ਪੜਚੋਲ ਕਰੋ

Punjab News: ਭਾਰਤ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਬੈਨ, ਅਕਾਲੀ ਦਲ ਦੀ ਚੇਤਾਵਨੀ, 'ਗੁਰੂ ਘਰ ਨਾਲ ਮੱਥਾ ਨਾ ਲਾਓ'

Punjab News: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਨੂੰ ਅਲਟੀਮੇਟਮ ਦੇਣ ਵਾਲਾ ਟਵੀਟ ਬੈਨ ਹੋ ਗਿਆ ਹੈ। ਟਵਿੱਟਰ ਉਪਰ ਸੰਦੇਸ਼ ਆ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਟਵੀਟ ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਵਿੱਚ...

Punjab News: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਨੂੰ ਅਲਟੀਮੇਟਮ ਦੇਣ ਵਾਲਾ ਟਵੀਟ ਬੈਨ ਹੋ ਗਿਆ ਹੈ। ਟਵਿੱਟਰ ਉਪਰ ਸੰਦੇਸ਼ ਆ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਟਵੀਟ ਇੱਕ ਕਾਨੂੰਨੀ ਮੰਗ ਦੇ ਜਵਾਬ ਵਿੱਚ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ। ਇਸ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਹਮਲਾ ਬੋਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਤਾਂ ਸਰਕਾਰਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸ਼ਬਦ ਵੀ ਬੈਨ ਕਰਨ ਤੱਕ ਉੱਤਰ ਆਈਆਂ ਹਨ। ਮੇਰੀ ਭਗਵੰਤ ਮਾਨ ਨੂੰ ਚੇਤਵਾਨੀ ਹੈ ਕਿ ਗੁਰੂ ਘਰ ਨਾਲ ਮੱਥਾ ਨਾ ਲਾਓ। ਛੇਵੇਂ ਪਾਤਸ਼ਾਹ ਵੱਲੋਂ ਸਿਰਜੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਉੱਤੇ ਹਮਲੇ ਬੰਦ ਕਰੋ ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਯਾਦ ਰੱਖਣਾ।

ਦੱਸ ਦਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਮਾਮਲੇ ’ਤੇ ਬੀਤੇ ਦਿਨ ਇਕੱਤਰਤਾ ਸੱਦੀ ਸੀ ਤੇ ਪੰਜਾਬ ਸਰਕਾਰ ਨੂੰ 24 ਘੰਟਿਆਂ ਅੰਦਰ ਸਾਰੇ ਨੌਜਵਾਨ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ ਸੀ। ਅਜਿਹਾ ਨਾ ਹੋਣ ’ਤੇ ਖ਼ਾਲਸਾ ਵਹੀਰ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਸੀ।

ਦੱਸ ਦਈਏ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਲਟੀਮੇਟਮ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਥੇਦਾਰ ਪੰਜਾਬ ਦੇ ਹਸਦੇ-ਵਸਦੇ ਲੋਕਾਂ ਨੂੰ ਨਾ ਭੜਕਾਉਣ। ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ‘ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸਭ ਨੂੰ ਪਤਾ ਹੈ ਤੁਸੀਂ ਅਤੇ ਐੱਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ। ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ, ਨਾ ਕਿ ਹਸਦੇ-ਵਸਦੇ ਲੋਕਾਂ ਨੂੰ ਭੜਕਾਉਣ ਲਈ।’

ਇਹ ਵੀ ਪੜ੍ਹੋ: WHO ਨੇ ਬਦਲੀ ਕੋਵਿਡ-19 ਵੈਕਸੀਨ ਦੀਆਂ ਸਿਫਾਰਿਸ਼ਾਂ, ਨਵੀਂ ਗਾਈਡਲਾਈਨ 'ਚ ਕਿਹਾ ਬੂਸਟਰ ਡੋਜ਼ ਦੇ 12 ਮਹੀਨਿਆਂ ਬਾਅਦ ਦਿੱਤੀ ਜਾਵੇ ਇੱਕ ਹੋਰ ਖੁਰਾਕ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: Punjab News: ਸੀਐਮ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫ਼ੀ ਮੰਗਣ ਨਹੀਂ ਤਾਂ ਹੋਏਗਾ ਬਹੁਤ ਮਾੜਾ ਹਸ਼ਰ: ਸੁਖਬੀਰ ਬਾਦਲ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Politics: ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Advertisement
for smartphones
and tablets

ਵੀਡੀਓਜ਼

Sunil Jakhar| ਬਰਨਾਲਾ ਵਿੱਚ ਕਿਸਾਨਾਂ ਤੇ ਵਪਾਰੀਆਂ 'ਚ ਟਕਰਾਅ 'ਤੇ ਜਾਖੜ ਨੇ ਕੀ ਕਿਹਾ ?Bhagwant Mann| CM ਨੇ ਸੁਖਬੀਰ ਤੇ ਬਾਜਵਾ ਬਾਰੇ ਆਖੀਆਂ ਇਹ ਗੱਲਾਂSukhbir Badal| ਸੁਖਬੀਰ ਬਾਦਲ ਨੇ ਪੁਲਿਸ ਮੁਲਾਜ਼ਮ ਨੂੰ CM ਬਾਰੇ ਕੀ ਪੁੱਛ ਲਿਆ ?Harsimrat Badal| 'ਆ ਬਦਲਾਵ ਦੀਆਂ ਗੱਲਾਂ ਕਰਨ ਵਾਲਾ ਹੁਣ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Holidays in Punjab: ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 30 ਜੂਨ ਤੱਕ ਬੰਦ ਰਹਿਣਗੇ ਸਾਰੇ ਸਕੂਲ
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ 'ਚ ਸਾਰੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
Punjab Politics:  ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Politics: ਬਾਜਵਾ ਤੇ ਬਾਦਲ ਦਾ ਵਤੀਰਾ ਰਾਜੇ ਰਜਵਾੜਾ ਵਰਗਾ, ਆਮ ਲੋਕਾਂ ਨੂੰ ਦੱਸਦੇ ਨੇ ਮਟੀਰੀਅਲ ਤੇ ਮਲੰਗ-ਭਗਵੰਤ ਮਾਨ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
Punjab Election: ਚੋਣਾਂ ਨੂੰ ਲੈ ਕੇ ਤੁਹਾਡੇ ਮਨ ’ਚ ਕੋਈ ਵੀ ਸਵਾਲ ਤਾਂ ਕਰ ਲਓ ਤਿਆਰ, ਖ਼ੁਦ ਜਵਾਬ ਦੇਣਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ
NIA ਦੇ ਸਾਬਕਾ DG ਨੂੰ ਖ਼ਾਲਿਸਤਾਨੀਆਂ ਤੋਂ ਖ਼ਤਰਾ ! ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, ਜਾਣੋ ਕੀ ਮਿਲੀ ਇਨਪੁੱਟ
NIA ਦੇ ਸਾਬਕਾ DG ਨੂੰ ਖ਼ਾਲਿਸਤਾਨੀਆਂ ਤੋਂ ਖ਼ਤਰਾ ! ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, ਜਾਣੋ ਕੀ ਮਿਲੀ ਇਨਪੁੱਟ
YouTuber: 13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
13 ਸਾਲ ਦੀ ਯੂਟਿਊਬਰ 410 ਕਰੋੜ ਜਾਇਦਾਦ ਦੀ ਮਾਲਕਣ, ਫੈਨ ਫਾਲੋਇੰਗ ਬਾਲੀਵੁੱਡ ਸਟਾਰਜ਼ ਤੋਂ ਵੀ ਜ਼ਿਆਦਾ, ਜਾਣੋ ਕੌਣ ਹੈ ਇਹ
20 ਜੂਨ ਤੋਂ ਬੰਦ ਹੋ ਰਹੀ Google ਦੀ ਇਹ ਸਰਵਿਸ, 4 ਸਾਲ ਪਹਿਲਾਂ ਕੀਤਾ ਗਿਆ ਸੀ ਲਾਂਚ
20 ਜੂਨ ਤੋਂ ਬੰਦ ਹੋ ਰਹੀ Google ਦੀ ਇਹ ਸਰਵਿਸ, 4 ਸਾਲ ਪਹਿਲਾਂ ਕੀਤਾ ਗਿਆ ਸੀ ਲਾਂਚ
Rakhi Sawant: ਰਾਖੀ ਸਾਵੰਤ ਨੂੰ ਬੱਚੇਦਾਨੀ ਦਾ ਕੈਂਸਰ, ਚਿੰਤਾ 'ਚ ਅਦਾਕਾਰਾ ਦਾ ਐਕਸ ਹਸਬੈਂਡ, ਕਿਹਾ- 'ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ...'
ਰਾਖੀ ਸਾਵੰਤ ਨੂੰ ਬੱਚੇਦਾਨੀ ਦਾ ਕੈਂਸਰ, ਚਿੰਤਾ 'ਚ ਅਦਾਕਾਰਾ ਦਾ ਐਕਸ ਹਸਬੈਂਡ, ਕਿਹਾ- 'ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ...'
Embed widget