ਕਿਸਾਨਾਂ ਨੇ ਮਾਰਕਿਟ ਕਮੇਟੀ ਦਫ਼ਤਰ ਨੂੰ ਲਾਇਆ ਤਾਲਾ, ਕੱਟੀ ਬਿਜਲੀ-ਕਿਸਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਖਿਲਾਫ਼ ਖੋਲ੍ਹਿਆ ਮੋਰਚਾ
ਅਬੋਹਰ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਕਿਸਾਨਾਂ ਨਾਲ ਮੰਡੀ 'ਚ ਹੋ ਰਹੀ ਲੁੱਟ ਤੇ ਧੱਕੇਸ਼ਾਹੀ ਦੇ ਖਿਲਾਫ਼ ਮੋਰਚਾ ਖੋਲਦੇ ਹੋਏ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਅਧਿਕਾਰੀਆਂ ਨੂੰ ਦਫ਼ਤਰ 'ਚ ਬੰਦ ਕਰ ਦਿੱਤਾ ਗਿਆ।
ਅਬੋਹਰ: ਅਬੋਹਰ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਖੋਸਾ ਵਲੋਂ ਕਿਸਾਨਾਂ ਨਾਲ ਮੰਡੀ 'ਚ ਹੋ ਰਹੀ ਲੁੱਟ ਤੇ ਧੱਕੇਸ਼ਾਹੀ ਦੇ ਖਿਲਾਫ਼ ਮੋਰਚਾ ਖੋਲਦੇ ਹੋਏ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਅਧਿਕਾਰੀਆਂ ਨੂੰ ਦਫ਼ਤਰ 'ਚ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਦਫ਼ਤਰ ਦੀ ਬਿਜਲੀ ਕੱਟਣ ਤੋਂ ਬਾਅਦ ਗੇਟ ਦੇ ਬਾਹਰ ਧਾਰਨਾ ਲਾ ਦਿੱਤਾ ਗਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ 'ਚ ਨਜਾਇਜ਼ ਲੱਗੇ ਕੰਡੇ, ਪਸ਼ੂਆਂ ਦੀ ਭਰਮਾਰ, ਕਿਸਾਨਾਂ ਦੀਆਂ ਮੰਡੀ 'ਚ ਫਸਲਾਂ ਦੀ ਚੋਰੀ ਤੇ ਸੈਕਟਰੀ ਦਾ ਦਫ਼ਤਰ 'ਚ ਹਾਜ਼ਰ ਨਾ ਰਹਿਣਾ 'ਤੇ ਕਿਸਾਨਾਂ ਦੀ ਸੁਣਵਾਈ ਨਾ ਹੋਣਾ ਇਸ ਸਭ ਦੇ ਖਿਲਾਫ਼ ਓਹਨਾਂ ਵੱਲੋਂ ਮੋਰਚਾ ਖੋਲਦੇ ਹੋਏ ਧਰਨਾ ਲਗਾ ਦਿੱਤਾ ਗਿਆ ਹੈ।
ਹਾਲਾਂਕਿ ਉਧਰ ਸੈਕਟਰੀ ਦਾ ਕਹਿਣਾ ਹੈ ਕਿ ਉਹਨਾ ਕੋਲ ਫਾਜ਼ਿਲਕਾ ਮਾਰਕੀਟ ਕਮੇਟੀ ਦਾ ਵੀ ਚਾਰਜ ਹੈ। ਇਸ ਲਈ ਉਹ ਪੱਕੀ ਡਿਊਟੀ ਨਹੀਂ ਦੇ ਸਕਦੇ ਨਾਲ ਹੀ ਓਹਨਾਂ ਇਹ ਵੀ ਮੰਨਿਆ ਕਿ ਮੰਡੀ 'ਚ ਨਜਾਇਜ਼ ਕੰਡੇ ਚੱਲ ਰਹੇ ਨੇ ਜਿਹਨਾਂ ਨੂੰ ਬੰਦ ਕਰਵਾ ਦਿੱਤਾ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :