ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ ਪੁਲਿਸ ਤੇ ਚੁੱਕੇ ਕਈ ਸਵਾਲ
ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨਾਮੀ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਨੇ ਪੁਲਿਸ ਤੇ ਸੁਆਲ ਚੁੱਕੇ ਹਨ।
ਫਿਰੋਜ਼ਪੁਰ: ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਨਾਮੀ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਨੇ ਪੁਲਿਸ ਤੇ ਸੁਆਲ ਚੁੱਕੇ ਹਨ।ਉਨ੍ਹਾਂ ਕਿਹਾ ਪੁਲਿਸ ਹਰ ਜਗ੍ਹਾ ਰਾਖੀ ਕਰ ਰਹੀ ਹੈ।ਅੱਜ ਜੈਪਾਲ ਭੁੱਲਰ ਦੀ ਅੰਤਿਮ ਅਰਦਾਸ ਮੌਕੇ ਵੀ ਪੁਲਿਸ ਸਿਵਲ ਵਰਦੀ ਵਿੱਚ ਤਾਇਨਾਤ ਸੀ।
ਉਨ੍ਹਾਂ ਆਰੋਪ ਲਾਏ ਕਿ ਪੁਲਿਸ ਜੈਪਾਲ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਫੜ੍ਹਨਾ ਚਾਹੁੰਦੀ ਹੈ।ਭੁਪਿੰਦਰ ਸਿੰਘ ਨੇ ਸਿਸਟਮ ਅਤੇ ਪੁਲਿਸ ਤੇ ਕਈ ਸਵਾਲ ਦਾਗੇ।ਉਨ੍ਹਾਂ ਕਿਹਾ ਕਿ ਪੁਲਿਸ ਇਹ ਸਭ ਇਸ ਲਈ ਕਰ ਰਹੀ ਹੈ ਤਾਂ ਕਿ ਮੈਂ ਅੱਗੇ ਆਵਾਜ਼ ਨਾ ਚੁੱਕ ਸਕਾਂ।
ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਜੈਪਾਲ ਦੇ ਫੇਕ ਇੰਨਕਾਉਂਟਰ ਦੀ ਅਦਾਲਤ ਵਿੱਚ ਪੈਰਵੀ ਵੀ ਕਰਨਗੇ।ਜੈਪਾਲ ਦੇ ਪਿਤਾ ਨੇ ਕਿਹਾ ਕਿ ਮੇਰੇ ਉੱਤੇ ਕਈ ਝੂਠੇ ਮੁਕੱਦਮੇ ਵੀ ਦਰਜ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਉਨ੍ਹਾਂ ਉੱਤੇ ਝੂਠੀ ਸੰਪਤੀ ਦੀਆਂ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਹਨ।
ਪੰਜਾਬ ਦਾ ਵੱਡਾ ਗੈਂਗਸਟਰ ਜੈਪਾਲ ਭੁੱਲਰ 9 ਮਈ ਨੂੰ ਕੋਲਕਾਤਾ 'ਚ ਪੁਲਿਸ ਐਨਕਾਉਂਟਰ ਦੌਰਾਨ ਮਾਰਿਆ ਗਿਆ ਸੀ। ਪੰਜਾਬ ਪੁਲਿਸ ਦੀ ਸੂਚਨਾ ਤੇ ਕੋਲਕਾਤਾ ਪੁਲਿਸ ਦੀ ਐਸਟੀਐਫ ਟੀਮ ਨੇ ਇੱਕ ਫਲੈਟ ਤੇ ਛਾਪੇਮਾਰੀ ਕੀਤੀ ਜਿੱਥੇ ਜੈਪਾਲ ਲੁੱਕਿਆ ਹੋਇਆ ਸੀ। ਇਸ ਦੌਰਾਨ ਪੁਲਿਸ ਐਨਕਾਉਂਟਰ 'ਚ ਜੈਪਾਲ ਮਾਰਿਆ ਗਿਆ। ਜੈਪਾਲ ਅਪਰਾਧ ਦੀ ਦੁਨੀਆ ਵਿੱਚ ਇੱਕ ਵੱਡਾ ਨਾਮ ਸੀ।
ਗੈਂਗਸਟਰ ਜੈਪਾਲ 15 ਮਈ 2021 ਨੂੰ ਜਗਰਾਓਂ ਦੀ ਦਾਣਾ ਮੰਡੀ 'ਚ CIA ਸਟਾਫ ਦੇ ਦੋ ASI ਨੂੰ ਗੋਲੀਆਂ ਮਾਰ ਫਰਾਰ ਹੋ ਗਿਆ ਸੀ। ਇਸ ਕਤਲ ਮਾਮਲੇ ਵਿੱਚ ਚਾਰ ਲੋਕ ਲੋੜਿੰਦਾ ਸੀ।ਜੈਪਾਲ ਭੁੱਲਰ ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਆਪਣੇ ਸਾਥੀ ਜੱਸੀ ਨਾਲ 22-23 ਮਈ ਤੋਂ ਕੋਲਕਾਤਾ ਦੇ ਸ਼ਪੁਰਜੀ ਵਿੱਚ ਰਹਿ ਰਿਹਾ ਸੀ। ਪੰਜਾਬ ਪੁਲਿਸ ਨੇ ਇਨ੍ਹਾਂ ਖ਼ਤਰਨਾਕ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਅਪਰੇਸ਼ਨ ਜੈਕ (OP-JACK) ਚੱਲਾਇਆ ਸੀ। ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਸੂਬਿਆਂ ਵਿੱਚ ਇਨ੍ਹਾਂ ਗੈਂਗਸਟਰਾਂ ਦੀ ਭਾਲ ਵਿੱਚ ਲੱਗੀ ਹੋਈ ਸੀ।
ਆਖਰ ਕੌਣ ਸੀ ਜੈਪਾਲ ਭੁੱਲਰ
ਜਾਣਕਾਰੀ ਮੁਤਾਬਕ ਜੈਪਾਲ ਭੁੱਲਰ 2014 ਤੋਂ ਹੀ ਪੁਲਿਸ ਨੂੰ ਲੋੜਿੰਦਾ ਸੀ। ਉਸ ਨੇ ਬਹੁਤ ਸਾਰੇ ਘਿਨਾਉਣੇ ਅਪਰਾਧ ਕੀਤੇ ਸੀ ਅਤੇ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਉਹ ਪੁਲਿਸ ਨੂੰ ਲੋੜਿੰਦਾ ਸੀ। ਉਹ ਪਾਕਿਸਤਾਨ ਵਿੱਚ ਸਥਿਤ ਵੱਡੇ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਵਿੱਚ ਵੀ ਸ਼ਾਮਲ ਸੀ। ਉਸ ਉੱਤੇ ਕਰੀਬ 45 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਸੀ। ਜੈਪਾਲ ਭੁੱਲਰ ਦੇ ਪਿਤਾ ਪੰਜਾਬ ਪੁਲਿਸ ‘ਚ ਇੰਸਪੈਕਟਰ ਸੀ। ਜੈਪਾਲ ਹੈਮਰ ਪੁੱਟ ਤੇ ਸ਼ੌਟਪੁੱਟ ਦਾ ਖਿਡਾਰੀ ਸੀ।