ਲੰਡਨ ਤੋਂ ਦਿੱਲੀ-ਕੋਲਕਤਾ ਤੱਕ… ਅਮਰੀਕਾ ਨੇ ਕਿੱਥੇ-ਕਿੱਥੇ ਬਿਠਾ ਰੱਖੇ ਨੇ ਖੁਫੀਆ ਏਜੰਟ? CIA ਦੇ ਸੀਕ੍ਰੇਟ ਠਿਕਾਣਿਆਂ ਦਾ ਖੁਲਾਸਾ
ਕੀ ਤੁਹਾਡੇ ਸ਼ਹਿਰ ਵਿੱਚ ਵੀ ਅਮਰੀਕਾ ਦੇ ਖੁਫੀਆ ਏਜੰਟ ਹਨ? ਇਹ ਸਵਾਲ ਇਸ ਕਰਕੇ ਉੱਠ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਜਾਰੀ ਕੀਤੇ ਗਏ JFK ਕਤਲ ਨਾਲ ਜੁੜੇ ਕੁਝ ਸੀਕ੍ਰੇਟ ਦਸਤਾਵੇਜ਼ਾਂ ਵਿੱਚ ਇਹ ਸਨਸਨੀਖੇਜ਼ ਖੁਲਾਸਾ ਹੋਇਆ

ਕੀ ਤੁਹਾਡੇ ਸ਼ਹਿਰ ਵਿੱਚ ਵੀ ਅਮਰੀਕਾ ਦੇ ਖੁਫੀਆ ਏਜੰਟ ਹਨ? ਇਹ ਸਵਾਲ ਇਸ ਕਰਕੇ ਉੱਠ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਜਾਰੀ ਕੀਤੇ ਗਏ JFK ਕਤਲ ਨਾਲ ਜੁੜੇ ਕੁਝ ਸੀਕ੍ਰੇਟ ਦਸਤਾਵੇਜ਼ਾਂ ਵਿੱਚ ਇਹ ਸਨਸਨੀਖੇਜ਼ ਖੁਲਾਸਾ ਹੋਇਆ ਹੈ ਕਿ ਦੁਨੀਆ ਭਰ ਵਿੱਚ CIA ਦੇ ਸੀਕ੍ਰੇਟ ਠਿਕਾਣੇ ਮੌਜੂਦ ਸਨ।
ਸਾਬਕਾ ਅਮਰੀਕੀ ਰਾਸ਼ਟਰਪਤੀ ਜੌਨ ਐਫ਼ ਕੇਨੇਡੀ ਦੀ ਹੱਤਿਆ ਨਾਲ ਜੁੜੇ 80,000 ਤੋਂ ਵੱਧ ਸਫ਼ਿਆਂ ਵਾਲੇ ਦਸਤਾਵੇਜ਼ ਜਨਤਕ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਅਮਰੀਕਾ ਨੇ ਯੂਰਪ, ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਕਈ ਮਹੱਤਵਪੂਰਨ ਸ਼ਹਿਰਾਂ ਵਿੱਚ ਆਪਣੀਆਂ ਗੁਪਤ ਗਤਿਵਿਧੀਆਂ ਨੂੰ ਅੰਜਾਮ ਦਿੱਤਾ ਸੀ।
ਲਿਸਟ 'ਚ ਭਾਰਤ ਦੇ ਵੀ ਦੋ ਸ਼ਹਿਰ
ਇਸ ਲਿਸਟ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਦੋ ਵੱਡੇ ਸ਼ਹਿਰ - ਨਵੀਂ ਦਿੱਲੀ ਅਤੇ ਕੋਲਕਾਤਾ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ। ਇਹ ਖੁਲਾਸਾ ਰੂਸੀ ਮੀਡੀਆ ਆਉਟਲੈਟ RT ਨਾਲ ਸਾਂਝੇ ਕੀਤੇ ਇੱਕ ਦਸਤਾਵੇਜ਼ ਰਾਹੀਂ ਹੋਇਆ ਹੈ, ਜਿਸ ਵਿੱਚ ‘ਫੀਲਡ ਡਿਸਟ੍ਰੀਬਿਊਸ਼ਨ’ ਸਿਰਲੇਖ ਹੇਠਾਂ ਇਹਨਾਂ ਸ਼ਹਿਰਾਂ ਦੇ ਨਾਮ ਦਰਜ ਹਨ।
ਕੀ ਦਿੱਲੀ 'ਚ ਵੀ ਸਨ CIA ਏਜੰਟ?
RT ਵੱਲੋਂ ਜਾਰੀ ਦਸਤਾਵੇਜ਼ ਅਨੁਸਾਰ, ਨਵੀਂ ਦਿੱਲੀ ਅਤੇ ਕੋਲਕਾਤਾ ਦੇ ਨਾਮ CIA ਦੀ ‘NE ਡਿਵੀਜ਼ਨ’ ਲਿਸਟ ਵਿੱਚ ਸ਼ਾਮਿਲ ਹਨ। ਹਾਲਾਂਕਿ, ਇਹ ਸਪਸ਼ਟ ਨਹੀਂ ਹੋਇਆ ਕਿ ਇਹਨਾਂ ਸ਼ਹਿਰਾਂ ਵਿੱਚ CIA ਦੀਆਂ ਗਤੀਵਿਧੀਆਂ ਕਿੰਨੀ ਹੱਦ ਤੱਕ ਫੈਲੀਆਂ ਹੋਈਆਂ ਸਨ ਜਾਂ ਇੱਥੇ ਕਿਹੜੇ-ਕਿਹੜੇ ਓਪਰੇਸ਼ਨ ਚਲਾਏ ਗਏ ਸਨ। ਪਰ ਇਹ ਪਹਿਲੀ ਵਾਰੀ ਹੈ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਵੀ ਅਮਰੀਕੀ ਖੁਫੀਆ ਏਜੰਸੀ ਦੇ ਠਿਕਾਣੇ ਹੋ ਸਕਦੇ ਸਨ।
ਸੀਕ੍ਰੇਟ ਲਿਸਟ ਵਿੱਚ ਕਿਹੜੇ ਸ਼ਹਿਰ?
ਇਨ੍ਹਾਂ ਦਸਤਾਵੇਜ਼ਾਂ ਮੁਤਾਬਕ, CIA ਨੇ ਆਪਣੀਆਂ ਜਾਸੂਸੀ ਗਤੀਵਿਧੀਆਂ ਲਈ ਇੱਕ ਵਿਸ਼ਵ ਵਿਆਪੀ ਜਾਲ ਬਣਾਇਆ ਹੋਇਆ ਸੀ। ਇਸ ਵਿੱਚ ਮੁੱਖ ਤੌਰ 'ਤੇ ਯੂਰਪ, ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਵੱਡੇ ਸ਼ਹਿਰ ਸ਼ਾਮਿਲ ਸਨ।
ਅਫਰੀਕਾ ਵਿੱਚ (AF Division) – ਜੋਹਾਨਸਬਰਗ, ਲਾਗੋਸ, ਨੈਰੋਬੀ, ਪ੍ਰਿਟੋਰੀਆ, ਰਬਾਤ
ਯੂਰਪ ਵਿੱਚ (EUR Division) – ਬਾਰਸਿਲੋਨਾ, ਬਰਲਿਨ, ਬਰਨ, ਬੌਨ, ਬ੍ਰੱਸਲਜ਼, ਕੋਪਨਹੇਗਨ, ਜਨੈਵਾ, ਦ ਹੇਗ, ਹੈਮਬਰਗ, ਹੈਲਸਿੰਕੀ, ਲਿਸਬਨ, ਲੰਡਨ, ਮੈਡਰਿਡ, ਮਿਲਾਨ, ਪੈਰਿਸ, ਮਿਊਨਿਖ – ਖ਼ਾਸ ਕਰਕੇ ਮਿਊਨਿਖ ਵਿੱਚ ‘ਲਾਇਜ਼ਨ ਬੇਸ’ ਅਤੇ ‘ਓਪਸ ਬੇਸ (ਲੌਰੀਅਨ)’ ਨਾਮ ਦੇ ਦੋ ਸੀਕ੍ਰੇਟ ਠਿਕਾਣੇ ਸਨ। – ਇਸ ਤੋਂ ਇਲਾਵਾ ਓਸਲੋ, ਓਟਾਵਾ, ਰੋਮ, ਸਾਲਜ਼ਬਰਗ, ਸਟੌਕਹੋਮ, ਵੀਅਨਾ ਅਤੇ ਜ਼ੂਰੀਚ ਵੀ ਲਿਸਟ ਵਿੱਚ ਸ਼ਾਮਿਲ ਸਨ।
ਏਸ਼ੀਆ ਵਿੱਚ ਕਿੱਥੇ ਸਨ CIA ਦੇ ਠਿਕਾਣੇ?
ਏਸ਼ੀਆ ਵਿੱਚ ਵੀ CIA ਦੀ ਮੌਜੂਦਗੀ ਵਿਆਪਕ ਤੌਰ 'ਤੇ ਫੈਲੀ ਹੋਈ ਸੀ। ਇਨ੍ਹਾਂ ਦਸਤਾਵੇਜ਼ਾਂ ਅਨੁਸਾਰ, CIA ਦੇ ਗੁਪਤ ਠਿਕਾਣੇ ਬੈਂਕਾਕ, ਜਕਾਰਤਾ, ਹਾਂਗਕਾਂਗ, ਹੋਨੋਲੂਲੂ, ਕੁਆਲਾਲੰਪੁਰ, ਕੁਚਿੰਗ ਅਤੇ ਮਨੀਲਾ ਵਿੱਚ ਸਨ। ਇਸ ਤੋਂ ਇਲਾਵਾ ਓਕਿਨਾਵਾ, ਰੰਗੂਨ ਅਤੇ ਸਾਈਗੌਨ (ਜੋ ਕਿ ਵਿਆਤਨਾਮ ਯੁੱਧ ਦੌਰਾਨ ਅਮਰੀਕਾ ਲਈ ਰਣਨੀਤਿਕ ਤੌਰ 'ਤੇ ਬਹੁਤ ਮਹੱਤਵਪੂਰਨ ਸੀ) ਵੀ ਲਿਸਟ ਵਿੱਚ ਦਰਜ ਸਨ।
ਦੁਨੀਆ ਦੇ ਇਹ ਵੱਡੇ ਸ਼ਹਿਰ ਵੀ ਲਿਸਟ ਵਿੱਚ
ਸੀਓਲ, ਸਿੰਗਾਪੁਰ, ਤਾਇਪੇਈ, ਟੋਕੀਓ, ਵਿਆਨਤਿਆਨੇ ਅਤੇ ਸੁਰਬਾਇਆ ਸ਼ਹਿਰ ਵੀ ਇਸ ਲਿਸਟ ਵਿੱਚ ਸ਼ਾਮਿਲ ਸਨ। ਇੱਥੇ ਤੱਕ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੀ CIA ਦੇ ਠਿਕਾਣੇ ਸਨ, ਜਿਨ੍ਹਾਂ ਵਿੱਚ ਮੈਲਬਰਨ ਅਤੇ ਵੇਲਿੰਗਟਨ ਸ਼ਾਮਿਲ ਹਨ।
ਲੈਟਿਨ ਅਮਰੀਕਾ ਅਤੇ ਕੈਰੀਬੀਅਨ ਖੇਤਰ ਵਿੱਚ CIA ਦੇ ਗੁਪਤ ਠਿਕਾਣਿਆਂ ਦੀ ਗਿਣਤੀ ਸਭ ਤੋਂ ਵੱਧ ਸੀ। ਅਮਰੀਕਾ ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਰਾਜਨੀਤਿਕ ਅਸਥਿਰਤਾ ਅਤੇ ਸੱਤਾ ਬਦਲਾਅ ਵਿੱਚ ਦਖਲਅੰਦਾਜ਼ੀ ਕਰਦਾ ਆ ਰਿਹਾ ਹੈ।
ਇਸ ਸੀਕ੍ਰੇਟ ਲਿਸਟ ਵਿੱਚ ਬੋਗੋਟਾ, ਬ੍ਰਾਸੀਲੀਆ, ਬਿਊਨਸ ਆਇਰਸ, ਕਰਾਕਾਸ, ਜੌਰਜਟਾਊਨ, ਗੁਆਟੇਮਾਲਾ ਸਿਟੀ, ਗੁਆਯਾਕਿਲ, ਕਿੰਗਸਟਨ, ਲੀਮਾ, ਮੈਕਸੀਕੋ ਸਿਟੀ, ਮੌਂਟੇਰੇ, ਪਨਾਮਾ ਸਿਟੀ, ਪੋਰਟੋ ਅਲੇਗਰੇ ਅਤੇ ਪੋਰਟ-ਆ-ਪ੍ਰਿੰਸ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਸੈਂਟਿਆਗੋ, ਸਾਓ ਪਾਉਲੋ, ਸੈਨ ਜੋਸ, ਸੈਨ ਸਲਵਾਡੋਰ, ਕੁਇਟੋ, ਰੇਸੀਫੇ ਅਤੇ ਟੇਗੁਸੀਗਾਲਪਾ ਵੀ ਲਿਸਟ ਵਿੱਚ ਦਰਜ ਸਨ।
CIA 'secret bases' worldwide exposed by JFK Files
— RT (@RT_com) March 19, 2025
Is your city on the list? pic.twitter.com/Gh37fstX8C
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
