ਪੜਚੋਲ ਕਰੋ
Advertisement
ਹਰਿਆਣਾ ਫਤਹਿ ਕਰ ਦਿੱਲੀ ਬਾਰਡਰ ਤੱਕ ਪਹੁੰਚੇ ਕਿਸਾਨ, ਫਿਕਰਮੰਦ ਸਰਕਾਰ
ਕੇਂਦਰ ਖਿਲਾਫ ਦਿੱਲੀ ਚੱਲੋ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਲਗਾਤਾਰ ਵਧ ਰਹੇ ਹਨ।
ਨਵੀਂ ਦਿੱਲੀ: ਕੇਂਦਰ ਖਿਲਾਫ ਦਿੱਲੀ ਚੱਲੋ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਕਿਸਾਨ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਨੂੰ ਲਗਾਤਾਰ ਵਧ ਰਹੇ ਹਨ। ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਵੱਲ ਕੂਚ ਕਰਦੇ ਜਾ ਰਹੇ ਹਨ। ਕਈ ਜਥੇ ਦਿੱਲੀ ਬਾਰਡਰ ਉੱਪਰ ਜਾ ਡਟੇ ਹਨ। ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਸਰਕਾਰ ਵੀ ਫਿਕਰਮੰਦ ਹੈ। ਇਸ ਲਈ ਕੇਂਦਰ ਸਰਕਾਰ ਨਰਮ ਪੈਣ ਲੱਗੀ ਹੈ।
ਦਿੱਲੀ ਜਾਣ ਤੇ ਅੜੇ ਕਿਸਾਨ ਪੁਲਿਸ ਦੇ ਵਾਟਰ ਕੈਨਨ ਤੇ ਬੈਰੀਕੇਡਸ ਨੂੰ ਤੋੜ ਅੱਗੇ ਵੱਧਦੇ ਜਾ ਰਹੇ ਹਨ। ਰਾਤ ਕਰੀਬ 2:30 ਵਜੇ ਵੀ ਕਿਸਾਨ ਦਿੱਲੀ ਤੋਂ ਕੁੰਡਲੀ ਬਾਡਰ ਤੋਂ ਮਹਿਜ 8 ਕਿਲੋਮੀਟਰ ਦੂਰ ਰਹਿ ਗਏ ਸੀ। ਕਿਸਾਨ ਹਰਿਆਣਾ ਦੇ ਸਾਰੇ ਬਾਡਰ ਤਾਂ ਤੋੜ ਗਏ ਹਨ। ਹੁਣ ਦਿੱਲੀ 'ਚ ਵੀ ਕੁਝ ਅਜਿਹਾ ਹੀ ਹਾਲ ਵੇਖਣ ਨੂੰ ਮਿਲ ਰਿਹਾ ਹੈ।
ਹਰਿਆਣਾ-ਦਿੱਲੀ ਬਾਡਰ ਤੇ ਅੱਜ ਫੇਰ ਪੁਲਿਸ ਨੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਹਨ। ਵਾਹਨਾਂ ਨੂੰ ਸਿੰਘੂ ਬਾਰਡਰ ਵੱਲ ਜਾਣ ਤੋਂ ਰੋਕਿਆ ਜਾ ਰਿਹਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਪੰਜਾਬ-ਹਰਿਆਣਾ ਬਾਰਡਰ ਤੇ ਪੁਲਿਸ ਨੇ ਸੁਰੱਖਿਆ ਹੋ ਸਖ਼ਤ ਕਰ ਦਿੱਤੀ ਹੈ। ਅੱਜ ਉਤਰ ਪ੍ਰਦੇਸ਼ ਵਿੱਚ ਵੀ ਕਿਸਾਨ ਸੜਕਾਂ ਤੇ ਉਤਰਨਗੇ।
ਸੋਨੀਪਤ ਵਿੱਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਣਾਅ ਵੱਧ ਗਿਆ ਹੈ। ਕਿਸਾਨਾਂ ਦੇ ਕਈ ਜੱਥੇ ਪਾਣੀਪਤ ਸੋਨੀਪੱਤ ਬਾਡਰ ਤੇ ਪਹੁੰਚ ਗਏ ਹਨ। ਕਿਸਾਨਾਂ ਨੇ ਇੱਥੇ ਬੈਰੀਕੇਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ।
#WATCH Police use tear gas shells to disperse protesting farmers at Singhu border (Haryana-Delhi border). Farmers are headed to Delhi as part of their protest march against Centre's Farm laws. pic.twitter.com/Z0yzjX85J5
— ANI (@ANI) November 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement