਮੋਗਾ, ਕਪੂਰਥਲਾ, ਜਲੰਧਰ ਇਲਾਕੇ ’ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
Advertisement
ABP Premium

ਵੀਡੀਓਜ਼

Bathinda ASI Bribe Case | ਬਠਿੰਡਾ 'ਚ 3,000 ਰੁਪਏ ਦੀ ਰਿਸ਼ਵਤ ਲੈਂਦਾ ASI ਕਾਬੂAmritsar NRI Firing Case | ਅੰਮ੍ਰਿਤਸਰ - ਪੀੜਤ NRI ਸੁਖਚੈਨ ਸਿੰਘ ਦੇ ਸਹੁਰੇ ਸਮੇਤ 5 ਕਾਬੂMukatsar Mandir Viral Video | ਮੁਕਤਸਰ ਮੰਦਰ ਅੰਦਰ ਮਹਿਲਾਵਾਂ ਦਾ ਬੇਸ਼ਰਮੀ ਵਾਲਾ ਨਾਚ !ਕੀ ਇਹ ਬੇਅਦਬੀ ਨਹੀਂ ?Manish sisodia at Amritsar Airport |ਸੁੱਖ ਲਾਹੁਣ ਸ੍ਰੀ ਦਰਬਾਰ ਸਾਹਿਬ ਆਏ ਮਨੀਸ਼ ਸਿਸੋਦੀਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Viral Video: ਪਾਕਿਸਤਾਨੀ ਕੁੜੀਆਂ ਨੇ ਖੋਲ੍ਹੀ ਆਪਣੇ ਮੁਲਕ ਦੀ ਪੋਲ, ਵੀਡੀਓ 'ਚ ਦੱਸੀ ਸਾਰੀ ਅਸਲੀਅਤ, 10 ਵਜੇ ਤੋਂ ਬਾਅਦ ਹੁੰਦਾ ਕੁਝ ਅਜਿਹਾ ਕਿ...
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Horoscope Today: ਜਨਮ ਅਸ਼ਟਮੀ 'ਤੇ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਸ੍ਰੀ ਕ੍ਰਿਸ਼ਨ ਦੀ ਕਿਰਪਾ, ਜਾਣੋ ਅੱਜ ਦਾ Rashifal
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
Janmasthami 2024 Puja Time: ⁠ਅੱਜ ਜਨਮ ਅਸ਼ਟਮੀ ਦਾ ਤਿਉਹਾਰ, ਜਾਣੋ ਪੂਜਾ ਦਾ ਸਹੀ ਸਮਾਂ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਭਾਜਪਾ ਨੇ ਕੰਗਨਾ ਰਣੌਤ ਨੂੰ ਪੰਜਾਬ ਖਿਲਾਫ ਅਜਿਹੇ ਬਿਆਨ ਦੇਣ ਨੂੰ ਹੀ ਰੱਖਿਆ: ਆਪ ਬੁਲਾਰੇ ਦਾ ਫੁੱਟਿਆ ਗੁੱਸਾ
ਵਿਆਹੇ ਮਰਦਾਂ ਨੂੰ ਕਿਉਂ ਦਿੱਤੀ ਜਾਂਦੀ ਖਜੂਰ ਖਾਣ ਦੀ ਸਲਾਹ? ਜਾਣੋ ਇਸ ਨੂੰ ਖਾਣ ਦਾ ਸਹੀ ਸਮਾਂ
ਵਿਆਹੇ ਮਰਦਾਂ ਨੂੰ ਕਿਉਂ ਦਿੱਤੀ ਜਾਂਦੀ ਖਜੂਰ ਖਾਣ ਦੀ ਸਲਾਹ? ਜਾਣੋ ਇਸ ਨੂੰ ਖਾਣ ਦਾ ਸਹੀ ਸਮਾਂ
Punjab News:  ਮਨਪ੍ਰੀਤ ਬਾਦਲ ਅਕਾਲੀ ਦਲ ਦੀ ਟਿਕਟ ਤੋਂ ਲੜਣਗੇ ਚੋਣ? SAD ਨੇ ਸਥਿਤੀ ਕੀਤੀ ਸਾਫ
Punjab News: ਮਨਪ੍ਰੀਤ ਬਾਦਲ ਅਕਾਲੀ ਦਲ ਦੀ ਟਿਕਟ ਤੋਂ ਲੜਣਗੇ ਚੋਣ? SAD ਨੇ ਸਥਿਤੀ ਕੀਤੀ ਸਾਫ
India–Pakistan border:  ਹੁਣ ਪੰਜਾਬ ਨਾਲ ਲਗਦੀ  ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਬੀਆਂ ਸਾਂਭਣਗੀਆਂ ਮੋਰਚਾ
India–Pakistan border: ਹੁਣ ਪੰਜਾਬ ਨਾਲ ਲਗਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਬੀਆਂ ਸਾਂਭਣਗੀਆਂ ਮੋਰਚਾ
FASTag  Recharge- ਹੁਣ ਫਾਸਟੈਗ ਰੀਚਾਰਜ ਕਰਨ ਦਾ ਫਿਕਰ ਮੁੱਕਿਆ,  RBI ਨੇ ਲਾਗੂ ਕੀਤਾ ਇਹ ਨਿਯਮ...
FASTag  Recharge- ਹੁਣ ਫਾਸਟੈਗ ਰੀਚਾਰਜ ਕਰਨ ਦਾ ਫਿਕਰ ਮੁੱਕਿਆ, RBI ਨੇ ਲਾਗੂ ਕੀਤਾ ਇਹ ਨਿਯਮ...
Embed widget