Farmer Protest: ਕਿਸਾਨਾਂ ਨੇ ਬਦਲ ਦਿੱਤਾ ਰੂਟ, ਹੁਣ ਨਵੇਂ ਰਾਹ ਰਾਹੀਂ ਦਿੱਲੀ ਕਰਨਗੇ ਕੂਚ, ਜਾਣੋ ਕੀ ਹੈ ਨਵੀਂ ਯੋਜਨਾ
ਕਿਸਾਨ ਲੀਡਰਾ ਨੇ ਦੱਸਿਆ ਕਿ ਅਸੀ ਰੂਟ ਬਦਲ ਦਿੱਤਾ ਹੈ ਹੁਣ ਉਨ੍ਹਾਂ ਨੇ ਮਲੋਟ ਬਠਿੰਡਾ ਵਾਲੇ ਰਾਸਤੇ ਤੋ ਰੂਟ ਪਲਾਨ ਬਦਲ ਦਿਤਾ ਹੈ । ਹੁਣ ਡੱਬਵਾਲੀ ਬਾਰਡਰ ਰਾਹੀ ਜਾਣ ਵਾਲੇ ਕਿਸਾਨ ਪੰਜੂਆਣਾ ਸਾਹਿਬ ਵਿੱਚ ਇਕਠੇ ਹੋ ਰਹੇ ਹਨ ਅਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਇੱਕਠ ਕਰ ਰਹੇ ਹਨ
ਡੱਬਵਾਲੀ (ਅਸ਼ਫਾਕ ਢੁੱਡੀ ਦੀ ਰਿਪੋਰਟ )
Farmer Protest: ਕਿਸਾਨ ਅੰਦੋਲਨ ਅਤੇ ਦਿਲੀ ਚਲੋ ਦੇ ਨਾਅਰੇ ਹੇਠ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਗਏ ਹਨ । ਤਸਵੀਰਾਂ ਹਰਿਆਣਾ ਦੇ ਡੱਬਵਾਲੀ ਬਾਰਡਰ ਦੀਆ ਹਨ ਜਿੱਥੇ ਹਰਿਆਣਾ ਸਰਕਾਰ ਵਲੋ ਤਿੰਨ ਲੇਅਰ ਬਣਾ ਦਿਤੀਆ ਗਈਆ ਹਨ ਤਾਂ ਕਿ ਕਿਸਾਨਾ ਨੂੰ ਕਿਸੀ ਵੀ ਹਲਾਤ ਵਿੱਚ ਰੋਕਿਆ ਜਾਵੇ।
ਡੱਬਵਾਲੀ ਦੇ ਵਿੱਚ ਪੰਜੂਆਣਾ ਸਾਹਿਬ ਵਿੱਚ ਕਿਸਾਨ ਪਹੁੰਚ ਰਹੇ ਹਨ । ਕਿਸਾਨ ਲੀਡਰਾ ਨੇ ਦੱਸਿਆ ਕਿ ਅਸੀ ਰੂਟ ਬਦਲ ਦਿੱਤਾ ਹੈ ਹੁਣ ਉਨ੍ਹਾਂ ਨੇ ਮਲੋਟ ਬਠਿੰਡਾ ਵਾਲੇ ਰਾਸਤੇ ਤੋ ਰੂਟ ਪਲਾਨ ਬਦਲ ਦਿਤਾ ਹੈ । ਹੁਣ ਡੱਬਵਾਲੀ ਬਾਰਡਰ ਰਾਹੀ ਜਾਣ ਵਾਲੇ ਕਿਸਾਨ ਪੰਜੂਆਣਾ ਸਾਹਿਬ ਵਿੱਚ ਇਕਠੇ ਹੋ ਰਹੇ ਹਨ ਅਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਇੱਕਠ ਕਰ ਰਹੇ ਹਨ ਅਤੇ ਅਗਲੀ ਰਣਨੀਤੀ ਬਣਾਈ ਜਾਏਗੀ ।
ਉੱਧਰ ਰਾਜਸਥਾਨ ਵਾਲੇ ਰਸਤੇ ਦੀ ਜੇ ਗੱਲ ਕਰੀਏ ਤਾ ਉਥੇ ਵੀ ਕਿਸਾਨਾ ਨੂੰ ਬੀਜੇਪੀ ਸਰਕਾਰ ਵੱਲੋਂ ਰੋਕਿਆ ਜਾ ਰਿਹਾ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਉਹ ਸ਼ਾਂਤੀ ਨਾਲ ਜਾਣਾ ਚਾਹੁੰਦੇ ਨੇ ਪਰ ਸਰਕਾਰਾਂ ਨੇ ਤਾਨਾਸ਼ਾਹੀ ਰੂਪ ਅਪਨਾਇਆ ਹੋਇਆ ਹੈ ।
ਕਿਸਾਨਾ ਨੂੰ ਵੱਖ ਵੱਖ ਤਰੀਕੇ ਰਾਹੀ ਡਰਾਇਆ ਅਤੇ ਧਮਕਾਇਆ ਜਾ ਰਿਹਾ ਹੈ। ਕਿਸਾਨਾ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਪਾਸਪੋਰਟ ਰੱਦ ਕਰ ਦਿਤੇ ਜਾਣਗੇ ਅਤੇ ਜੇ ਤੁਸੀ ਟਰੈਕਟਰ ਲੈ ਕੇ ਜਾ ਵ੍ਹੀਕਲ ਲੈ ਕੇ ਸੜਕਾ 'ਤੇ ਨਿੱਕਲੇ ਤਾਂ ਰਜਿਸਟਰੇਸ਼ਨ ਰੱਦ ਕਰਨ ਦੀ ਧਮਕੀ ਦਿਤੀ ਗਈ ਹੈ ।
ਕਿਸਾਨਾਂ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਪੁਲਿਸ ਪ੍ਰਸ਼ਾਸਨ ਵਲੋ ਅਥਰੂ ਗੈੰਸ ਦੇ ਗੋਲੇ ਦਾਗੇ ਗਏ ਹਨ ਡੰਡੇ ਵਰਾਏ ਗਏ ਹਨ । ਅਸੀ ਦੇਸ਼ ਦੇ ਕਿਸਾਨ ਹਾ ਕੋਈ ਅੱਤਵਾਦੀ ਨਹੀਂ ਹਾ ਜੋ ਸਰਕਾਰ ਸਾਡੇ ਨਾਲ ਇਹ ਰਵਈਆ ਅਪਨਾ ਰਹੀ ਹੈ ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।