(Source: ECI/ABP News)
ਵੱਡੀ ਖ਼ਬਰ ! ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਜ਼ਖ਼ਮੀ, ਹਥਿਆਰ ਬਰਾਮਦ
ਮੋਹਾਲੀ 'ਚ ਮੁਕਾਬਲੇ ਤੋਂ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀ ਗ੍ਰਿਫਤਾਰ ਇੱਕ ਨੂੰ ਗੋਲੀ ਲੱਗੀ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ 'ਚ ਕਰਨ ਗੁਜਰਪੁਰੀਆ, ਜਿਸ ਖਿਲਾਫ UAPA ਦੇ ਦੋ ਕੇਸ ਦਰਜ ਹਨ, ਅਤੇ ਸ਼ਰਨਪ੍ਰੀਤ ਉਰਫ ਸੰਨੀ, ਜਿਸ ਖਿਲਾਫ UAPA ਦੇ ਦੋ ਕੇਸ ਵੀ ਦਰਜ ਹਨ, ਸ਼ਾਮਲ ਹਨ
![ਵੱਡੀ ਖ਼ਬਰ ! ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਜ਼ਖ਼ਮੀ, ਹਥਿਆਰ ਬਰਾਮਦ Gangster encounter by police in Mohali weapon recovered ਵੱਡੀ ਖ਼ਬਰ ! ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਜ਼ਖ਼ਮੀ, ਹਥਿਆਰ ਬਰਾਮਦ](https://feeds.abplive.com/onecms/images/uploaded-images/2024/01/04/894575257e0ee0986a76ffca5786df211704370554883674_original.png?impolicy=abp_cdn&imwidth=1200&height=675)
ਮੋਹਾਲੀ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੋ ਗੈਂਗਸਟਰਾਂ ਦਾ ਪਿੱਛਾ ਕੀਤਾ। ਇਸ ਤੋਂ ਬਾਅਦ ਗੈਂਗਸਟਰ ਖਰੜ ਵੱਲ ਭੱਜੇ ਅਤੇ ਬਲੌਂਗੀ ਪਹੁੰਚੇ। ਇੱਥੇ ਗੈਂਗਸਟਰ ਬਾਲ ਗੋਪਾਲ ਗਊਸ਼ਾਲਾ ਵਿੱਚ ਦਾਖਲ ਹੋ ਗਏ। ਜਦੋਂ ਪੁਲੀਸ ਟੀਮ ਪਿੱਛਾ ਕਰਨ ਪੁੱਜੀ ਤਾਂ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਬਚਾਅ 'ਚ ਗੋਲੀਆਂ ਚਲਾਈਆਂ। ਇਸ ਦੌਰਾਨ ਗੋਲੀ ਲੱਗਣ ਨਾਲ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਉਸ ਨੂੰ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਵਿੱਚ ਲਿਜਾਇਆ ਗਿਆ ਹੈ।
ਮੁਲਜ਼ਮ ਦੀ ਪਛਾਣ ਸ਼ਰਨਜੀਤ ਸਿੰਘ ਵਜੋਂ ਹੋਈ ਹੈ। ਉਸ ਦੇ ਇੱਕ ਹੋਰ ਸਾਥੀ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਗਊਸ਼ਾਲਾ ਨੂੰ ਸੀਲ ਕਰ ਦਿੱਤਾ ਹੈ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਫੋਰੈਂਸਿਕ ਟੀਮ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਡੀਐਸਪੀ ਗੁਰਸ਼ੇਰ ਸਿੰਘ ਅਤੇ ਸੀਆਈਏ ਖਰੜ ਦੇ ਇੰਚਾਰਜ ਸ਼ਿਵਕੁਮਾਰ ਦੀ ਅਗਵਾਈ ਵਿੱਚ ਟੀਮ ਗੈਂਗਸਟਰਾਂ ਨੂੰ ਫੜਨ ਲਈ ਪਹੁੰਚੀ ਸੀ।
ਪੁਲਿਸ ਗੁਰਦਾਸਪੁਰ ਦੇ ਬਟਾਲਾ ਤੋਂ ਗੈਂਗਸਟਰ ਸ਼ਰਨਜੀਤ ਸਿੰਘ ਦਾ ਪਿੱਛਾ ਕਰ ਰਹੀ ਸੀ। ਰਸਤੇ ਵਿੱਚ ਸ਼ਰਨਜੀਤ ਸਿੰਘ ਕਈ ਨਾਕੇ ਤੋੜ ਕੇ ਮੋਹਾਲੀ ਪਹੁੰਚ ਗਿਆ। ਇਸ ’ਤੇ ਬਟਾਲਾ ਪੁਲੀਸ ਨੇ ਮੁਹਾਲੀ ਪੁਲਿਸ ਨਾਲ ਸੰਪਰਕ ਕੀਤਾ ਅਤੇ ਫਿਰ ਸੀਆਈਏ ਖਰੜ ਦੀ ਟੀਮ ਨੇ ਪਿੱਛਾ ਕੀਤਾ। ਸੀਆਈਏ ਟੀਮ ਵੱਲੋਂ ਪਿੱਛਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਗੱਡੀ ਬਲੌਂਗੀ ਵੱਲ ਮੋੜ ਲਈ। ਪੁਲੀਸ ਨੂੰ ਪਿੱਛਾ ਕਰਦੀ ਦੇਖ ਮੁਲਜ਼ਮ ਘਬਰਾ ਕੇ ਆਪਣੀ ਕਾਰ ਬਾਲ ਗੋਪਾਲ ਗਊਸ਼ਾਲਾ ਵੱਲ ਲੈ ਗਏ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਸ਼ਰਨਜੀਤ ਸਿੰਘ ਦੀ ਲੱਤ ਵਿੱਚ ਲੱਗੀ। ਸ਼ਰਨਜੀਤ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦੋ ਕੇਸ ਦਰਜ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)