ਸੀਐਮ ਭਗਵੰਤ ਮਾਨ ਦੇ ਹਲਕੇ ਧੂਰੀ 'ਚ ਡਟੇ ਕਿਸਾਨ, ਗੁੱਸੇ ਦਾ ਸ਼ਿਕਾਰ ਹੋਇਆ ਐਸਡੀਐਮ
ਧਰਨਾ ਦੇ ਰਹੇ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਸਾਡੀ ਪੇਮੈਂਟ ਦਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਕਿਸਾਨਾਂ ਨੇ ਕਿਹਾ ਕਿ ਸਾਡਾ 200000000 ਰੁਪਏ ਇਸ ਸਾਲ ਦਾ ਸ਼ੁਗਰ ਮਿੱਲ ਵੱਲ ਬਾਕੀ ਹੈ ਤੇ ਪਿਛਲੇ ਸਾਲ ਦਾ ਡੇਢ-ਦੋ ਕਰੋੜ ਰੁਪਏ ਬਕਾਇਆ ਹੈ।
Farmers Protesting in CM Bhagwant Mann's constituency Dhuri, locked the SDM office
ਧੂਰੀ: ਧੂਰੀ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਨੂੰ ਗੰਨੇ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਗੁੱਸੇ 'ਚ ਆਏ ਕਿਸਾਨਾਂ ਨੇ ਧੂਰੀ ਦੇ ਐਸਡੀਐਮ ਦਫ਼ਤਰ ਨੂੰ ਤਾਲਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਬਕਾਏ ਦੀ ਅਦਾਇਗੀ ਦੀ ਮੰਗ ਕੀਤੀ। ਕਿਸਾਨਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਕਿਸਾਨਾਂ ਨੇ ਐਸਡੀਐਮ ਦਫ਼ਤਰ ਨੂੰ ਤਾਲਾ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਕਿਸਾਨਾਂ ਦੀ ਅਦਾਇਗੀ ਸ਼ੂਗਰ ਮਿੱਲ ਵੱਲ ਖੜ੍ਹੀ ਹੈ। ਕਿਸਾਨਾਂ ਵੱਲੋਂ ਮੁੱਖ ਮੰਤਰੀ ਤੋਂ ਜਲਦੀ ਅਦਾਇਗੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਐਸਡੀਐਮ ਨੂੰ ਇਸ ਸਬੰਧੀ ਮਿਲਣ ਆਉਂਦੇ ਸੀ ਤਾਂ ਉਹ ਇਹ ਕਹਿ ਦਿੰਦੇ ਸੀ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਜਿਸ ਕਾਰਨ ਉਹ ਇਸ ਵਿੱਚ ਕੋਈ ਦਖਲ ਨਹੀਂ ਦੇ ਸਕਦੇ। ਉਹ ਇਸ ਬਾਰੇ ਕੁਝ ਨਹੀਂ ਕਰ ਸਕਦੇ ਪਰ ਹੁਣ ਤਾਂ ਅਸੀਂ ਉਦੋਂ ਆਏ ਹਾਂ ਜਦੋਂ ਕੋਡ ਖ਼ਤਮ ਹੋ ਚੁੱਕਿਆ ਹੈ ਤੇ ਸਰਕਾਰ ਵੀ ਬਣ ਚੁੱਕੀ ਹੈ।
ਧਰਨਾ ਦੇ ਰਹੇ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਸਾਡੀ ਪੇਮੈਂਟ ਦਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਕਿਸਾਨਾਂ ਨੇ ਕਿਹਾ ਕਿ ਸਾਡਾ 200000000 ਰੁਪਏ ਇਸ ਸਾਲ ਦਾ ਸ਼ੁਗਰ ਮਿੱਲ ਵੱਲ ਬਾਕੀ ਹੈ ਤੇ ਪਿਛਲੇ ਸਾਲ ਦਾ ਡੇਢ-ਦੋ ਕਰੋੜ ਰੁਪਏ ਬਕਾਇਆ ਹੈ। ਕਿਸਾਨਾਂ ਨੇ ਦੱਸਿਆ ਕਿ ਚੋਣ ਸਮੇਂ ਅਸੀਂ ਭਗਵੰਤ ਮਾਨ ਨੂੰ ਵੀ ਮਿਲੇ ਸੀ ਤਾਂ ਉਨ੍ਹਾਂ ਨੇ ਵੀ ਕਿਹਾ ਸੀ ਕਿ ਉਹ ਇਸ ਮਸਲੇ 'ਤੇ ਧਿਆਨ ਦੇਣਗੇ ਪਰ ਹੁਣ ਤਾਂ ਉਹ ਮੁੱਖ ਮੰਤਰੀ ਹਨ ਤੇ ਸਰਕਾਰ ਵੀ ਬਣ ਗਈ ਹੈ ਪਰ ਫਿਰ ਵੀ ਸਾਡੀ ਪੇਮੈਂਟ ਨਹੀਂ ਹੋ ਰਹੀ।
ਕਿਸਾਨਾਂ ਨੇ ਕਿਹਾ ਕਿ ਦੂਜਾ ਜੋ ਸਰਕਾਰ ਨੇ ਬੋਨਸ ਦਾ ਐਲਾਨ ਕੀਤਾ ਸੀ, ਉਹ ਵੀ ਸਰਕਾਰ ਨੇ ਦੇਣਾ ਹੈ, ਉਹ ਵੀ ਸਾਨੂੰ ਨਹੀਂ ਮਿਲ ਰਿਹਾ। ਸਾਡੀ ਤਾਂ ਇਹੀ ਮੰਗ ਹੈ ਕਿ ਸਾਨੂੰ ਛੇਤੀ ਤੋਂ ਛੇਤੀ ਸਾਡੀ ਪੇਮੈਂਟ ਕੀਤੀ ਜਾਵੇ ਤਾਂ ਕਿ ਅਸੀਂ ਆਪਣੀ ਅਗਲੀ ਫਸਲ ਬੀਜ ਸਕੀਏ ਤੇ ਘਰਾਂ ਦਾ ਗੁਜਾਰਾ ਚਲਾ ਸਕੀਏ।
ਇਹ ਵੀ ਪੜ੍ਹੋ: ਰਾਜਪਾਲ ਬਨਵਾਰੀ ਲਾਲ ਪਰੋਹਿਤ ਨੇ ਪਿਛਲੀ ਸਰਕਾਰ 'ਤੇ ਕੱਸਿਆ ਤੰਜ਼, ਨਵੀਂ ਸਰਕਾਰ ਬਾਰੇ ਕਹੀਆਂ ਵੱਡੀਆਂ ਗੱਲਾਂ, ਇੱਥੇ ਪੜ੍ਹੋ ਸਾਰੇ ਐਲਾਨ