Farmers Protest: ਕਿਸਾਨ ਅੰਦੋਲਨ ਬਾਰੇ ਸੀਐਮ ਭਗਵੰਤ ਮਾਨ ਦਾ ਪੁਰਾਣਾ ਦਾਅਵਾ ਕੱਢ ਲਿਆਏ ਪਰਗਟ ਸਿੰਘ, ਉਸੇ ਹੀ ਅੰਦਾਜ 'ਚ ਪੁੱਛ ਲਿਆ ਜਵਾਬ
ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਮੁੱਖੀ ਮੰਤਰੀ ਭਗਵੰਤ ਮਾਨ ਦਾ ਕੈਪਟਨ ਸਰਕਾਰ ਵੇਲੇ ਦਾ ਬਿਆਨ ਸ਼ੇਅਰ ਕਰਦਿਆਂ ਉਸੇ ਅੰਦਾਜ ਵਿੱਚ ਹੀ ਭਗਵੰਤ ਮਾਨ ਸਰਕਾਰ ਉਪਰ ਸਵਾਲ ਖੜ੍ਹੇ ਹਨ। ਪਰਗਟ ਸਿੰਘ ਨੇ ਆਪਣੇ ਫੇਸਬੁੱਕ

Farmers Protest: ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪਰਗਟ ਸਿੰਘ ਨੇ ਮੁੱਖੀ ਮੰਤਰੀ ਭਗਵੰਤ ਮਾਨ ਦਾ ਕੈਪਟਨ ਸਰਕਾਰ ਵੇਲੇ ਦਾ ਬਿਆਨ ਸ਼ੇਅਰ ਕਰਦਿਆਂ ਉਸੇ ਅੰਦਾਜ ਵਿੱਚ ਹੀ ਭਗਵੰਤ ਮਾਨ ਸਰਕਾਰ ਉਪਰ ਸਵਾਲ ਖੜ੍ਹੇ ਹਨ। ਪਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ ਉਪਰ ਸੀਐਮ ਭਗਵੰਤ ਮਾਨ ਦਾ ਪੁਰਾਣਾ ਬਿਆਨ ਸਾਂਝਾ ਕਰਦਿਆਂ ਲਿਖਿਆ ਇੱਕ ਸਾਲ ਕਿਸਾਨਾਂ ਨੂੰ ਹਰਿਆਣਾ ਵੱਲੋਂ ਬੰਦ ਕੀਤੇ ਰਸਤਿਆਂ 'ਤੇ ਬਿਠਾ ਕੇ, ਪੰਜਾਬ ਦੇ ਮੰਤਰੀਆਂ ਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਪਰ ਮਸਲੇ ਦਾ ਕੋਈ ਹੱਲ ਨਹੀਂ।
ਹੁਣ ਆਮ ਆਦਮੀ ਪਾਰਟੀ ਕਹਿੰਦੀ ਦਿੱਲੀ ਚਲੇ ਜਾਓ...ਸੀਐਮ ਭਗਵੰਤ ਮਾਨ ਜੀ ਕਿਸਾਨਾਂ ਨੂੰ ਮੂਰਖ ਨਾਂ ਬਣਾਓ, ਐਮਐਸਪੀ ਦੀ ਕਾਨੂੰਨੀ ਗਾਰੰਟੀ ਲਈ ਕੇਂਦਰ ਨਾਲ ਆਪ ਲੜਾਈ ਲੜੋ ਹੱਕਾਂ ਦੀ...ਧਰੁਵੀਕਰਨ ਦੀ ਗੰਦੀ ਰਾਜਨੀਤੀ ਨਾ ਕਰੋ। ਅੰਨਦਾਤੇ ਤੇ ਵਪਾਰੀ ਭਾਈਚਾਰੇ ਵਿੱਚ ਪਾੜਾ ਵਧਾ ਕੇ।
ਦਰਅਸਲ 23 ਨਵੰਬਰ 2020 ਨੂੰ ਕੈਪਟਨ ਸਰਕਾਰ ਵੇਲੇ ਭਗਵੰਤ ਮਾਨ ਨੇ ਟਵੀਟ ਕੀਤਾ ਸੀ ਕਿ ਪੰਜ ਮਹੀਨੇ ਪੰਜਾਬ ਵਿੱਚ ਧਰਨੇ, ਟਰੈਕਟਰ ਮਾਰਚ, ਮੁੱਖ ਮੰਤਰੀ ਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਪਰ ਮਸਲੇ ਦਾ ਹੱਲ ਕੋਈ ਨਹੀਂ...ਹੁਣ ਕੈਪਟਨ ਸਾਬ ਕਹਿੰਦੇ ਦਿੱਲੀ ਡਲੇ ਜਾਓ..ਸੀਐਮ ਜੀ ਕਿਸਾਨਾਂ ਨੂੰ ਮੂਰਖ ਨਾ ਬਣਾਓ...ਐਸਐਸਪੀ ਦੀ ਕਾਨੂੰਨੀ ਗਰੰਟ ਦੇ ਕੇ ਕੇਂਦਰ ਨਾਲ ਆਪ ਲੜਾਈ ਲੜੋ ਹੱਕਾਂ ਦੀ...ਫੋਕੀ ਵਾਹ-ਵਾਹ ਨਾ ਖੱਟੋ ਕਿਸਾਨਾਂ ਦੇ ਨਾਂ ਉਪਰ।
ਮਾਨ ਸਰਕਾਰ ਨੇ ਇਸ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਿਆ- ਪਰਗਟ ਸਿੰਘ
ਇਸ ਤੋਂ ਪਹਿਲਾਂ ਵੀਡੀਓ ਸ਼ੇਅਰ ਕਰ ਪਰਗਟ ਸਿੰਘ ਲਿਖਿਆ MSP ਕਾਨੂੰਨੀ ਗਾਰੰਟੀ ਲਈ ਜਿਹੜਾ ਸੰਘਰਸ਼ ਅੱਗੇ ਵਧ ਰਿਹਾ ਸੀ, ਭਗਵੰਤ ਮਾਨ ਸਰਕਾਰ ਨੇ ਇਸ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਪੰਜਾਬ ਦੇ ਜਿਹੜੇ ਰਸਤੇ ਹਰਿਆਣਾ ਸਰਕਾਰ ਨੇ ਪਿਛਲੇ ਸਾਲ ਤੋਂ ਗੈਰ ਸੰਵਿਧਾਨਕ ਤਰੀਕੇ ਨਾਲ ਬੰਦ ਕੀਤੇ ਹੋਏ ਹਨ, ਭਗਵੰਤ ਮਾਨ ਸਰਕਾਰ ਭਾਜਪਾ ਦੀ ਹਰਿਆਣਾ ਸਰਕਾਰ ਖਿਲਾਫ ਕੋਈ ਕਾਰਵਾਈ ਤੱਕ ਨਹੀਂ ਕਰ ਸਕੀ। ਹੁਣ ਵਪਾਰੀ ਭਾਈਚਾਰੇ ਤੇ ਕਿਸਾਨਾਂ ਵਿੱਚ ਪਾੜਾ ਵਧਾ ਕੇ, ਨਫ਼ਰਤੀ ਏਜੰਡੇ ਨਾਲ ਪੰਜਾਬ ਵਿੱਚ ਧਰੁਵੀਕਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਜੋ ਕੰਮ ਮੋਦੀ ਸਰਕਾਰ ਦਿੱਲੀ ਵਿੱਚ ਕਿਸਾਨੀ ਅੰਦੋਲਨ ਨਾਲ ਨਹੀਂ ਕਰ ਸਕੀ, ਉਹ ਭਾਜਪਾ ਨੇ ਆਪਣੀ B-team ਭਗਵੰਤ ਮਾਨ ਸਰਕਾਰ ਰਾਹੀਂ ਕਰ ਦਿੱਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
