ਪੜਚੋਲ ਕਰੋ
ਗੈਂਗਸਟਰ ਜੱਗੂ ਭਗਵਾਨਪੁਰੀਆ ਦਾ 9 ਦਿਨਾਂ ਦਾ ਰਿਮਾਂਡ ਖਤਮ, ਪੁੱਛਗਿਛ 'ਚ ਦੱਸਿਆ - MP ਤੋਂ ਖਰੀਦੇ ਸੀ ਹਥਿਆਰ
ਜਲੰਧਰ ਦੇ ਭੋਗਪੁਰ ਥਾਣੇ 'ਚ ਦਰਜ ਗੈਰ-ਕਾਨੂੰਨੀ ਹਥਿਆਰ ਮਾਮਲੇ 'ਚ ਲੰਧਰ ਦੇਹਾਤ ਪੁਲਿਸ ਦੇ 9 ਦਿਨਾਂ ਦੇ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ।
Gangster Jaggu Bhagwanpuria
ਜਲੰਧਰ : ਜਲੰਧਰ ਦੇ ਭੋਗਪੁਰ ਥਾਣੇ 'ਚ ਦਰਜ ਗੈਰ-ਕਾਨੂੰਨੀ ਹਥਿਆਰ ਮਾਮਲੇ 'ਚ ਲੰਧਰ ਦੇਹਾਤ ਪੁਲਿਸ ਦੇ 9 ਦਿਨਾਂ ਦੇ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ। ਸੋਮਵਾਰ ਨੂੰ ਅਦਾਲਤ 'ਚ ਪੇਸ਼ੀ ਨੂੰ ਲੈ ਕੇ ਸ਼ਹਿਰ 'ਚ ਚੱਪੇ -ਚੱਪੇ 'ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
ਰਿਮਾਂਡ ਦੌਰਾਨ ਜੱਗੂ ਭਗਵਾਨਪੁਰੀਆ ਨੇ ਦੱਸਿਆ ਕਿ 22 ਜੂਨ 2014 ਦੀ ਰਾਤ ਨੂੰ ਜਦੋਂ ਉਹ ਸਾਥੀ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਸਮੇਤ ਵਾਰਦਾਤ ਨੂੰ ਅੰਜਾਮ ਦੇਣ ਲਈ ਜਲੰਧਰ ਆ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਸੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਉਦੋਂ ਉਹ ਗਰੋਹ ਵਿੱਚ ਜਗਦੀਪ ਸਿੰਘ ਉਰਫ ਜੱਗੂ ਵਾਸੀ ਪਿੰਡ ਭਗਵਾਨਪੁਰ (ਗੁਰਦਾਸਪੁਰ) ਵਜੋਂ ਜਾਣਿਆ ਜਾਂਦਾ ਸੀ।
ਉਸ ਰਾਤ ਜਲੰਧਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ, ਜਿਸ ਲਈ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਂਦੇ ਗਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਲਈ 10 ਲੱਖ ਰੁਪਏ ਮਿਲਣੇ ਸਨ ਪਰ ਇਸ ਤੋਂ ਪਹਿਲਾਂ ਹੀ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਦੋ ਪਿਸਤੌਲਾਂ ਅਤੇ ਇੱਕ ਇੱਕ ਬੰਦੂਕ ਸਮੇਤ ਫੜੇ ਗਏ ਸਨ। ਇਸ ਦੇ ਬਾਅਦ ਪਲਾਨ ਬਦਲ ਦਿੱਤਾ ਗਿਆ ਸੀ।
ਪੁਲਿਸ ਸੂਤਰਾਂ ਅਨੁਸਾਰ ਜੱਗੂ ਭਗਵਾਨਪੁਰੀਆ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਦੇ ਇਨਪੁਟ ਵੀ ਦਿੱਤੇ ਸਨ। ਕਰੀਬ 8 ਸਾਲ ਪੁਰਾਣੇ ਮਾਮਲੇ 'ਚ ਪਹਿਲੀ ਵਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਜਲੰਧਰ ਪੁਲਿਸ ਦੇ ਹਵਾਲੇ ਕੀਤਾ ਗਿਆ। ਪੰਜਾਬ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦਾ ਕੇਂਦਰ ਐਮ.ਪੀ. ਬਣਿਆ ਹੋਇਆ ਹੈ।,ਜਿੱਥੋਂ ਸਸਤੇ ਅਤੇ ਆਧੁਨਿਕ ਹਥਿਆਰ ਆਸਾਨੀ ਨਾਲ ਮਿਲ ਜਾਂਦੇ ਹਨ। ਐਸਪੀ ਇਨਵੈਸਟੀਗੇਸ਼ਨ ਸਰਵਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਨਜਾਇਜ਼ ਅਸਲਾ ਮਾਮਲੇ ਵਿੱਚ ਪੁਲੀਸ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ ਅਤੇ ਜਲਦੀ ਹੀ ਗੈਂਗਸਟਰਾਂ ਨੂੰ ਵੱਡੀ ਖੇਪ ਸਮੇਤ ਕਾਬੂ ਕਰ ਲਿਆ ਜਾਵੇਗਾ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















