ਪੜਚੋਲ ਕਰੋ

ਪੰਜਾਬ ਦੇ ਸਾਬਕਾ ਮੰਤਰੀ ਦੀ ਜਮਾਨਤ 'ਤੇ ਸੁਣਵਾਈ ਅੱਜ, ਹਾਈਕੋਰਟ 'ਚ ਦਰਜ ਹੋਈ ਪਟੀਸ਼ਨ

Punjab News: ਪੰਜਾਬ ਵਿੱਚ ਹੋਏ ਟੈਂਡਰ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੁਣ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਏ ਹਨ।

Punjab News: ਪੰਜਾਬ ਵਿੱਚ ਹੋਏ ਟੈਂਡਰ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹੁਣ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਏ ਹਨ। ਉਨ੍ਹਾਂ ਵੱਲੋਂ ਜ਼ਮਾਨਤ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ 'ਤੇ ਅੱਜ (21 ਨਵੰਬਰ) ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਨੂੰ ਅਗਸਤ ਵਿੱਚ ਪੁੱਛਗਿੱਛ ਲਈ ਜਲੰਧਰ ਸਥਿਤ ਈਡੀ ਦਫ਼ਤਰ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਅਗਸਤ ਮਹੀਨੇ ਵਿਚ ਕੀਤਾ ਗਿਆ ਗ੍ਰਿਫਤਾਰ 

ਜਲੰਧਰ ਈਡੀ ਦੀ ਟੀਮ ਨੇ ਅਗਸਤ ਮਹੀਨੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਇਸ ਤੋਂ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਹਨ। ਇਸ ਤੋਂ ਪਹਿਲਾਂ ਈਡੀ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਸੀ। ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਕਈ ਲੋਕਾਂ ਦੀਆਂ 22.78 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਸਨ।

ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘੁਟਾਲੇ ਨੂੰ ਲੈ ਕੇ ਸਾਲ 2022 'ਚ ਕੁਝ ਟਰਾਂਸਪੋਰਟ ਮਾਲਕਾਂ ਅਤੇ ਠੇਕੇਦਾਰਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਕੁਝ ਚੋਣਵੇਂ ਠੇਕੇਦਾਰਾਂ ਨੂੰ ਲਾਭ ਦੇਣ ਅਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਲਾਏ ਸਨ। ਇਸ ਸਬੰਧੀ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਨੀ ਲਾਂਡਰਿੰਗ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਲੁਧਿਆਣਾ, ਮੋਹਾਲੀ, ਖੰਨਾ ਅਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਸਥਿਤ ਅਚੱਲ ਜਾਇਦਾਦ ਅਤੇ ਐਫ.ਡੀ.ਆਰ, ਸੋਨੇ ਦੇ ਗਹਿਣੇ, ਸਰਾਫਾ ਅਤੇ ਬੈਂਕ ਖਾਤਿਆਂ ਦੇ ਰੂਪ ਵਿੱਚ ਚੱਲ ਜਾਇਦਾਦ ਸ਼ਾਮਲ ਹੈ।

ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਨੇ ਪਹਿਲਾਂ ਠੇਕੇਦਾਰ ਤੇਲੂ ਰਾਮ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਬਾਅਦ ਵਿੱਚ ਇਸ ਮਾਮਲੇ ਵਿੱਚ ਆਸ਼ੂ ਦਾ ਨਾਂ ਵੀ ਸ਼ਾਮਲ ਕੀਤਾ ਗਿਆ। 22 ਅਗਸਤ, 2022 ਨੂੰ ਵਿਜੀਲੈਂਸ ਨੇ ਲੁਧਿਆਣਾ ਵਿੱਚ ਛਾਪੇਮਾਰੀ ਕਰਕੇ ਉਸਨੂੰ ਇੱਕ ਸੈਲੂਨ ਵਿੱਚ ਵਾਲ ਕੱਟਦੇ ਸਮੇਂ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿੱਚ ਆਸ਼ੂ ਵੀ ਕਰੀਬ ਛੇ ਮਹੀਨੇ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਦੋਸ਼ ਸੀ ਕਿ ਅਨਾਜ ਦੀ ਢੋਆ-ਢੁਆਈ ਦੇ ਟੈਂਡਰ ਘੁਟਾਲੇ ਵਿੱਚ ਮੁਲਜ਼ਮ ਅਨਾਜ ਮੰਡੀਆਂ ਵਿੱਚ ਵਾਹਨਾਂ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਮਾਲ ਦੀ ਢੋਆ-ਢੁਆਈ ਕਰਦੇ ਸਨ।

ਇੰਨਾ ਹੀ ਨਹੀਂ ਟੈਂਡਰ ਲੈਣ ਤੋਂ ਪਹਿਲਾਂ ਵਿਭਾਗ ਵਿੱਚ ਵਾਹਨਾਂ ਦੇ ਗਲਤ ਨੰਬਰ ਲਿਖੇ ਗਏ। ਜਾਂਚ ਦੌਰਾਨ ਪਤਾ ਲੱਗਾ ਕਿ ਲਿਖੇ ਨੰਬਰ ਸਕੂਟਰ ਅਤੇ ਬਾਈਕ ਵਰਗੇ ਦੋਪਹੀਆ ਵਾਹਨਾਂ ਦੇ ਵੀ ਸਨ। ਇਹ ਵਾਹਨ ਅਨਾਜ ਦੀ ਢੋਆ-ਢੁਆਈ ਲਈ ਢੁਕਵੇਂ ਨਹੀਂ ਸਨ। ਇਸ ਤੋਂ ਬਾਅਦ ਈਡੀ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ

Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ

Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ

Punjab Blast Update: ਧਮਾਕਿਆਂ ਨਾਲ ਕਿਉਂ ਦਹਿਲ ਰਿਹਾ  ਪੰਜਾਬ? ਪੁਲਿਸ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਅੱਤਵਾਦੀ, 26 ਦਿਨਾਂ 'ਚ 7 ਹਮਲਿਆਂ ਦਾ ਕੀ ਮਕਸਦ ?

ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Giani Harpreet Singh: ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਅੰਦਰ ਭੂਚਾਲ, ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਬੁਲਾਉਣ ਦਾ ਐਲਾਨ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Dry Day in Punjab: ਪੰਜਾਬ 'ਚ ਕੱਲ੍ਹ ਸ਼ਰਾਬ ਨਹੀਂ ਮਿਲੇਗੀ! ‘ਡਰਾਈ ਡੇ’ ਐਲਾਨਿਆ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Farmers Protest: ਮੋਦੀ ਸਰਕਾਰ ਵੱਲੋਂ ਭੇਜਿਆ ਖਰੜਾ ਵੇਖਦਿਆਂ ਹੀ ਭੜਕ ਉੱਠੇ ਕਿਸਾਨ, ਬੋਲੇ...ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਚਾਲ
Punjab Blast Update: ਧਮਾਕਿਆਂ ਨਾਲ ਕਿਉਂ ਦਹਿਲ ਰਿਹਾ  ਪੰਜਾਬ? ਪੁਲਿਸ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਅੱਤਵਾਦੀ, 26 ਦਿਨਾਂ 'ਚ 7 ਹਮਲਿਆਂ ਦਾ ਕੀ ਮਕਸਦ ?
Punjab Blast Update: ਧਮਾਕਿਆਂ ਨਾਲ ਕਿਉਂ ਦਹਿਲ ਰਿਹਾ ਪੰਜਾਬ? ਪੁਲਿਸ ਨੂੰ ਸਿੱਧੀ ਚੁਣੌਤੀ ਦੇ ਰਹੇ ਨੇ ਅੱਤਵਾਦੀ, 26 ਦਿਨਾਂ 'ਚ 7 ਹਮਲਿਆਂ ਦਾ ਕੀ ਮਕਸਦ ?
Accident in Punjab: ਅੰਮ੍ਰਿਤਸਰ ਏਅਰਪੋਰਟ ਤੋਂ ਘਰ ਆ ਰਹੇ ਐਨਆਰਆਈ ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਕਾਰ ਬੁਰੀ ਤਰ੍ਹਾਂ ਹੋਈ ਤਬਾਹ

ਪੰਜਾਬ 'ਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ

Mumbai Boat Tragedy: 'ਨੌਸੇਨਾ ਦੀ ਸਪੀਡਬੋਟ ਦਾ ਡਰਾਈਵਰ ਕਰ ਰਿਹਾ ਸੀ ਸਟੰਟ', ਬੋਟ ਹਾਦਸੇ 'ਚ ਹੋਇਆ ਵੱਡਾ ਖੁਲਾਸਾ

ਪ੍ਰਦੂਸ਼ਣ ਕਰਕੇ ਦਿਮਾਗ 'ਤੇ ਪੈ ਰਿਹਾ ਮਾੜਾ ਅਸਰ, ਇਨ੍ਹਾਂ ਬਿਮਾਰੀਆਂ ਦਾ ਵੱਧ ਰਿਹਾ ਖਤਰਾ

Embed widget