Fire in Ludhiana: ਲੁਧਿਆਣਾ 'ਚ ਵੱਡਾ ਹਾਦਸਾ, ਪਲਾਸਟਿਕ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
Plastic Factory fire: ਫੀਲਡਗੰਜ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਨਾਲ ਹੜਕੰਪ ਮਚ ਗਿਆ। ਅੱਗ ਤਕਰੀਬਨ ਸਵੇਰੇ 5 ਵੱਜ ਕੇ 45 ਮਿੰਟ 'ਤੇ ਲੱਗੀ। ਜਿਸ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚੀਆਂ।
ਲੁਧਿਆਣਾ: ਫੀਲਡ ਗੰਜ ਇਲਾਕੇ (Field Ganj area) ਵਿੱਚ ਚਾਰ ਮੰਜਲਾਂ ਇਮਾਰਤ ਪ੍ਰਿੰਸ ਲਫਾਫਾ ਸਟੋਰ (Prince Lafafa Store) ਵਿੱਚ ਭਿਆਨਕ ਅੱਗ (Massive fire) ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਤਕਰੀਬਨ 40 ਤੋਂ 45 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਲੱਗੀਆਂ ਹਨ। ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
#WATCH | Fire breaks out a plastic godown in Field Ganj area of Ludhiana, Punjab; five fire engines pressed into action pic.twitter.com/ESTe8VzTzO
— ANI (@ANI) August 19, 2021
ਫੀਲਡਗੰਜ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਨਾਲ ਹੜਕੰਪ ਮਚ ਗਿਆ। ਅੱਗ ਤਕਰੀਬਨ ਸਵੇਰੇ 5 ਵੱਜ ਕੇ 45 ਮਿੰਟ 'ਤੇ ਲੱਗੀ। ਜਿਸ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕੀਤਾ। 45 ਦੇ ਕਰੀਬ ਗੱਡੀਆਂ ਨੇ ਅੱਗ ਉਪਰ ਕਾਬੂ ਪਾਇਆ। ਕਿਹਾ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਇੱਕ ਪਲਾਸਟਿਕ ਗੋਦਾਮ ਹੋਣ ਦੇ ਕਾਰਨ ਕਾਫੀ ਮੁਸ਼ੱਕਤ ਕਰਨੀ ਪਈ।
ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਗੇਡ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਅੱਗ ਤਕਰੀਬਨ ਪੌਣੇ 6 ਵਜੇ ਲੱਗੀ ਸੀ। ਤੇ ਇਹ ਇੱਕ ਪਲਾਸਟਿਕ ਦਾ ਗਦਾਮ ਹੈ। ਹੁਣ ਤੱਕ ਤਕਰੀਬਨ 45 ਦੇ ਕਰੀਬ ਗੱਡੀਆਂ ਅੱਗ 'ਤੇ ਕਾਬੂ ਪਾਉਣ 'ਚ ਲੱਗ ਚੁੱਕੀਆ ਹਨ ਤੇ ਅੱਗ ਉਪਰ 75% ਕਾਬੂ ਪਾਇਆ ਜਾ ਚੁੱਕਾ ਹੈ। ਇਸ ਘਟਨਾ 'ਚ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਾਹ ਹੋਣ ਦੀ ਖ਼ਬਰ ਹੈ।
ਇਹ ਵੀ ਪੜ੍ਹੋ: Women in Afghanistan: ਦੁਨੀਆ ਦੇ 21 ਦੇਸ਼ ਅਫ਼ਗ਼ਾਨਿਸਤਾਨ 'ਚ ਔਰਤਾਂ ਬਾਰੇ ਫਿਕਰਮੰਦ, ਤਾਲਿਬਾਨ ਤੋਂ ਮੰਗੀ ਗ੍ਰੰਟੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin