Punjab Vidhan Sabha: ਮੰਤਰੀ ਦਾ ਨਾਂ ਲਿਆ ਤਾਂ ਸਪੀਕਰ ਨੇ ਰੋਕ ਦਿੱਤਾ, ਮਾਈਕ ਬੰਦ ਕਰ ਦਿੱਤਾ...ਪਰਗਟ ਸਿੰਘ ਦਾ ਵੱਡਾ ਇਲਜ਼ਾਮ
Punjab Vidhan Sabha: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਵਿਧਾਨ ਸਭਾ ਦੇ ਸਪੀਕਰ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਜਦੋਂ ਉਹ ਬੋਲਣ ਲੱਗੇ ਤਾਂ
Punjab Vidhan Sabha: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਪਰਗਟ ਸਿੰਘ ਵਿਧਾਨ ਸਭਾ ਦੇ ਸਪੀਕਰ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਜਦੋਂ ਉਹ ਬੋਲਣ ਲੱਗੇ ਤਾਂ ਸਪੀਕਰ ਨੇ ਉਨ੍ਹਾਂ ਨੂੰ ਰੋਕ ਦਿੱਤਾ ਤੇ ਮਾਈਕ ਵੀ ਬੰਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਉਹ ਸੜਕਾਂ ਉੱਪਰ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਮੁੱਦਾ ਵਿਧਾਨ ਸਭਾ ਵਿੱਚ ਰੱਖਣਾ ਚਾਹੁੰਦੇ ਸੀ।
ਪਰਗਟ ਸਿੰਘ ਨੇ ਟਵੀਟ ਕਰਕੇ ਕਿਹਾ ਕਿ....
ਅੱਜ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਹੀ ਸਿੱਖਿਆ ਮੰਤਰੀ ਦਾ ਨਾਮ ਲੈ ਕੇ ਆਪਣੀ ਗੱਲ ਰੱਖਣ ਲੱਗਿਆ, ਸਪੀਕਰ ਵੱਲੋਂ ਰੋਕ ਦਿੱਤਾ ਗਿਆ ਤੇ ਮਾਈਕ ਵੀ ਬੰਦ ਕਰ ਦਿੱਤਾ ਗਿਆ। ਪੰਜਾਬ ਵਿੱਚ ਹਜ਼ਾਰਾਂ ਕੰਪਿਊਟਰ ਅਧਿਆਪਕ, PTI, ਖੇਤੀਬਾੜੀ ਅਧਿਆਪਕ, ETT ਅਤੇ ਕੱਚੇ ਅਧਿਆਪਕ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਨ, ਜਿੰਨਾਂ ਦੀ ਅੱਜ ਗੱਲ ਰੱਖਣੀ ਸੀ। ਸਿੱਖਿਆ ਦੇ ਝੂਠੇ ਵਾਅਦਿਆਂ ਤੇ ਘਿਰ ਰਹੀ ਸਰਕਾਰ ਲੋਕਤੰਤਰ ਵਿੱਚ ਅਧਿਆਪਕਾਂ ਦੇ ਪ੍ਰਦਰਸ਼ਨਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨਹੀਂ।
ਅੱਜ ਵਿਧਾਨ ਸਭਾ ਵਿੱਚ ਜਿਸ ਤਰ੍ਹਾਂ ਹੀ ਸਿੱਖਿਆ ਮੰਤਰੀ ਦਾ ਨਾਮ ਲੈਕੇ ਆਪਣੀ ਗੱਲ ਰੱਖਣ ਲੱਗਿਆ, ਸਪੀਕਰ ਵੱਲੋਂ ਰੋਕ ਦਿੱਤਾ ਗਿਆ ਅਤੇ ਮਾਈਕ ਵੀ ਬੰਦ ਕਰ ਦਿੱਤਾ ਗਿਆ।
— Pargat Singh (@PargatSOfficial) November 29, 2023
ਪੰਜਾਬ ਵਿੱਚ ਹਜ਼ਾਰਾਂ ਕੰਪਿਊਟਰ ਅਧਿਆਪਕ, PTI, ਖੇਤੀਬਾੜੀ ਅਧਿਆਪਕ, ETT ਅਤੇ ਕੱਚੇ ਅਧਿਆਪਕ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਹਨ, ਜਿੰਨਾਂ ਦੀ ਅੱਜ ਗੱਲ ਰੱਖਣੀ ਸੀ।
ਸਿੱਖਿਆ ਦੇ… pic.twitter.com/g1QNDqrhPN
ਪਰਗਟ ਸਿੰਘ ਨੇ ਕਿਹਾ ਕਿ ਸਪੀਕਰ ਤੋਂ ਅਖੀਰ ਤੱਕ ਖੜ੍ਹੇ ਹੋ ਕੇ ਬੋਲਣ ਲਈ ਸਮਾਂ ਮੰਗਦੇ ਰਹੇ। ਨਾ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਤੇ ਨਾ ਮਾਈਕ ਚਲਾਉਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਅਧਿਆਪਕਾਂ ਦੇ ਪ੍ਰਦਰਸ਼ਨ, ਕਾਨੂੰਨ ਵਿਵਸਥਾ ਤੇ ਪੰਜਾਬ ਦੇ ਹੋਰ ਮੁੱਦਿਆਂ ਤੇ ਘਿਰ ਰਹੀ ਸਰਕਾਰ ਚਰਚਾ ਕਰਨ ਤੋਂ ਭਗੌੜਾ ਹੋ ਗਈ। ਲੰਬੇ ਸੈਸ਼ਨ ਦੀਆਂ ਗੱਲਾਂ ਕਰਨ ਵਾਲੀ ਭਗਵੰਤ ਮਾਨ ਸਰਕਾਰ 12:30 ਵਜੇ ਹੀ ਸੈਸ਼ਨ ਖ਼ਤਮ ਕਰ ਗਈ।
ਇਸ ਤੋਂ ਇਲਾਵਾ ਪਰਗਟ ਸਿੰਘ ਵਟੀਟ ਕਰਕੇ ਕਿਹਾ ਕਿ ਪੰਜਾਬ ਦੇ ਜ਼ਰੂਰੀ ਤੇ ਗੰਭੀਰ ਮਸਲੇ SYL ਤੇ ਸਪੀਕਰ ਨੂੰ ਬੇਨਤੀ ਕੀਤੀ ਕਿ ਵਿਧਾਨ ਸਭਾ ਵਿੱਚ SYL ਤੇ ਚਰਚਾ ਕਰਵਾਈ ਜਾਵੇ ਨਾਲ ਹੀ ਵਾਈਟ ਪੇਪਰ ਲੈਕੇ ਆਇਆ ਜਾਵੇ। ਭਗਵੰਤ ਮਾਨ ਸਰਕਾਰ ਇਸ ਗੰਭੀਰ ਮਸਲੇ ਤੇ ਆਲ ਪਾਰਟੀ ਮੀਟਿੰਗ ਸੱਦੇ, ਜਿਸ ਵਿੱਚ ਪਾਣੀਆਂ ਦੇ ਮਸਲੇ ਦੇ ਮਾਹਿਰ ਵੀ ਸ਼ਾਮਲ ਕੀਤੇ ਜਾਣ, ਤਾਂ ਜੋ ਅੱਜ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮਜ਼ਬੂਤ ਪੈਰਵਾਈ ਕੀਤੀ ਜਾ ਸਕੇ।