(Source: ECI/ABP News/ABP Majha)
ਵੱਡੀ ਖ਼ਬਰ ! ਭਾਨਾ ਸਿੱਧੂ ਦੇ ਪੂਰੇ ਟੱਬਰ ਸਮੇਤ ਪੰਚ ਤੇ ਲੱਖਾ ਸਿਧਾਣਾ 'ਤੇ FIR ਦਰਜ
ਜੇਲ੍ਹ ਵਿੱਚ ਬੰਦ ਸੋਸ਼ਲ ਮੀਡੀਆ ਬਲੋਗਰ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣਾਂ ਕਿਰਨਪਾਲ ਕੌਰ, ਸੁਖਪਾਲ ਕੌਰ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ, ਲੱਖਾ ਸਿਧਾਣਾ ਸਮਤੇ 18 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
Punjab News: ਜੇਲ੍ਹ ਵਿੱਚ ਬੰਦ ਸੋਸ਼ਲ ਮੀਡੀਆ ਬਲੋਗਰ ਭਾਨਾ ਸਿੱਧੂ ਦੇ ਪਿਤਾ ਬਿੱਕਰ ਸਿੰਘ, ਭਰਾ ਅਮਨਾ ਸਿੰਘ, ਭੈਣਾਂ ਕਿਰਨਪਾਲ ਕੌਰ, ਸੁਖਪਾਲ ਕੌਰ, ਪੰਚ ਰਣਜੀਤ ਸਿੰਘ, ਕੁਲਵਿੰਦਰ ਸਿੰਘ ਖਾਲਿਸਤਾਨੀ, ਲੱਖਾ ਸਿਧਾਣਾ ਸਮਤੇ 18 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਕਰ ਕਰ ਦਈਏ ਕਿ 3 ਫਰਵਰੀ ਦੇ ਧਰਨੇ ਕਰਕੇ ਲੱਖੇ ਸਿਧਾਣਾ, ਭਾਨੇ ਸਿੱਧੂ ਦੇ ਪੂਰੇ ਪਰਿਵਾਰ ਸਮੇਤ ਕੁੱਲ 18 ਬੰਦਿਆਂ 'ਤੇ ਨੈਸ਼ਨਲ ਹਾਈਵੇ ਨੂੰ ਰੋਕਣ, ਪਬਲਿਕ ਪ੍ਰਾਪਟੀ ਨੂੰ ਨੁਕਸਾਨ ਪਹੁੰਚਾਉਣ ਅਤੇ ਹੋਰ 10 ਧਾਰਾਵਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ। ਇਸ ਦਿਨ ਲੱਖਾ ਸਿਧਾਣਾ ਦੀ ਅਗਵਾਈ ਵਿੱਚ ਹਜ਼ਾਰਾਂ ਲੋਕ ਪ੍ਰਦਰਸ਼ਨ ਕਰਨ ਲਈ ਸੰਗਰੂਰ ਪਹੁੰਚੇ ਸਨ। ਜਿੱਥੇ ਕਿ ਉਨ੍ਹਾਂ ਦੀ ਪੁਲਿਸ ਦੇ ਨਾਲ ਵੱਡੇ ਪੱਧਰ ਉੱਪਰ ਝੜਪ ਹੋਈ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਬੈਰੀਕੇਡ ਵੀ ਤੋੜੇ ਗਏ ਸਨ। ਜਿਸ ਤੋਂ ਬਾਅਦ ਲੰਬਾ ਸਮਾਂ ਧਰਨਾਕਾਰੀਆਂ ਵੱਲੋਂ ਨੈਸ਼ਨਲ ਹਾਈਵੇ ਸੱਤ ਬਠਿੰਡਾ ਚੰਡੀਗੜ੍ਹ ਨੂੰ ਵੀ ਮੁਕੰਮਲ ਤੌਰ 'ਤੇ ਰੋਕਿਆ ਗਿਆ ਸੀ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ
ਤੁਹਾਨੂੰ ਦੱਸ ਦਈਏ ਕਿ ਭਾਨੇ ਸਿੱਧੂ ਦੇ ਉੱਪਰ ਪੁਲਿਸ ਵੱਲੋਂ ਕਾਰਵਾਈ ਕੀਤੀ ਹੋਈ ਹੈ ਅਤੇ ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਜਿਸ ਦੇ ਕਾਰਨ ਇਸਦਾ ਵਿਰੋਧ ਕਰਨ ਦੇ ਲਈ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਲੱਖੇ ਸਿਧਾਣੇ ਦੀ ਅਗਵਾਈ ਅਤੇ ਭਾਨੇ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਸੰਗਰੂਰ ਪ੍ਰਦਰਸ਼ਨ ਕਰਨ ਦੇ ਲਈ ਪਹੁੰਚੇ ਸਨ। ਜਿੱਥੇ ਕਿ ਪੁਲਿਸ ਨੇ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਲਗਾਤਾਰ ਕਈ ਵਾਰ ਧਰਨਾਕਾਰੀਆਂ ਅਤੇ ਪੁਲਿਸ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਝੜਪ ਹੋਈ ਜਿਸ ਦੇ ਵਿੱਚ ਧਰਨਾਕਾਰੀਆਂ ਵੱਲੋਂ ਪੁਲਿਸ ਦੇ ਵੱਲੋਂ ਲਗਾਈ ਗਈ ਬੈਰੀਗੇਡਿੰਗ ਤੋੜ ਕੇ ਅੱਗੇ ਵਧਿਆ ਗਿਆ ਅਤੇ ਪੁਲਿਸ ਪ੍ਰਾਪਰਟੀ ਨੂੰ ਵੱਡੇ ਪੱਧਰ ਉੱਪਰ ਨੁਕਸਾਨ ਹੋਇਆ ਜਿਸ ਤੋਂ ਬਾਅਦ ਹੁਣ ਸੰਗਰੂਰ ਪੁਲਿਸ ਦੇ ਵੱਲੋਂ ਲੱਖਾ ਸਿਧਾਣਾ ਅਤੇ ਭਾਨੇ ਸਿੱਧੂ ਦਾ ਪਿਤਾ ਬਿੱਕਰ ਸਿੰਘ, ਭਾਨੇ ਸਿੱਧੂ ਦਾ ਭਰਾ ਅਮਨਾ ਸਿੰਘ ਅਤੇ ਭਾਨੇ ਸਿੱਧੂ ਦੀਆਂ ਦੋ ਭੈਣਾਂ ਕਿਰਨਪਾਲ ਕੌਰ ਅਤੇ ਸੁਖਪਾਲ ਕੌਰ ਦੇ ਖਿਲਾਫ ਕੁੱਲ 12 ਧਰਾਵਾਂ ਲਗਾ ਕੇ ਪਰਚਾ ਦਰਜ ਕੀਤਾ ਗਿਆ ਹੈ