Punjab Police: ਗੈਂਗਸਟਰ ਜੋਬਨ ਮਸੀਹ ਦਾ ਪੁੱਤਰ ਆਸ਼ੀਸ਼ ਮਸੀਹ ਗ੍ਰਿਫ਼ਤਾਰ, ਦੀਨਾਨਗਰ ਦੇ ਆਰਡੀਐਕਸ ਮਾਮਲੇ ਵਿੱਚ ਵੀ ਸੀ ਨਾਮਜ਼ਦ
ਪੁਲਿਸ ਮੁਤਾਬਕ, ਅਸ਼ੀਸ਼ ਮਸੀਹ 'ਤੇ ਵੀ ਕਈ ਮਾਮਲੇ ਦਰਜ ਹਨ ਅਤੇ ਉਹ ਦੀਨਾਨਗਰ ਦੇ ਆਰਡੀਐਕਸ ਅਤੇ ਗ੍ਰਨੇਡ ਬਰਾਮਦਗੀ ਦੇ ਮਾਮਲੇ ਵਿੱਚ ਵੀ ਨਾਮਜ਼ਦ ਸੀ।
ਗੁਰਦਾਸਪੁਰ(ਸਤਨਾਮ ਸਿੰਘ): ਦੋ ਦਰਜਨ ਤੋਂ ਵੱਧ ਅਪਰਾਧਕ ਮਾਮਲਿਆਂ ਵਿੱਚ ਸ਼ਾਮਲ ਜੋਬਨ ਮਸੀਹ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਉਸ ਦੇ ਪੁੱਤਰ ਅਸ਼ੀਸ਼ ਮਸੀਹ ਨੂੰ ਵੀ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ।
ਪੁਲਿਸ ਮੁਤਾਬਕ, ਅਸ਼ੀਸ਼ ਮਸੀਹ 'ਤੇ ਵੀ ਕਈ ਮਾਮਲੇ ਦਰਜ ਹਨ ਅਤੇ ਉਹ ਦੀਨਾਨਗਰ ਦੇ ਆਰਡੀਐਕਸ ਅਤੇ ਗ੍ਰਨੇਡ ਬਰਾਮਦਗੀ ਦੇ ਮਾਮਲੇ ਵਿੱਚ ਵੀ ਨਾਮਜ਼ਦ ਸੀ।
ਦੱਸ ਦੇਈਏ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਵੱਲੋਂ ਇਸੇ ਸਾਲ ਦੀ 20 ਜਨਵਰੀ ਦੇ ਦਿਨ ਦੀਨਾਨਗਰ ਵਿੱਚੋ 2 ਅੰਡਰ ਬੈਰਲ ਜਿੰਦਾ ਗ੍ਰੈਨੇਡ, 1 ਗ੍ਰੈਨੇਡ ਲਾਚਰ,9 ਇਲੈਕਟ੍ਰਾਨਿਕ ਡੇਟੋਨੇਟਰ 2 ਟਾਈਮਰ ਸੈੱਟ, 3 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ ਸੀ ਜਿਸ ਵਿੱਚ ਅਸ਼ੀਸ਼ ਮਸੀਹ ਦੀ ਨਾਮਜ਼ਦਗੀ ਤੋਂ ਬਾਅਦ ਗ੍ਰਿਫਤਾਰੀ ਵੀ ਹੋਈ ਸੀ।
ਪੁਲਿਸ ਦੀ ਪੁੱਛਗਿਛ ਤੋਂ ਬਾਅਦ ਉਸ ਨੂੰ ਮਾਨਯੋਗ ਅਦਾਲਤ ਵੱਲੋਂ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ ਪਰ 3 ਸਤੰਬਰ 2022 ਨੂੰ ਅੱਤਵਾਦੀ ਅਸ਼ੀਸ ਮਸੀਹ ਓਦੋਂ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ ਜਦੋਂ ਉਸਨੂੰ ਇਲਾਜ ਲਈ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਫਰਾਰੀ ਦੇ ਮਾਮਲੇ ਵਿਚ ਚਾਰ ਪੁਲਿਸ ਕਰਮਚਾਰੀਆਂ ਦੇ ਖ਼ਿਲਾਫ਼ ਪੁਲਿਸ ਵੱਲੋਂ ਵਿਭਾਗੀ ਕਾਰਵਾਈ ਵੀ ਕੀਤੀ ਗਈ ਸੀ।
ਬੀਤੇ ਦਿਨੀਂ ਉਸ ਦੇ ਪਿਤਾ ਜੋਬਨ ਮਸੀਹ ਜੋ ਆਪ ਵੀ 29 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ ਨੂੰ ਦਿੱਲੀ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਉਸਦੇ ਪੁੱਤਰ ਅਸੀਸ ਮਸੀਹ ਨੂੰ ਵੀ ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਮਾਨ ਕੌਰ ਸਥਿਤ ਵ੍ਹਾਇਟ ਰਿਸੋਰਟ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ ਜਿਸਦੇ ਖ਼ਿਲਾਫ਼ 10 ਅਪਰਾਧਿਕ ਮਾਮਲੇ ਦਰਜ ਹਨ
ਇਹ ਵੀ ਪੜ੍ਹੋ: Sangrur: NIA ਦਾ ਸੰਗਰੂਰ ਜੇਲ੍ਹ 'ਚ ਛਾਪਾ, ਗੈਂਗਸਟਰ ਬਿੰਨੀ ਕੋਲੋਂ ਮੋਬਾਈਲ ਬਰਾਮਦ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।