ਪੜਚੋਲ ਕਰੋ
Advertisement
ਮੋਦੀ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਵੱਡਾ ਐਲਾਨ, ਰੇਲ ਮਹਿਕਮੇ ਸਾਹਮਣੇ ਰੱਖੀ ਨਵੀਂ ਸ਼ਰਤ
ਕਿਸਾਨਾਂ ਨੇ ਮਾਲ ਗੱਡੀਆਂ ਚਲਾਉਣ ਲਈ ਯਾਤਰੀ ਗੱਡੀਆਂ ਲਈ ਵੀ ਲਾਂਘਾ ਦੇਣ ਦੀ ਸ਼ਰਤ ਰੱਦ ਕਰ ਦਿੱਤੀ ਹੈ। ਸਗੋਂ ਕਿਸਾਨਾਂ ਨੇ ਕੇਂਦਰ ਅੱਗੇ ਸ਼ਰਤ ਰੱਖੀ ਹੈ ਪਹਿਲਾਂ ਮਾਲ ਗੱਡੀਆਂ ਚਲਾਓ, ਯਾਤਰੀ ਗੱਡੀਆਂ ਬਾਰੇ ਫਿਰ ਹੀ ਸੋਚਾਂਗੇ।
ਚੰਡੀਗੜ੍ਹ: ਪੰਜਾਬ ’ਚ ਕਿਸਾਨਾਂ (Punjab Farmers) ਦੇ ਅੰਦੋਲਨ ਕਾਰਨ ਹੁਣ ਹਾਲਾਤ ਵਿਗੜਨ ਲੱਗ ਪਏ ਹਨ। ਕੇਂਦਰ ਸਰਕਾਰ (Central Government) ਦੀ ਸਖਤੀ ਨੇ ਕਿਸਾਨਾਂ ਦਾ ਗੁੱਸਾ ਹੋਰ ਵਧਾ ਦਿੱਤਾ ਹੈ। ਹੁਣ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਸੰਘਰਸ਼ (Farmers Protest) ਹੋਰ ਤੇਜ਼ ਹੋਏਗਾ ਤੇ ਇਸ ਨੂੰ ਦੇਸ਼ ਵਿਆਪੀ ਕੀਤਾ ਜਾਏਗਾ।
ਇਸ ਦੇ ਨਾਲ ਹੀ ਕਿਸਾਨਾਂ ਨੇ ਮਾਲ ਗੱਡੀਆਂ ਚਲਾਉਣ ਲਈ ਯਾਤਰੀ ਗੱਡੀਆਂ ਲਈ ਵੀ ਲਾਂਘਾ ਦੇਣ ਦੀ ਸ਼ਰਤ ਰੱਦ ਕਰ ਦਿੱਤੀ ਹੈ। ਸਗੋਂ ਕਿਸਾਨਾਂ ਨੇ ਕੇਂਦਰ ਅੱਗੇ ਸ਼ਰਤ ਰੱਖੀ ਹੈ ਪਹਿਲਾਂ ਮਾਲ ਗੱਡੀਆਂ ਚਲਾਓ, ਯਾਤਰੀ ਗੱਡੀਆਂ ਬਾਰੇ ਫਿਰ ਹੀ ਸੋਚਾਂਗੇ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਅੰਦੋਲਨ ਕਾਰਨ ਰੇਲਵੇ ਨੂੰ 33 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ ਹਨ, ਜਦਕਿ 11 ਰੇਲਾਂ ਨੂੰ ਆਪਣੇ ਟਿਕਾਣੇ ’ਤੇ ਪੁੱਜਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਜ਼ਿੱਦੀ ਰਵੱਈਏ ਦੀ ਨਿਖੇਧੀ ਕਰਦਿਆਂ ਰੇਲਾਂ ਚਲਾਉਣ ਦੇ ਮਾਮਲੇ ’ਤੇ ਕਿਹਾ ਕਿ ਸਰਕਾਰ ਪਹਿਲਾਂ ਮਾਲ ਗੱਡੀਆਂ ਚਲਾਵੇ, ਉਸ ਤੋਂ ਬਾਅਦ ਹੀ ਯਾਤਰੀ ਰੇਲਾਂ ਨੂੰ ਚੱਲਣ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ।
ਪੀਟੀਆਈ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਕਿਸਾਨਾਂ ਦੇ ਅੰਦੋਲਨ ਕਾਰਨ ਭਾਰਤੀ ਰੇਲ ਨੂੰ ਇਕੱਲੇ ਮਾਲ ਭਾੜੇ ਤੋਂ ਹੋਣ ਵਾਲੀ ਆਮਦਨੀ ’ਚ 1,670 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਅੰਦੋਲਨ ਚੱਲਦਿਆਂ 52 ਦਿਨ ਹੋ ਚੁੱਕੇ ਹਨ। ਇਸ ਅੰਦੋਲਨ ਕਾਰਨ 16 ਨਵੰਬਰ ਤੱਕ 1,986 ਯਾਤਰੀ ਰੇਲਾਂ ਤੇ 3,090 ਮਾਲ ਗੱਡੀਆਂ ਰੱਦ ਹੋ ਚੁੱਕੀਆਂ ਹਨ।
Nagrota Toll Plaza encounter | ਭਾਰੀ ਮਾਤਰਾ 'ਚ ਹਥਿਆਰ ਬਰਾਮਦ
ਰੇਲਵੇ ਮੁਜ਼ਾਹਰਾਕਾਰੀ ਕਿਸਾਨਾਂ ਦੇ ਸਿਰਫ਼ ਮਾਲ ਗੱਡੀਆਂ ਸ਼ੁਰੂ ਕਰਨ ਦਾ ਪ੍ਰਸਤਾਵ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਨਾਲ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਸ ਅੰਦੋਲਨ ਕਾਰਣ ਰੋਜ਼ਾਨਾ ਲਗਪਗ 36 ਕਰੋੜ ਰੁਪਏ ਦੇ ਮਾਲ-ਭਾੜੇ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਬੀਤੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਪਰ ਉਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ਕਿਸਾਨਾਂ, ਕਾਰੋਬਾਰਾਂ ਤੇ ਕਾਮਿਆਂ ਵਿਰੁੱਧ ਜ਼ਿੱਦੀ ਰਵੱਈਆ ਅਪਣਾਇਆ ਹੋਇਆ ਹੈ।
ਕੇਂਦਰ ਸਰਕਾਰ ਨਾਲ ਖੜਕਣ ਮਗਰੋਂ ਕੈਪਟਨ ਨੇ ਮੰਗੀ ਅਮਰੀਕਾ ਤੋਂ ਇਮਦਾਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਕਾਰੋਬਾਰ
ਪੰਜਾਬ
Advertisement