ਸਿੱਧੂ ਮੂਸੇਵਾਲਾ ਦੇ ਭੋਗ 'ਤੇ ਆਏਗਾ ਲੋਕਾਂ ਦਾ ਹੜ੍ਹ, ਟ੍ਰੈਫਿਕ ਪੁਲਿਸ ਵੱਲੋਂ ਰੂਟ ਪਲਾਨ ਜਾਰੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਤੇ ਭੋਗ ਅੱਜ 8 ਜੂਨ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਹੋਵੇਗਾ। ਸਿੱਧੂ ਦੇ ਫੈਨਸ ਨੂੰ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਭਾਰੀ ਇਕੱਠ ਹੋ ਸਕਦਾ ਹੈ। ਇਸ ਲਈ ਸੜਕੀ ਆਵਾਜਾਈ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ।
1. ਚੰਡੀਗੜ ਪਟਿਆਲਾ ਸਾਈਡ ਤੋਂ ਆਉਣ ਵਾਲੇ ਵਾਹਨਾਂ ਲਈ ਰੂਟ ਪਲਾਨ : ਮੇਨ ਰੂਟ:- ਚੰਡੀਗੜ ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਰਨੇਟ ਰੂਟ :- ਚੰਡੀਗੜ-ਪਟਿਆਲਾ ਸਾਈਡ ਤੋਂ ਵਾਇਆ ਸੁਨਾਮ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਢੈਪਈ, ਭੀਖੀ, ਬੋੜਾਵਾਲ, ਗੁਰਨੇ ਕਲਾਂ, ਫਫੜੇ, ਬੱਪੀਆਣਾ, ਲੱਲੂਆਣਾ, ਮਾਨਸਾ ਖੁਰਦ, ਐਚ.ਐਸ.ਰੋਡ ਤੋਂ ਮੇਨ ਰੋਡ ਤੋਂ ਡੀ.ਸੀ. ਤਿੰਨਕੋਣੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
2. ਬਠਿੰਡਾ ਸਾਈਡ ਤੋਂ ਆਉਣ ਵਾਲੇ ਵਾਹਨਾਂ ਲਈ ਰੂਟ ਪਲਾਨ :
ਰੂਟ ਨੰਬਰ 1
ਮੇਨ ਰੂਟ :- ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌੜ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ, ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਨੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਬਠਿੰਡਾ ਤੋਂ ਵਾਇਆ ਕੋਟ ਸ਼ਮੀਰ, ਮੌੜ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਕੋਟਲੀ ਕਲਾਂ, ਸੱਦਾ ਸਿੰਘ ਵਾਲਾ, ਖੋਖਰ ਕਲਾਂ, ਮੇਨ ਰੋਡ ਮਾਨਸਾ-ਸਿਰਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਰੂਟ ਨੰਬਰ 2
ਮੇਨ ਰੂਟ :- ਬਠਿੰਡਾ ਤੋਂ ਵਾਇਆ ਤਲਵੰਡੀ ਸਾਬੋ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਬਹਿਣੀਵਾਲ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਤਲਵੰਡੀ ਤੋਂ ਵਾਇਆ ਮੌੜ ਜ਼ਿਲਾ ਮਾਨਸਾ ਦੀ ਹੱਦ ਪਿੰਡ ਭਾਈ ਦੇਸਾ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
3. ਮੋਗਾ ਬਰਨਾਲਾ ਸਾਇਡ ਤੋਂ ਆਉਣ ਵਾਲੇ ਵਾਹਨਾਂ ਲਈ ਰੂਟ ਪਲਾਨ :-
ਮੇਨ ਰੂਟ :- ਬਰਨਾਲਾ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਅਕਲੀਆ ਤੋਂ ਮਾਨਸਾ ਕੈਂਚੀਆਂ, ਡੀ.ਸੀ. ਤਿੰਨਕੋਨੀ ਮਾਨਸਾ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਬਰਨਾਲਾ ਤੋਂ ਵਾਇਆ ਧਨੌਲਾ ਤੋਂ ਭੀਖੀ ਤੋਂ ਮਾਨਸਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
4. ਸਰਸਾ-ਸਰਦੂਲਗੜ ਸਾਇਡ ਤੋਂ ਆਉਣ ਵਾਲੇ ਵਾਹਨਾਂ ਲਈ ਰੂਟ ਪਲਾਨ :-
ਮੇਨ ਰੂਟ :- ਸਰਸਾ ਤੋਂ ਜ਼ਿਲਾ ਮਾਨਸਾ ਦੀ ਹੱਦ ਪਿੰਡ ਝੰਡਾ ਕਲਾਂ ਤੋਂ ਸਰਦੂਲਗੜ, ਝੁਨੀਰ, ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।
ਅਲਟ੍ਰਨੇਟ ਰੂਟ :- ਸਰਸਾ ਤੋਂ ਸਰਦੂਲਗੜ, ਝੁਨੀਰ, ਸਾਹਨੇਵਾਲੀ, ਮੀਆਂ ਕੈਂਚੀਆਂ ਤੋਂ ਬਾਜੇਵਾਲਾ, ਕੋਟ ਧਰਮੂ ਤੋਂ ਰਮਦਿੱਤੇਵਾਲਾ ਕੈਂਚੀਆਂ ਤੋਂ ਨਵੀਂ ਅਨਾਜ ਮੰਡੀ ਮਾਨਸਾ।