ਗੈਂਗਸਟਰ ਤੇਜਾ ਦੀ ਮਾਂ ਨੇ ਕਿਹਾ ਕਿ, ਪੁਲਿਸ ਨੇ ਪੁੱਤ ਨੂੰ ਬਣਾਇਆ ਗੈਂਗਸਟਰ, ਡਰ ਕਾਰਨ ਘਰ ਮਿਲਣ ਨਹੀਂ ਆਇਆ
Punjab News: ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਿਸ 'ਤੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ।
Punjab News: ਪੰਜਾਬ ਪੁਲਿਸ ਨਾਲ ਮੁਕਾਬਲੇ 'ਚ ਮਾਰੇ ਗਏ ਗੈਂਗਸਟਰ ਤਜਿੰਦਰ ਸਿੰਘ ਉਰਫ ਤੇਜਾ ਦੀ ਮਾਂ ਨੇ ਪੁਲਿਸ 'ਤੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਉਣ ਦਾ ਦੋਸ਼ ਲਗਾਇਆ ਹੈ। ਤੇਜਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਤੇਜਾ ਦੀ ਮਾਂ ਦਾ ਕਹਿਣਾ ਹੈ ਕਿ ਉਹ ਉਸ ਦਾ ਤੀਜਾ ਛੋਟਾ ਪੁੱਤਰ ਸੀ।
ਤੇਜਾ ਦੀ ਮਾਂ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਨੇ ਹੀ ਉਸ ਦੇ ਪੁੱਤਰ ਨੂੰ ਗੈਂਗਸਟਰ ਬਣਾਇਆ ਹੈ। ਜਦੋਂ ਉਹ ਜੇਲ੍ਹ ਵਿਚ ਸੀ ਤਾਂ ਵੀ ਉਸ 'ਤੇ ਕਈ ਪਰਚੇ ਦਰਜ ਕੀਤੇ ਗਏ ਸਨ। ਪੁਲਿਸ ਦੇ ਡਰ ਕਾਰਨ ਉਸ ਦੇ ਬੱਚੇ ਉਸ ਨੂੰ ਮਿਲਣ ਘਰ ਵੀ ਨਹੀਂ ਆਏ। ਪਰ ਅੱਜ ਪਤਾ ਲੱਗਾ ਹੈ ਕਿ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਹੈ। ਉਸ ਨੂੰ ਅਫਸੋਸ ਹੈ ਕਿ ਉਹ ਆਪਣੇ ਬੇਟੇ ਨੂੰ ਆਖਰੀ ਵਾਰ ਵੀ ਨਹੀਂ ਮਿਲ ਸਕੀ।
ਤੇਜਾ ਪੁਲਿਸ ਦੇ ਡਰੋਂ ਘਰ ਨਹੀਂ ਗਿਆ
ਮਾਂ ਨੇ ਦੱਸਿਆ ਕਿ ਉਸ ਦਾ ਲੜਕਾ ਪੁਲਿਸ ਦੇ ਡਰ ਕਾਰਨ ਉਸ ਨੂੰ ਮਿਲਣ ਘਰ ਵੀ ਨਹੀਂ ਆਇਆ। ਹਾਲ ਹੀ ਵਿੱਚ ਨਵਾਂ ਸ਼ਹਿਰ ਦੀ ਪੁਲੀਸ ਨੇ ਆਈ ਸੀ, ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਸੀ। ਉਸ 'ਤੇ 20 ਤੋਂ ਵੱਧ ਕੇਸ ਪਾਏ ਗਏ ਸਨ ਅਤੇ ਉਹ ਸਾਰੇ 'ਚੋਂ ਬਰੀ ਹੋ ਗਿਆ ਸੀ। ਉਸ 'ਤੇ ਸਿਰਫ਼ ਇਕ ਕੇਸ ਹੀ ਰਹਿ ਗਿਆ ਸੀ।
ਮੁਕਾਬਲੇ ਤੋਂ ਬਾਅਦ 6 ਪਿਸਤੌਲ ਬਰਾਮਦ
ਤੇਜਾ ਨੂੰ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਬੱਸੀ ਪਠਾਣਾ ਵਿਖੇ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਸ ਦੇ ਨਾਲ ਦੋ ਸਾਥੀ ਸਨ। ਤੇਜਾ ਸਮੇਤ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੀਜੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਵੀ ਉੱਥੇ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ 6 ਪਿਸਤੌਲ ਬਰਾਮਦ ਕੀਤੇ ਹਨ।
8 ਜਨਵਰੀ 2022 ਨੂੰ ਸ਼ਹੀਦ ਹੋਏ ਪੰਜਾਬ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ਵਿੱਚ ਤਜਿੰਦਰ ਸਿੰਘ ਉਰਫ ਤੇਜਾ ਦਾ ਨਾਮ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਯੁਵਰਾਜ ਸਿੰਘ ਉਰਫ਼ ਜੋਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕਾਂਸਟੇਬਲ ਕੁਲਦੀਪ ਬਾਜਵਾ ਨੂੰ ਮਾਰਨ ਤੋਂ ਬਾਅਦ ਤੇਜਾ ਪੁਲਿਸ ਤੋਂ ਫਰਾਰ ਸੀ। ਪੁਲਿਸ ਅਨੁਸਾਰ ਉਸ ਖ਼ਿਲਾਫ਼ ਪਹਿਲਾਂ ਵੀ 38 ਕੇਸ ਦਰਜ ਹਨ। ਉਹ ਹਿਸਟਰੀ ਸ਼ੀਟਰ ਸੀ। ਤੇਜਾ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਦੀ ਮਦਦ ਨਾਲ ਆਪਣਾ ਆਜ਼ਾਦ ਗੈਂਗ ਬਣਾ ਲਿਆ ਸੀ।