ਪੰਜਾਬ ਦੇ ਇਸ ਪਿੰਡ 'ਚ ਨਹਿਰ 'ਚ ਪਿਆ ਪਾੜ, ਵੱਧ ਗਿਆ ਖਤਰਾ; ਕੈਬਨਿਟ ਮੰਤਰੀ ਨੇ ਜਾਣਿਆ ਲੋਕਾਂ ਦਾ ਹਾਲ
Punjab News: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬਡਲ ਦੇ ਕੋਲ ਭਾਖੜਾ ਨਹਿਰ ਦਾ ਡੰਗਾ ਧਸ ਜਾਣ ਦੇ ਚਲਦਿਆਂ ਨਹਿਰ ਵਿੱਚ 1 ਪਾੜ ਪੈਣ ਦਾ ਪਤਾ ਲੱਗਿਆ ਹੈ, ਜਿਸ ਨਾਲ ਖਤਰਾ ਵੱਧ ਗਿਆ ਹੈ।

Punjab News: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੇਠਲਾ ਬਡਲ ਦੇ ਕੋਲ ਭਾਖੜਾ ਨਹਿਰ ਦਾ ਡੰਗਾ ਧਸ ਜਾਣ ਦੇ ਚਲਦਿਆਂ ਨਹਿਰ ਵਿੱਚ 1 ਪਾੜ ਪੈਣ ਦਾ ਪਤਾ ਲੱਗਿਆ ਹੈ, ਜਿਸ ਨਾਲ ਖਤਰਾ ਵੱਧ ਗਿਆ ਹੈ।
ਇਸ ਦੇ ਚਲਦਿਆਂ ਪਿੰਡ ਦੇ ਤਕਰੀਬਨ 200 ਨੌਜਵਾਨਾਂ ਨੇ ਇਕੱਠੇ ਹੋ ਕੇ ਮੋਰਚਾ ਸੰਭਾਲਿਆ ਅਤੇ ਆਪਣੇ ਪੱਧਰ 'ਤੇ ਅੱਗੇ ਧਸਣ ਤੋਂ ਰੋਕਣ ਲਈ ਮਿੱਟੀ ਦੀਆਂ ਬੋਰੀਆਂ ਬਣਾ ਕੇ ਰਾਹਤ ਕਾਰਜ਼ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਬੀਬੀਐਮਬੀ ਪ੍ਰਸ਼ਾਸਨ ਵੀ ਮੌਕੇ 'ਤੇ ਪੁੱਜ ਗਿਆ ਅਤੇ ਉਨ੍ਹਾਂ ਵੱਲੋਂ ਵੀ ਰਾਹਤ ਕਾਰਜ ਸ਼ੁਰੂ ਕੀਤੇ ਗਏ।
ਹਾਲਾਂਕਿ ਪਿੰਡ ਵਾਲਿਆਂ ਨੇ ਕਿਹਾ ਕਿ ਰਾਹਤ ਕਾਰਜ ਲਈ ਪੁੱਜੀ ਬੀਬੀਐਮਬੀ ਦੇ ਕੋਲ ਕੇਵਲ ਪੰਜ ਚਾਰ ਵਰਕਰ ਹਨ ਅਤੇ ਉਹਨਾਂ ਵੱਲੋਂ ਰਾਹਤ ਕਾਰਜਾਂ ਵਿੱਚ ਕੋਈ ਬਹੁਤਾ ਵਧੀਆ ਹੱਥ ਨਹੀਂ ਵਟਾਇਆ ਜਾ ਰਿਹਾ। ਇਸ ਦੇ ਨਾਲ ਹੀ ਮੌਕੇ 'ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਪੂਰੇ ਇਲਾਕੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਚਲਦਿਆਂ ਸਮੱਸਿਆਵਾਂ ਆ ਰਹੀਆਂ ਹਨ।
ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਬਰਸਾਤ 1988 ਵਿੱਚ ਹੋਈ ਸੀ। ਇਸ ਤੋਂ ਬਾਅਦ ਹੁਣ ਪਈ ਹੈ, ਜਿਸ ਕਾਰਨ ਪਿੰਡਾਂ ਦੇ ਵਿੱਚ ਖੇਤਾਂ ਤੱਕ ਪਾਣੀ ਪੁੱਜ ਚੁੱਕਿਆ ਹੈ। ਉੱਥੇ ਹੀ ਨਹਿਰ ਦੇ ਇੱਕ ਪਾਸੇ ਲੱਗੇ ਮਿੱਟੀ ਦੇ ਡੰਗੇ ਨੂੰ ਵੀ ਨੁਕਸਾਨ ਪੁੱਜਿਆ ਹੈ। ਬੈਂਸ ਨੇ ਕਿਹਾ ਕਿ ਸਾਰੇ ਲੋਕ ਵੀ ਇਕੱਠੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਪਹਿਲ ਦੇ ਅਧਾਰ 'ਤੇ ਕੀਤਾ ਜਾ ਰਿਹਾ ਹੈ ਤਾਂ ਜੋ ਨਹਿਰ ਦੇ ਵਿੱਚ ਪਾੜ ਨਾ ਪਵੇ ਅਤੇ ਕੋਈ ਵੱਡਾ ਨੁਕਸਾਨ ਨਾ ਹੋਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















