ਪੜਚੋਲ ਕਰੋ

Farmer Protest: ਦਿੱਲੀ ਕੂਚ ਦੀ ਨਵੀਂ ਤਾਰੀਕ ਦਾ ਐਲਾਨ, ਪ੍ਰਦਰਸ਼ਨ ਕਰਕੇ ਪੰਜਾਬ 'ਚ ਵੀ ਬੰਦ ਕੀਤਾ ਜਾ ਸਕਦਾ ਇੰਟਰਨੈੱਟ, ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ

ਕਿਸਾਨ ਆਗੂਆਂ ਨੇ ਕਿਹਾ ਕਿ  ਜਿਸ ਤਰ੍ਹਾਂ ਹਰਿਆਣਾ ਵਿੱਚ ਇੰਟਰਨੈੱਟ ਸੇਵਾ ਬੰਦ ਹੈ, ਉਸੇ ਤਰ੍ਹਾਂ ਹੀ ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਖੇਤਰ ਵਿੱਚ ਵੀ ਸਰਹੱਦ ਤੋਂ ਡੇਢ ਕਿਲੋਮੀਟਰ ਤੱਕ ਇੰਟਰਨੈੱਟ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ ਹੈ।

Farmer Protest: ਪੰਜਾਬ ਦੇ ਕਿਸਾਨ 14 ਦਸੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਮਾਰਚ ਕਰਨਗੇ। ਇਹ ਫੈਸਲਾ ਮੰਗਲਵਾਰ ਨੂੰ ਸ਼ੰਭੂ ਸਰਹੱਦ 'ਤੇ ਹੋਈ ਬੈਠਕ 'ਚ ਲਿਆ ਗਿਆ। ਇਸ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ (sarvan singh pandher) ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਆਗੂ ਤੇਜਵੀਰ ਸਿੰਘ ਨੇ ਦੱਸਿਆ ਕਿ ਇਸ ਅੰਦੋਲਨ ਨੂੰ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਰਹੇ ਹਨ। ਅਜਿਹੇ 'ਚ 13 ਤਾਰੀਕ ਨੂੰ ਵੱਡਾ ਇਕੱਠ ਹੋਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ  ਜਿਸ ਤਰ੍ਹਾਂ ਹਰਿਆਣਾ ਵਿੱਚ ਇੰਟਰਨੈੱਟ ਸੇਵਾ ਬੰਦ ਹੈ, ਉਸੇ ਤਰ੍ਹਾਂ ਹੀ ਸਾਨੂੰ ਪਤਾ ਲੱਗਾ ਹੈ ਕਿ ਪੰਜਾਬ ਦੇ ਖੇਤਰ ਵਿੱਚ ਵੀ ਸਰਹੱਦ ਤੋਂ ਡੇਢ ਕਿਲੋਮੀਟਰ ਤੱਕ ਇੰਟਰਨੈੱਟ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਸਰਕਾਰ ਵੱਲੋਂ ਮੀਟਿੰਗ ਦਾ ਕੋਈ ਸੱਦਾ ਨਹੀਂ ਆਇਆ ਹੈ।

ਜ਼ਿਕਰ ਕਰ ਦਈਏ ਕਿ ਮੰਗਲਵਾਰ ਨੂੰ ਕਿਸਾਨਾਂ ਨੇ ਸ਼ੰਭੂ ਸਰਹੱਦ 'ਤੇ ਸਫਾਈ ਮੁਹਿੰਮ ਚਲਾਈ। ਸਰਵਨ ਪੰਧੇਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਦਾਗੇ ਗਏ ਅੱਥਰੂ ਗੈਸ ਦੇ ਗੋਲੇ ਅਜੇ ਵੀ ਆਪਣਾ ਅਸਰ ਦਿਖਾ ਰਹੇ ਹਨ। ਕਿਸਾਨਾਂ ਨੇ ਸਰਹੱਦ 'ਤੇ ਫੈਲੀ ਗੰਦਗੀ ਨੂੰ ਸਾਫ਼ ਕੀਤਾ। ਡੱਲੇਵਾਲ ਦੀ ਸਿਹਤਯਾਬੀ ਲਈ ਕਿਸਾਨ 11 ਦਸੰਬਰ ਨੂੰ ਸਾਰੇ ਪਿੰਡਾਂ 'ਚ ਧਾਰਮਿਕ ਸਥਾਨਾਂ 'ਤੇ ਅਰਦਾਸ ਕਰਨਗੇ। ਇਸ ਲਈ ਰਣਨੀਤੀ ਬਣਾਈ ਗਈ ਹੈ। ਕਿਸਾਨਾਂ ਨੇ ਮੰਚ ਤੋਂ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਮੋਰਚੇ ਵਿੱਚ ਪੁੱਜਣ, ਤਾਂ ਜੋ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਸਕੇ।

ਕਿਸਾਨਾਂ ਵੱਲੋਂ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ

ਕਿਸਾਨੀ ਮੰਗਾਂ ਨੂੰ ਲੈ ਕੇ ਢਾਬੀ ਗੁਜਰਾਂ/ਖਨੌਰੀ ਬਾਰਡਰ ’ਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ(Jagjit Singh Dallewal) ਦੇ ਜੱਦੀ ਪਿੰਡ ਡੱਲੇਵਾਲ ਵਿੱਚ ਵੀ ਅੱਜ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੇ ਸੰਘਰਸ਼ ਦਾ ਸਾਥ ਦਿੱਤਾ ਪਿੰਡ ਦੇ ਕਿਸੇ ਵੀ ਪਰਿਵਾਰ ਨੇ ਚੁੱਲ੍ਹਾ ਨਹੀਂ ਬਾਲ਼ਿਆ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠਣ ਦਾ  ਫ਼ੈਸਲਾ ਕੀਤਾ ਹੈ। ਇਸ ਭੁੱਖ ਹੜਤਾਲ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਲੜਕਾ ਗੁਰਪਿੰਦਰ ਸਿੰਘ, ਨੂੰਹ ਹਰਪ੍ਰੀਤ ਕੌਰ ਅਤੇ ਪੋਤਰਾ ਜਿਗਰਜੋਤ ਵੀ ਸ਼ਾਮਿਲ ਹਨ। ਭੁੱਖ ਹੜਤਾਲ ਵਿੱਚ ਪਿੰਡ ਦੇ ਵਸਨੀਕ ਵਧ ਚੜ੍ਹ ਕੇ ਸ਼ਾਮਿਲ ਹੋਏ।

ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸ਼ੰਭੂ-ਖਨੌਰੀ ਸਰਹੱਦ ਖੋਲ੍ਹਣ ਸਬੰਧੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਚੁੱਕੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਅਦਾਲਤ ਨੇ ਪਟੀਸ਼ਨਰ ਨੂੰ ਸੁਪਰੀਮ ਕੋਰਟ ਜਾ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ

Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ

ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ

Biggest Car Discount: ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
Advertisement
ABP Premium

ਵੀਡੀਓਜ਼

Farmers  Protest | ਕਿਸਾਨ ਆਗੂ ਡੱਲੇਵਾਲ ਨਾਲ ਜੁੜੀ ਵੱਡੀ ਅਪਡੇਟ! |Abp SanjhaFarmers Protest | Shambhu Border | ਹਰਿਆਣਾ ਦੇ ਗੋਲਿਆਂ ਖ਼ਿਲਾਫ਼ ਕਿਸਾਨਾਂ ਦਾ ਵੱਡਾ ਕਦਮ! |Abp SanjhaMC Election | ਨਗਰ ਨਿਗਮ ਚੋਣਾਂ ਤੋਂ ਪਹਿਲਾਂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ! |Partap Bazwa Vs Cm MaanAkali Dal |  'ਦਾਗ਼ੀ ਧੜੇ' ਦੀ ਸਜ਼ਾ ਹੋਈ ਪੂਰੀ, ਅੱਜ ਸੁਧਾਰ ਲਹਿਰ ਭੰਗ ਕਰਕੇ ਮੁੜ ਅਕਾਲੀ ਦਲ 'ਚ ਹੋਣਗੇ ਸ਼ਾਮਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Sukhbir badal Attack: ਸੁਖਬੀਰ ਦੇ ਕਤਲ ਦੀ ਕੋਸ਼ਿਸ਼ 'ਚ ਚੌੜਾ ਤੋਂ ਇਲਾਵਾ ਕਈ ਹੋਰ ਵੀ ਸ਼ਾਮਲ, ਵਿਦੇਸ਼ 'ਚ ਰਚੀ ਗਈ ਪੂਰੀ ਸਾਜ਼ਿਸ਼ ? ਜਾਣੋ ਕਿਵੇਂ ਹੋਇਆ ਖ਼ੁਲਾਸਾ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
Immigration Law: ਕੈਨੇਡਾ ਤੋਂ ਬਾਅਦ ਅਮਰੀਕਾ ਦਾ ਵੀ ਵੱਡਾ ਐਲਾਨ, ਲੱਖਾਂ ਪਰਵਾਸੀ ਹੋਣਗੇ ਡਿਪੋਰਟ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ
ਪੰਜਾਬ ਦੇ ਖਿਡਾਰੀਆਂ ਲਈ ਸਰਕਾਰ ਦਾ ਵੱਡਾ ਐਲਾਨ, ਹੁਣ ਆਹ ਨਵਾਂ ਨਿਯਮ ਹੋਇਆ ਲਾਗੂ
Biggest Car Discount: ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
ਭਾਰਤੀ ਕੰਪਨੀਆਂ ਨੇ ਗਾਹਕਾਂ ਲਈ ਪੇਸ਼ ਕੀਤੀ ਨਵੀਂ ਡੀਲ, ਜਾਣੋ ਨਵੀਆਂ ਕਾਰਾਂ 'ਤੇ ਕਿਉਂ ਦੇ ਰਹੇ 9 ਲੱਖ ਦੀ ਛੋਟ ?
Punjab News: ਸੁਖਬੀਰ ਬਾਦਲ 'ਤੇ ਹਮਲੇ ਦੀ ਕਿਸ ਨੇ ਘੜੀ ਸਾਜਿਸ਼...ਆਖਰ ਸੱਚ ਸਾਹਮਣੇ ਆਉਣ ਤੋਂ ਕੌਣ ਡਰ ਰਿਹਾ?

ਸੜਕਾਂ 'ਤੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਇਸਲਾਮ ਦਾ ਦ੍ਰਿਸ਼ਟੀਕੋਣ, ਨਿਆਂ ਤੇ ਸ਼ਾਂਤਮਈ ਹਾਲਾਤ ਨੂੰ ਕਾਇਮ ਰੱਖਣਾ

ਹਰਿਆਣਾ ਸਰਕਾਰ ਦੀ ਕਿਸਾਨਾਂ ਤੇ ਕਾਰਵਾਈ ਸਾਰੀ ਦੁਨੀਆ ਨੇ ਦੇਖੀ

ਡੱਲੇਵਾਲ ਦੀ ਵਿਗੜੀ ਸਿਹਤ, 11 ਕਿਲੋ ਘਟਿਆ ਭਾਰ, ਅੱਜ ਕਿਸਾਨ ਵੀ ਕਰਨਗੇ ਭੁੱਖ ਹੜਤਾਲ, ਬਣਾਈ ਜਾਵੇਗੀ ਅਗਲੀ ਰਣਨੀਤੀ

Embed widget