(Source: ECI/ABP News/ABP Majha)
Breaking: ਚੀਨ 'ਚ 133 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਜਹਾਜ਼ ਕਰੈਸ਼
ਚੀਨ ਵਿੱਚ ਇੱਕ ਬੋਇੰਗ 737 ਯਾਤਰੀ ਜਹਾਜ਼ ਕਰੈਸ਼ ਹੋ ਗਿਆ ਜਿਸ ਵਿੱਚ 133 ਲੋਕ ਸਵਾਰ ਸਨ। ਇਹ ਜਹਾਜ਼ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਸੀ।
Breaking: China Plane Crash Plane carrying 133 crashes China Eastern airlines Guangxi casualties unknown AFP
China Plane Crash: ਚੀਨ ਤੋਂ ਵੱਡੀ ਖਬਰ ਆ ਰਹੀ ਹੈ। ਚੀਨ ਵਿੱਚ ਇੱਕ ਬੋਇੰਗ 737 ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 133 ਲੋਕ ਸਵਾਰ ਸਨ। ਜਹਾਜ਼ ਪਹਾੜਾਂ 'ਚ ਡਿੱਗਿਆ ਹੈ। ਸਾਹਮਣੇ ਆਈਆਂ ਤਸਵੀਰਾਂ 'ਚ ਚਾਰੇ ਪਾਸੇ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ, ਜਦਕਿ ਮੌਕੇ 'ਤੇ ਜਹਾਜ਼ ਤੋਂ ਅੱਗ ਵੀ ਉੱਠਦੀ ਦਿਖਾਈ ਦੇ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਹਾਜ਼ ਕੁਨਮਿੰਗ ਤੋਂ ਗੁਆਂਗਜ਼ੂ ਲਈ ਰਵਾਨਾ ਹੋਇਆ ਸੀ ਕਿ ਪਹਾੜ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 133 ਲੋਕ ਸਵਾਰ ਸਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਤੇ ਕਿੰਨੇ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਟੀਮ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚ ਗਈ ਹੈ।
WATCH | चीन बोइंग 737 विमान हादसे की पहली तस्वीरें, 133 लोग विमान में सवार थे @pratimamishra04 | @romanaisarkhan | @JournoPranay https://t.co/p8nVQWYM7F #BreakingNews #ChinaAirlines #PlaneCrash pic.twitter.com/gEzwF1wRwG
— ABP News (@ABPNews) March 21, 2022
ਗੁਆਂਗਜ਼ੂ ਐਮਰਜੈਂਸੀ ਮੈਨੇਜਮੈਂਟ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ 133 ਲੋਕਾਂ ਨੂੰ ਲੈ ਕੇ ਜਾ ਰਿਹਾ ਬੋਇੰਗ 737 ਯਾਤਰੀ ਜਹਾਜ਼ ਪਹਾੜਾਂ 'ਚ ਹਾਦਸਾਗ੍ਰਸਤ ਹੋ ਗਿਆ ਹੈ। ਦਰੱਖਤ ਹੋਣ ਕਾਰਨ ਪਹਾੜ ਵਿੱਚ ਵੀ ਅੱਗ ਲੱਗ ਗਈ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ, ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ 'ਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਅਤੇ ਕਿੰਨੇ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਤੇ 10 ਮੰਤਰੀਆਂ ਨਾਲ ਸਟਾਫ ਤਾਇਨਾਤ, ਲੈਟਰ ਜਾਰੀ ਕਰ ਦਿੱਤੀ ਚੇਤਾਵਨੀ