Amritsar news: ਅੰਮ੍ਰਿਤਸਰ 'ਚ ਨੌਜਵਾਨ 'ਤੇ ਚਲੀਆਂ ਗੋਲੀਆਂ, ਪਰਿਵਾਰ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਦਾ ਲਾਇਆ ਦੋਸ਼
Amritsar news: ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
Amritsar news: ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਵਿੱਚ ਇੱਕ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਚਲਦਿਆਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਮੌਕੇ ਜ਼ਖ਼ਮੀ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਪੁਤਲੀਘਰ ਗਵਾਲ ਮੰਡੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਵਾਸ਼ਿੰਗ ਸੈਂਟਰ ਹੈ।
ਉਹ ਗੱਡੀਆਂ ਧੋਣ ਦਾ ਕੰਮ ਕਰਦੇ ਹਨ ਅਤੇ ਇੱਕ ਗਾਹਕ ਕੁੱਝ ਦਿਨ ਪਹਿਲਾਂ ਜੋ ਕਿ ਗੱਡੀ ਧੁਆਉਣ ਦੇ ਲਈ ਆਇਆ ਸੀ, ਉਸ ਨੂੰ ਲੈ ਕੇ ਨਾਲ ਦੇ ਗੁਆਂਢੀਆਂ ਵੱਲੋਂ ਇਤਰਾਜ਼ ਕੀਤਾ ਗਿਆ ਕਿ ਗੱਡੀ ਇਥੋਂ ਹਟਾਈ ਜਾਵੇ। ਇਸ ਦੇ ਚਲਦਿਆਂ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਝਗੜਾ ਇੰਨਾ ਵੱਧ ਗਿਆ ਕਿ ਹੱਥੋਂ ਪਾਈ ਦੀ ਨੌਬਤ ਆ ਗਈ।
ਉਨ੍ਹਾਂ ਕਿਹਾ ਕਿ ਸਾਡੇ ਜਿਹੜੀ ਗੁਆਂਢੀ ਹਨ, ਉਹ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਅਤੇ ਉਹ ਵਿਅਕਤੀ ਆਪਣੇ ਆਪ ਨੂੰ ਉਥੋਂ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਦਾ ਸਾਲਾ ਦੱਸਦਾ ਹੈ।
ਪੀੜਤ ਪਰਿਵਾਰ ਨੇ ਕਿਹਾ ਕਿ ਅੱਜ ਰਾਜ਼ੀਨਾਮਾ ਹੋਣਾ ਸੀ, ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਫ਼ਤਰਾਂ ਵਿੱਚ ਜਾ ਕੇ ਤਰਲੇ ਮਿੰਨਤਾਂ ਕੀਤੀਆਂ ਕਿ ਰਾਜੀਨਾਮਾ ਕੀਤਾ ਜਾਵੇ ਪਰ ਉਨ੍ਹਾਂ ਵੱਲੋਂ ਰਾਜੀਨਾਮੇ ਤੋਂ ਪਹਿਲਾਂ ਹੀ ਸਾਡੇ ਮੁੰਡੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਹੜਾ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਹ ਵੀ ਪੜ੍ਹੋ: FMCG Products: ਮਹਿੰਗਾਈ ਤੋਂ ਕਦੋਂ ਮਿਲੇਗੀ ਰਾਹਤ! ਹੁਣ FMCG ਕੰਪਨੀਆਂ ਚੁੱਕਣ ਜਾ ਰਹੀਆਂ ਨੇ ਇਹ ਕਦਮ
ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਉੱਥੇ ਹੀ ਇਲਾਕੇ ਦੇ ਮੋਹਤਬਾਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਲਾਕੇ ਦੇ ਵਿਧਾਇਕ ਜਸਬੀਰ ਸਿੰਘ ਸੰਧੂ ਦੇ ਸਾਲੇ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸਾਜਨ ਕੁਮਾਰ ਨਾਮ ਦੇ ਨੌਜਵਾਨ ਨੂੰ ਗੋਲੀਆਂ ਮਾਰੀਆਂ, ਜਿਸ ਦੀ ਉਮਰ 20 ਸਾਲ ਦੇ ਕਰੀਬ ਹੈ। ਉਸ ਦੇ ਦੋ ਬੱਚੇ ਹਨ।
ਉਨ੍ਹਾਂ ਦੱਸਿਆ ਕਿ ਇਹ ਲੋਕ ਪਹਿਲਾਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਸ ਦੀ ਮਾਂ ਅਤੇ ਉਸ ਦੇ ਪਿਓ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਤੋਂ ਬਾਅਦ ਸਾਜਨ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਇੰਨੀ ਕੁ ਵੱਧ ਗਈ ਹੈ ਕਿ ਆਏ ਦਿਨ ਇਹ ਗੁੰਡਾਗਰਦੀ ਕਰਦੇ ਹਨ। ਇਸ ਦੇ ਚਲਦਿਆਂ ਉਨ੍ਹਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Bhagwant Mann: ਬੱਸ ਯਰ ਮੈਂ ਨਹੀਂ ਬੋਲਦਾ....ਕਿਸ ਨੂੰ ਜਿਤਾਇਆ ਤੁਸੀਂ...ਇੱਥੇ ਇੱਕ ਨਲਕਾ ਨਹੀਂ ਲਵਾਇਆ ਪਾਕਿਸਤਾਨ ਜਾ ਕੇ ਪੱਟੀ ਜਾਂਦੇ