ਸ਼੍ਰੋਮਣੀ ਕਮੇਟੀ ਨੂੰ ਮਹਿਜ਼ ਇੱਕ ਪਰਿਵਾਰ ਤੇ ਸਿਆਸੀ ਪਾਰਟੀ ਲਈ ਵਰਤਿਆ ਜਾ ਰਿਹਾ, ਫੂਲਕਾ ਨੇ ਉਠਾਏ ਵੱਡੇ ਸਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੇਜੇ ਪੱਤਰ ਵਿੱਚ ਫੂਲਕਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਵਰਗੀ ਸਿੱਖ ਸੰਸਥਾ ਨੂੰ ਮਹਿਜ਼ ਇੱਕ ਪਰਿਵਾਰ ਤੇ ਸਿਆਸੀ ਪਾਰਟੀ ਲਈ ਵਰਤਿਆ ਜਾ ਰਿਹਾ ਹੈ।
ਚੰਡੀਗੜ੍ਹ: ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ ਐਚਐਸ ਫੂਲਕਾ ਨੇ ਸ਼੍ਰੋਮਣੀ ਕਮੇਟੀ ਉੱਪਰ ਸਵਾਲ ਉਠਾਏ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਮਹਿਜ਼ ਇੱਕ ਪਰਿਵਾਰ ਤੇ ਸਿਆਸੀ ਪਾਰਟੀ ਲਈ ਵਰਤਣ ਦੇ ਇਲਜ਼ਾਮ ਲਾਏ ਹਨ। ਫੂਲਕਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਵੱਡੇ ਸਵਾਲ ਉਠਾਏ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੇਜੇ ਪੱਤਰ ਵਿੱਚ ਫੂਲਕਾ ਨੇ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਵਰਗੀ ਸਿੱਖ ਸੰਸਥਾ ਨੂੰ ਮਹਿਜ਼ ਇੱਕ ਪਰਿਵਾਰ ਤੇ ਸਿਆਸੀ ਪਾਰਟੀ ਲਈ ਵਰਤਿਆ ਜਾ ਰਿਹਾ ਹੈ। ਇਹ ਬੇਹੱਦ ਅਫ਼ਸੋਸ ਦੀ ਗੱਲ ਹੈ। ਫੂਲਕਾ ਨੇ ਇਹ ਪ੍ਰਤੀਕਿਰਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੇ ਬਿਆਨ ਦੇ ਜਵਾਬ ਵਿੱਚ ਦਿੱਤੀ ਹੈ, ਜਿਸ ਵਿੱਚ ਧਾਮੀ ਨੇ ਕਿਹਾ ਸੀ ਕਿ ਫੂਲਕਾ ਨੂੰ ‘ਆਪ’ ਨੇ ਬਾਹਰ ਕੱਢਿਆ ਸੀ।
ਫੂਲਕਾ ਨੇ ਕਿਹਾ ਕਿ ਉਸ ਨੇ ਖ਼ੁਦ ਪਾਰਟੀ ਛੱਡੀ ਸੀ ਤੇ ਅਸਤੀਫ਼ੇ ਪਿਛਲਾ ਵੱਡਾ ਕਾਰਨ 1984 ਸਿੱਖ ਕਤਲੇਆਮ ਨਾਲ ਜੁੜੇ ਕੇਸ ਸਨ। ਫੂਲਕਾ ਨੇ ਕਿਹਾ ਕਿ ਇਸ ਮਾਮਲੇ ਵਿੱਚ 34 ਸਾਲਾਂ ਬਾਅਦ ਹਾਈਕੋਰਟ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਕੇਸ ਦੀ ਸੁਣਵਾਈ ਸੀ ਤੇ ਅਹੁਦਾ ਹੋਣ ਕਾਰਨ ਬਾਰ ਕੌਂਸਲ ਨੇ ਉਸ ਨੂੰ ਇਹ ਕੇਸ ਲੜਨ ਤੋਂ ਮਨਾ ਕਰ ਦਿੱਤਾ ਸੀ। ਉਸ ਵੇਲੇ ਆਪਣਾ ਫਰਜ਼ ਸਮਝਦਿਆਂ ਫੂਲਕਾ ਨੇ ਸਿਆਸਤ ਛੱਡ ਕੇ ਕੇਸ ਲੜਨ ਨੂੰ ਤਰਜੀਹ ਦਿੱਤੀ ਸੀ।
ਇਸ ਮਗਰੋਂ ਕੇਸ ਜਿੱਤਿਆ ਵੀ ਗਿਆ ਤੇ ਸੱਜਣ ਕੁਮਾਰ ਨੂੰ ਸਜ਼ਾ ਵੀ ਹੋਈ। ਉਨ੍ਹਾਂ ਇਹ ਵੀ ਲਿਖਿਆ ਕਿ ਪੰਜਾਬ ਦਾ ਮੁੱਖ ਮੰਤਰੀ ਕਿਸੇ ਵੀ ਧਰਮ ਦਾ ਹੋਣ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਦਾ ਬਿਆਨ ਉਚਿਤ ਨਹੀਂ। ਜਦੋਂ ਪੰਜਾਬ ਸੂਬਾ ਬਣਿਆ ਸੀ ਤਾਂ ਅਕਾਲੀ ਦਲ ਵੱਲੋਂ ਆਖਿਆ ਗਿਆ ਸੀ ਕਿ ਪੰਜਾਬੀ ਸੂਬਾ ਬਣਾਉਣ ਦਾ ਲਾਭ ਹੋਵੇਗਾ ਕਿ ਇਸ ਦਾ ਮੁੱਖ ਮੰਤਰੀ ਹਮੇਸ਼ਾ ਸਿੱਖ ਵਿਅਕਤੀ ਹੀ ਹੋਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਇਸ ਧਾਰਮਿਕ ਸੰਸਥਾ ਨੂੰ ਆਪਣੇ ਸਿਆਸੀ ਲਾਹੇ ਲਈ ਵਰਤ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਖਿਆ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਤੋਂ ਇਹ ਬਿਆਨ ਵਾਪਸ ਕਰਵਾਉਣ।
ਇਹ ਵੀ ਪੜ੍ਹੋ: CBSE Exams: ਕੋਰੋਨਾ ਦੇ ਕਹਿਰ 'ਚ ਕਿਵੇਂ ਹੋਣਗੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ, ਸੀਬੀਐਸਈ ਵੱਲੋਂ ਹਦਾਇਤਾਂ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin