ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਆਖਰ ਕੀ ਹੈ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਦਾ ਸੱਚ? ਜਾਣੋ ਸੀਐਮ ਭਗਵੰਤ ਮਾਨ ਤੋਂ ਲੈ ਕੇ ਡੀਜੀਪੀ ਤੱਕ ਦਾ ਐਕਸ਼ਨ

Chandigarh University ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇੱਕ ਹੋਸਟਲ ਵਿੱਚ ਇੱਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ’ਤੇ ਰੋਹ ਭੜਕ ਗਿਆ।

ਚੰਡੀਗੜ੍ਹ: ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਕੁੜੀਆਂ ਦੇ ਇੱਕ ਹੋਸਟਲ ਵਿੱਚ ਇੱਕ ਸਾਥੀ ਵਿਦਿਆਰਥਣ ਵੱਲੋਂ ਹੀ ਕੁਝ ਲੜਕੀਆਂ ਦੀ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਵਾਇਰਲ ਕੀਤੇ ਜਾਣ ਤੋਂ ਬਾਅਦ ਵੱਡੀ ਪੱਧਰ ’ਤੇ ਰੋਹ ਭੜਕ ਗਿਆ। ਸਥਿਤੀ ਉਸ ਵੇਲੇ ਕੰਟਰੋਲ ਤੋਂ ਬਾਹਰ ਹੋ ਗਈ ਜਦੋਂ ਹੋਸਟਲ ਵਿੱਚ ਰਹਿਣ ਵਾਲੀ ਇੱਕ ਲੜਕੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਯੂਨੀਵਰਸਿਟੀ ਪ੍ਰਬੰਧਨ ਨੇ ਦਾਅਵਾ ਕੀਤਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਪਰ ਕੁਝ ਕੁੜੀਆਂ ਬੋਹੋਸ਼ ਜ਼ਰੂਰ ਹੋ ਗਈਆਂ ਸਨ।

ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ: ਵਿਦਿਆਰਥਣਾਂ 

ਹੋਸਟਲ ਦੇ ਬਾਥਰੂਮ ਵਿੱਚ ਕੁੜੀਆਂ ਦੀ ਭੇਤਭਰੇ ਢੰਗ ਨਾਲ ਕੁਝ ਵੀਡੀਓਜ਼ ਰਿਕਾਰਡ ਕੀਤੇ ਜਾਣ ਤੇ ਆਨਲਾਈਨ ਵਾਇਰਲ ਹੋਣ ਦਾ ਪਤਾ ਲੱਗਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਹ ਰੋਹ ਭੜਕਿਆ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਅਨੁਸਾਰ ਯੂਨੀਵਰਸਿਟੀ ਦੇ ਕੁੜੀਆਂ ਦੇ ਇੱਕ ਹੋਸਟਲ ਵਿੱਚ ਰਹਿਣ ਵਾਲੀਆਂ ਤਿੰਨ ਲੜਕੀਆਂ ਨੇ ਵਾਰਡਨ ਕੋਲ ਪਹੁੰਚ ਕੀਤੀ ਤੇ ਦਾਅਵਾ ਕੀਤਾ ਕਿ ਹੋਸਟਲ ਵਿੱਚ ਰਹਿਣ ਵਾਲੇ ਕਿਸੇ ਲੜਕੀ ਵੱਲੋਂ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ। 

ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ: ਵਾਰਡਨ 

ਵਾਰਡਨ ਨੇ ਕਿਹਾ ਕਿ ਉਨ੍ਹਾਂ ਹੋਸਟਲ ਦੀਆਂ ਕੁੜੀਆਂ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਮਾਮਲੇ ਦੀ ਪੜਤਾਲ ਕੀਤੀ ਪਰ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ। ਯੂਨੀਵਰਸਿਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਸੇ ਲੜਕੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਕੁਝ ਲੜਕੀਆਂ ਬੇਹੋਸ਼ ਜ਼ਰੂਰ ਹੋਈਆਂ ਸਨ। ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇਣ ਮਗਰੋਂ ਵਾਪਸ ਕੈਂਪਸ ਭੇਜ ਦਿੱਤਾ ਗਿਆ। ਘਟਨਾ ਸਬੰਧੀ ਸਾਰੇ ਵੇਰਵੇ ਪੁਲਿਸ ਨੂੰ ਦੇ ਦਿੱਤੇ ਗਏ ਹਨ।

ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ: ਚਾਂਸਲਰ ਸਤਿਨਾਮ ਸੰਧੂ 

ਇਸ ਸਬੰਧੀ ਯੂਨੀਵਰਸਿਟੀ ਦੇ ਚਾਂਸਲਰ ਸਤਿਨਾਮ ਸਿੰਘ ਸੰਧੂ ਨੇ ਕਿਹਾ, ‘‘ਮੈਨੂੰ ਅਜੇ ਘਟਨਾ ਦੀ ਵਿਸਥਾਰ ਵਿੱਚ ਜਾਣਕਾਰੀ ਨਹੀਂ ਮਿਲੀ। ਲੰਘੀ ਰਾਤ ਇਹ ਰੋਹ ਭੜਕਿਆ ਸੀ ਤੇ ਵਿਦਿਆਰਥੀਆਂ ਨੂੰ ਸਪੱਸ਼ਟੀਕਰਨ ਦਿੱਤਾ ਜਾ ਚੁੱਕਾ ਹੈ। ਪੁਲਿਸ ਦੀ ਮਦਦ ਨਾਲ ਅਸੀਂ ਇਸ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ।’’

ਵੀਡੀਓ ਬਣਾਉਣ ਦੀ ਮੁਲਜ਼ਮ ਲੜਕੀ ਨੂੰ ਹਿਰਾਸਤ ’ਚ ਲਿਆ: ਡੀਜੀਪੀ ਯਾਦਵ 

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ’ਚ ਕੋਈ ਮੌਤ ਹੋਣ ਦੀ ਕੋਈ ਖ਼ਬਰ ਨਹੀਂ। ਉਨ੍ਹਾਂ ਕਿਹਾ, ‘‘ਵੀਡੀਓ ਬਣਾਉਣ ਦੀ ਕਥਿਤ ਦੋਸ਼ੀ ਲੜਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਸ ਸਬੰਧੀ ਐਫਆਈਆਰ ਦਰਜ ਕਰ ਲਈ ਗਈ ਹੈ। 

ਐਸਐਸਪੀ ਵਿਵੇਕਸ਼ੀਲ ਸੋਨੀ ਵੱਲੋਂ ਅਫਵਾਹਾਂ ਨਾ ਫੈਲਾਉਣ ਦੀ ਅਪੀਲ 

ਮੁਹਾਲੀ ਜ਼ਿਲ੍ਹੇ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਅਜੇ ਤਾਈਂ ਮੁਲਜ਼ਮ ਕੋਈ ਇਤਰਾਜ਼ਯੋਗ ਵੀਡੀਓ ਨਹੀਂ ਮਿਲੀ। ਅਸੀਂ ਫਿਰ ਵੀ ਇੱਥੇ ਇਕ ਕੇਂਦਰ ਬਣਾ ਰਹੇ ਹਨ, ਜੇਕਰ ਕਿਸੇ ਵੀ ਵਿਦਿਆਰਥੀ ਕੋਲ ਕੋਈ ਸਬੂਤ ਜਾਂ ਸਵਾਲ ਹੈ ਤਾਂ ਉਹ ਇਸ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ। ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ। ਇਤਰਾਜ਼ਯੋਗ ਵੀਡੀਓਜ਼ ਨੂੰ ਵਾਇਰਲ ਹੋਣ ਤੋਂ ਰੋਕਣ ਲਈ ਸਾਰੇ ਲੋੜੀਂਦੇ ਕਦਮ ਉਠਾਏ ਜਾਣਗੇ। ਮੈਂ ਸਾਰਿਆਂ ਨੂੰ ਵੀਡੀਓਜ਼ ਨੂੰ ਵਾਇਰਲ ਨਾ ਕਰਨ ਤੇ ਅਫਵਾਹਾਂ ਨਾ ਫੈਲਾਉਣ ਦੀ ਅਪੀਲ ਕਰਦਾ ਹਾਂ।’’ 

ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ: ਮੀਤ ਹੇਅਰ 

ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਨਿਆਂ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਨਗੇ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਕੀ ਬੋਲੋ...

ਇਸ ਸਬੰਧੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਬਹੁਤ ਸ਼ਰਮਨਾਕ ਹੈ। ਪੰਜਾਬ ਸਰਕਾਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ, ‘‘ਮੈਂ ਸਾਰਿਆਂ ਨੂੰ ਸ਼ਾਂਤੀ ਬਹਾਲ ਰੱਖਣ ਦੀ ਅਪੀਲ ਕਰਦਾ ਹਾਂ। ਅਸੀਂ ਸਾਰੇ ਤੁਹਾਡੇ ਨਾਲ ਹਾਂ ਅਤੇ ਨਿਆਂ ਕੀਤਾ ਜਾਵੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Weather: ਪੰਜਾਬ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਵੱਡੀ ਭਵਿੱਖਬਾਣੀ, ਜਾਣੋ ਕਦੋਂ ਛਮ-ਛਮ ਪਏਗਾ ਮੀਂਹ
Punjab Weather: ਪੰਜਾਬ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਵੱਡੀ ਭਵਿੱਖਬਾਣੀ, ਜਾਣੋ ਕਦੋਂ ਛਮ-ਛਮ ਪਏਗਾ ਮੀਂਹ
Punjab News: ਅਮਰੀਕਾ ਤੋਂ 119 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆ ਰਿਹਾ ਜਹਾਜ਼ ਜਲਦ ਹੋਏਗਾ ਲੈਂਡ, CM ਮਾਨ ਬੋਲੇ-'ਅੰਮ੍ਰਿਤਸਰ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ'
Punjab News: ਅਮਰੀਕਾ ਤੋਂ 119 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆ ਰਿਹਾ ਜਹਾਜ਼ ਜਲਦ ਹੋਏਗਾ ਲੈਂਡ, CM ਮਾਨ ਬੋਲੇ-'ਅੰਮ੍ਰਿਤਸਰ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ'
Delhi News: ਕੌਣ ਬਣੇਗਾ ਦਿੱਲੀ ਦਾ CM? PM ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼
Delhi News: ਕੌਣ ਬਣੇਗਾ ਦਿੱਲੀ ਦਾ CM? PM ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼
ਖ਼ਰਾਬ ਕਮੈਂਟ ਕਰਨ ਵਾਲਿਆਂ ਦੀ ਖ਼ੈਰ ਨਹੀਂ! Instagram ਲੈ ਕੇ ਆ ਰਿਹਾ ਨਵਾਂ ਫੀਚਰ, ਕਰੇਗਾ ਇਹ ਕੰਮ
ਖ਼ਰਾਬ ਕਮੈਂਟ ਕਰਨ ਵਾਲਿਆਂ ਦੀ ਖ਼ੈਰ ਨਹੀਂ! Instagram ਲੈ ਕੇ ਆ ਰਿਹਾ ਨਵਾਂ ਫੀਚਰ, ਕਰੇਗਾ ਇਹ ਕੰਮ
Advertisement
ABP Premium

ਵੀਡੀਓਜ਼

ਘਰ ਗਹਿਣੇ ਰੱਖ ਕੇ 40 ਲੱਖ ਇੱਕਠਾ ਕੀਤਾ, ਅਮਰੀਕਾ ਨੇ Deport ਕੀਤਾ ਪੁੱਤ |ਅਮਰੀਕਾ ਜਾਣ ਦੀ ਚਾਹਤ ਨੇ ਕੰਗਾਲ ਕਰ ਦਿੱਤਾ ਪਰਿਵਾਰUS Deport Indian Immigrant | America ਤੋਂ ਬਾਅਦ ਹੁਣ Canada ਵੀ ਕਰੇਗਾ ਇਹ ਕਾਰਵਾਈUS Deportation| Donald Trump| ਅਮਰੀਕਾ ਤੋਂ PM ਮੋਦੀ ਟਰੰਪ ਤੋਂ ਗਿਫ਼ਟ ਲਿਆ ਰਹੇ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather: ਪੰਜਾਬ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਵੱਡੀ ਭਵਿੱਖਬਾਣੀ, ਜਾਣੋ ਕਦੋਂ ਛਮ-ਛਮ ਪਏਗਾ ਮੀਂਹ
Punjab Weather: ਪੰਜਾਬ 'ਚ ਮੌਸਮ ਨੇ ਲਈ ਕਰਵਟ, IMD ਵੱਲੋਂ ਵੱਡੀ ਭਵਿੱਖਬਾਣੀ, ਜਾਣੋ ਕਦੋਂ ਛਮ-ਛਮ ਪਏਗਾ ਮੀਂਹ
Punjab News: ਅਮਰੀਕਾ ਤੋਂ 119 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆ ਰਿਹਾ ਜਹਾਜ਼ ਜਲਦ ਹੋਏਗਾ ਲੈਂਡ, CM ਮਾਨ ਬੋਲੇ-'ਅੰਮ੍ਰਿਤਸਰ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ'
Punjab News: ਅਮਰੀਕਾ ਤੋਂ 119 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਆ ਰਿਹਾ ਜਹਾਜ਼ ਜਲਦ ਹੋਏਗਾ ਲੈਂਡ, CM ਮਾਨ ਬੋਲੇ-'ਅੰਮ੍ਰਿਤਸਰ ਨੂੰ ‘ਡਿਪੋਰਟ’ ਅੱਡਾ ਨਾ ਬਣਾਇਆ ਜਾਵੇ'
Delhi News: ਕੌਣ ਬਣੇਗਾ ਦਿੱਲੀ ਦਾ CM? PM ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼
Delhi News: ਕੌਣ ਬਣੇਗਾ ਦਿੱਲੀ ਦਾ CM? PM ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਰਾਜਨੀਤਿਕ ਹਲਚਲ ਤੇਜ਼
ਖ਼ਰਾਬ ਕਮੈਂਟ ਕਰਨ ਵਾਲਿਆਂ ਦੀ ਖ਼ੈਰ ਨਹੀਂ! Instagram ਲੈ ਕੇ ਆ ਰਿਹਾ ਨਵਾਂ ਫੀਚਰ, ਕਰੇਗਾ ਇਹ ਕੰਮ
ਖ਼ਰਾਬ ਕਮੈਂਟ ਕਰਨ ਵਾਲਿਆਂ ਦੀ ਖ਼ੈਰ ਨਹੀਂ! Instagram ਲੈ ਕੇ ਆ ਰਿਹਾ ਨਵਾਂ ਫੀਚਰ, ਕਰੇਗਾ ਇਹ ਕੰਮ
ਸੋਨੇ ਨੇ ਮਾਰੀ ਵੱਡੀ ਛਾਲ, 9836 ਰੁਪਏ ਹੋਇਆ ਮਹਿੰਗਾ, ਚਾਂਦੀ ਦੇ ਭਾਅ 'ਚ ਵੀ ਆਈ ਤੇਜ਼ੀ
ਸੋਨੇ ਨੇ ਮਾਰੀ ਵੱਡੀ ਛਾਲ, 9836 ਰੁਪਏ ਹੋਇਆ ਮਹਿੰਗਾ, ਚਾਂਦੀ ਦੇ ਭਾਅ 'ਚ ਵੀ ਆਈ ਤੇਜ਼ੀ
Punjab News: ਦੋ ਦਿਨ ਡਰਾਈ ਡੇਅ ਘੋਸ਼ਿਤ, ਜਾਣੋ ਵਜ੍ਹਾ
Punjab News: ਦੋ ਦਿਨ ਡਰਾਈ ਡੇਅ ਘੋਸ਼ਿਤ, ਜਾਣੋ ਵਜ੍ਹਾ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
Punjab News: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਦਫ਼ਤਰ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਕਈ ਸੂਬਿਆਂ ਦੇ ਬਦਲੇ ਇੰਚਾਰਜ, ਦੇਖੋ ਪੰਜਾਬ ‘ਚ ਕਿਸ ਨੂੰ ਮਿਲੀ ਜ਼ਿੰਮੇਵਾਰੀ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.