ਪੰਜਾਬ ਸਰਕਾਰ 'ਤੇ ਭੜਕੇ ਗੌਤਮ ਗੰਭੀਰ, ਬੋਲੇ, 'ਆਪ' ਸਰਕਾਰ ਨੂੰ ਖਾਲਿਸਤਾਨੀਆਂ ਦੀ ਹਮਾਇਤ ਮਿਲੇਗੀ ਤਾਂ ਬਹੁਤ ਬੁਰਾ ਹੋਏਗਾ
ਗੌਤਮ ਗੰਭੀਰ ਨੇ ਅੱਗੇ ਕਿਹਾ ਕਿ ਹਰ ਕੋਈ ਖੁਸ਼ ਰਹੇ, ਦੇਸ਼ ਅੱਗੇ ਵਧੇ ਤੇ ਅਸੀਂ ਬਹੁਤ ਮਜ਼ਬੂਤ ਹੋਈਏ, ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ।
Gautam Gambhir on Punjab government, said Punjab government will support Khalistanis
ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਤੇ ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਪੰਜਾਬ ਦੀ ਨਵੀਂ ਚੁਣੀ ਗਈ 'ਆਪ' ਸਰਕਾਰ ਬਾਰੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਖਾਲਿਸਤਾਨੀਆਂ ਦੀ ਹਮਾਇਤ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ। ਜੇਕਰ 'ਆਪ' ਸਰਕਾਰ ਖਾਲਿਸਤਾਨੀਆਂ ਦਾ ਸਾਥ ਦਿੰਦੀ ਹੈ ਤਾਂ ਦੇਸ਼ ਦਾ ਇਸ ਨਾਲੋਂ ਕੁਝ ਵੀ ਮਾੜਾ ਨਹੀਂ ਹੋਵੇਗਾ। ਗੌਤਮ ਗੰਭੀਰ ਨੇ ਅੱਗੇ ਕਿਹਾ ਕਿ ਹਰ ਕੋਈ ਖੁਸ਼ ਰਹੇ, ਦੇਸ਼ ਅੱਗੇ ਵਧੇ ਤੇ ਅਸੀਂ ਬਹੁਤ ਮਜ਼ਬੂਤ ਹੋਈਏ, ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ।
ਇੱਥੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 'ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ, ਮੈਂ ਇੱਕ ਟਵੀਟ ਵਿੱਚ ਲਿਖਿਆ ਸੀ ਕਿ ਹੁਣ ਵੱਖਵਾਦੀਆਂ ਤੇ ਖਾਲਿਸਤਾਨੀਆਂ 'ਤੇ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਦੇਸ਼ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਡਰ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਾਲਿਸਤਾਨੀਆਂ ਦੀ ਹਮਾਇਤ ਮਿਲੇਗੀ ਤਾਂ ਦੇਸ਼ ਲਈ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ ਕਿਉਂਕਿ ਉਹ ਇਲਾਕਾ ਸਰਹੱਦੀ ਸੂਬਾ ਹੈ।
ਦੱਸ ਦਈਏ ਕਿ ਗੰਭੀਰ ਨੇ ਅੱਜ ਮਹਾਕਾਲ ਦੇ ਦਰਸ਼ਨ ਕੀਤੇ। ਉਹ ਐਤਵਾਰ ਦੇਰ ਰਾਤ ਹੀ ਉਜੈਨ ਆਏ। ਗੌਤਮ ਸਵੇਰੇ 4 ਵਜੇ ਉਜੈਨ ਦੇ ਸੰਸਦ ਮੈਂਬਰ ਅਨਿਲ ਫਿਰੋਜੀਆ ਨਾਲ ਮਹਾਕਾਲ ਦੀ ਭਸਮ ਆਰਤੀ ਵਿੱਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਪਾਵਨ ਅਸਥਾਨ ਵਿੱਚ ਮਹਾਕਾਲ ਦੀ ਪੂਜਾ ਤੇ ਅਭਿਸ਼ੇਕ ਕੀਤਾ।
ਦਰਅਸਲ ਪੰਜਾਬ ਚੋਣਾਂ ਤੋਂ ਪਹਿਲਾਂ ਇੱਕ ਚਿੱਠੀ ਵਾਇਰਲ ਹੋਈ ਸੀ। ਇਸ ਵਿੱਚ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਵਾਇਰਲ ਹੋਈ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਸਿੱਖਸ ਫਾਰ ਜਸਟਿਸ ਨਾਲ ਜੁੜੇ ਅਸੀਂ ਸਾਰੇ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹਾਂ।
ਹਾਲਾਂਕਿ ਸਿੱਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਪੱਤਰ ਨੂੰ ਫਰਜ਼ੀ ਦੱਸਿਆ ਸੀ। ਪੰਨੂ ਨੇ ਵੀਡੀਓ 'ਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਸਿੱਖਸ ਫਾਰ ਜਸਟਿਸ ਦੇ ਨਾਂ 'ਤੇ ਚਿੱਠੀ ਵਾਇਰਲ ਕੀਤੀ ਹੈ। ਇਸ ਪੱਤਰ ਵਿੱਚ ਕਿਹਾ ਜਾ ਰਿਹਾ ਹੈ ਕਿ SFJ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੀ ਹੈ। ਇਹ ਫਰਜ਼ੀ ਚਿੱਠੀ ਹੈ, ਇਹ ਝੂਠੀ ਚਿੱਠੀ ਹੈ, ਜਿਸ ਨੂੰ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਭਗਵੰਤ ਮਾਨ ਨੇ ਵਾਇਰਲ ਕੀਤਾ ਹੈ।
ਇਹ ਵੀ ਪੜ੍ਹੋ: Breaking: ਚੀਨ 'ਚ 133 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਜਹਾਜ਼ ਕਰੈਸ਼