ਕਰਨੈਲ ਸਿੰਘ ਬੈਨੀਪਾਲ ਨੂੰ ਨਮਨ ਕਰਨ ਅੰਬਾਲਾ ਪਹੁੰਚੇ ਗੋਆ ਦੇ ਸੀਐਮ ਪ੍ਰਮੋਦ ਸਾਵੰਤ, ਪਤਨੀ ਚਰਨਜੀਤ ਕੌਰ ਨੂੰ ਪ੍ਰਸ਼ੰਸਾ ਪੱਤਰ ਤੇ 10 ਲੱਖ ਰੁਪਏ ਭੇਟ
Chandigarh News : ਗੋਆ ਦੇ ਸੀਐਮ ਪ੍ਰਮੋਦ ਸਾਵੰਤ ਦੀ ਪ੍ਰੈਸ ਕਾਨਫਰੰਸ, ਗੋਆ ਦੀ ਆਜ਼ਾਦੀ ਅੰਦੋਲਨ ਵਿੱਚ ਕਰਨੈਲ ਸਿੰਘ ਬੈਨੀਪਾਲ ਦੇ ਯੋਗਦਾਨ ਨੂੰ ਯਾਦ ਕੀਤਾ।
ਰਜਨੀਸ਼ ਕੌਰ ਦੀ ਰਿਪੋਰਟ
Chandigarh News: ਗੋਆ ਦੇ ਸੀਐਮ ਪ੍ਰਮੋਦ ਸਾਵੰਤ ਨੇ ਗੋਆ ਦੀ ਆਜ਼ਾਦੀ ਅੰਦੋਲਨ ਵਿੱਚ ਕਰਨੈਲ ਸਿੰਘ ਬੈਨੀਪਾਲ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਦੌਰਾਨ ਸੀਐਮ ਪ੍ਰਮੋਦ ਨੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਨੂੰ ਅੰਬਾਲਾ ਦੇ ਪਿੰਡ ਬਡੋਲਾ ਵਿੱਚ ਪਹੁੰਚ ਕੇ ਪ੍ਰਸ਼ੰਸਾ ਪੱਤਰ ਤੇ 10 ਲੱਖ ਰੁਪਏ ਦਿੱਤੇ।
ਇਸ ਦੌਰਾਨ ਉਨ੍ਹਾਂ ਕਿਹਾ, ਜੇ ਉਸ ਸਮੇਂ ਭਾਰਤ ਜੋੜੇ ਦੀ ਸੋਚ ਹੁੰਦੀ ਤਾਂ ਅਖੰਡ ਭਾਰਤ ਆਜ਼ਾਦ ਹੋਣਾ ਸੀ, ਦੇਸ਼ ਦੀ ਆਜ਼ਾਦੀ ਦੇ 14 ਸਾਲ ਬਾਅਦ ਗੋਆ ਨੂੰ ਆਜ਼ਾਦੀ ਮਿਲੀ। ਗੋਆ ਮੁਕਤੀ ਸੰਗਰਾਮ ਵਿੱਚ ਸ਼ਾਮਲ ਸਾਰੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਲਈ ਪਾਤਰਾ ਦੇਵੀ ਨੇੜੇ ਸ਼ਹੀਦਾਂ ਦਾ ਸਮਾਰਕ ਬਣਾਇਆ ਗਿਆ ਹੈ। ਇਸ ਵੱਲ ਜਾਣ ਵਾਲੇ ਰਾਸਤੇ ਦਾ ਨਾਮ ਕਰਨੈਲ ਸਿੰਘ ਬੈਨੀਪਾਲ ਦੇ ਨਾਮ ਉੱਤੇ ਹੋਵੇਗਾ। ਉਨ੍ਹਾਂ ਅੱਗੇ ਕਿਹਾ, "ਆਜ਼ਾਦੀ ਕੇ ਅੰਮ੍ਰਿਤਲਾਲ ਵਿੱਚ ਅਸੀਂ ਆਜ਼ਾਦੀ ਦੇ ਸਾਰੇ ਸ਼ਹੀਦਾਂ ਤੇ ਨਾਇਕਾਂ ਨੂੰ ਯਾਦ ਕਰ ਰਹੇ ਹਾਂ।"
Visited Ambala, Haryana to felicitate Smt. Charanjeet Kaur ji in honour of her husband Sardar Karnail Singh Ji, who attained Martyrdom at Patradevi on 15th August 1955 while bravely fighting for Goa's liberation against the Portuguese. 1/3 pic.twitter.com/9ITI4PWGJt
— Dr. Pramod Sawant (@DrPramodPSawant) September 28, 2022
60 ਸਾਲ ਦੀ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਗੋਆ
ਅੱਜ ਗੋਅ ਆਪਣਾ 60ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਦੌਰਾਨ ਅੰਮ੍ਰਿਮੋਹਤਸਵ ਵਿੱਚ ਹੀਰੋਜ਼ ਨੂੰ ਯਾਦ ਕੀਤਾ ਜਾ ਰਿਹਾ ਹੈ। ਸਾਵੰਤ ਨੇ ਕਿਹਾ ਕਿ ਸ਼ਹੀਦ ਕਰਨਲ ਕਰਨੈਲ ਸਿੰਘ ਵੀ ਸ਼ਹੀਦ ਹੋਏ ਸਨ। ਮੈਂ ਅੱਜ ਇੱਥੇ ਉਨ੍ਹਾਂ ਦੀ ਪਤਨੀ ਦਾ ਆਸ਼ੀਰਵਾਦ ਲੈਣ ਆਇਆ ਹਾਂ। ਰਾਮ ਮਨੋਹਰ ਲੋਹੀਆ ਨੇ ਆਜ਼ਾਦੀ ਦੀ ਲਹਿਰ ਸ਼ੁਰੂ ਕੀਤੀ ਪਰ ਆਜ਼ਾਦੀ 1961 ਵਿੱਚ ਮਿਲੀ। 1955 ਵਿੱਚ ਵੀ ਆਜ਼ਾਦੀ ਮਿਲ ਸਕਦੀ ਸੀ ਪਰ ਉਸ ਵੇਲੇ ਦੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਜੇ ਤਤਕਾਲੀ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤਾਂ ਸ਼ਹੀਦਾਂ ਨੂੰ ਆਪਣੀਆਂ ਜਾਨਾਂ ਕੁਰਬਾਨ ਨਾ ਕਰਨੀਆਂ ਪੈਣੀਆਂ ਸਨ।
ਸੋਨਾਲੀ ਫੋਗਾਟ ਦੇ ਕਤਲ ਦੀ ਹੋਵੇਗੀ ਸੀਬੀਆਈ ਜਾਂਚ: ਸਾਵੰਤ
ਇਸ ਦੌਰਾਨ ਸੀਐਮ ਸਾਂਵਤ ਨੇ ਸੋਨਾਲੀ ਫੋਗਾਟ ਦੇ ਕਤਲ ਨੂੰ ਲੈ ਕੇ ਗੱਲ ਕਰਦਿਆਂ ਕਿਹਾ ਕਿ ਸੋਨਾਲੀ ਫੋਗਾਟ ਦੇ ਪਰਿਵਾਰ ਦੀ ਮੰਗ 'ਤੇ ਕਤਲ ਦੀ ਜਾਂਚ ਸੀਬੀਆਈ ਨੂੰ ਦਿੱਤੀ ਗਈ ਹੈ, ਸੀਬੀਆਈ ਜਾਂਚ ਕਰ ਰਹੀ ਹੈ। ਗੋਆ ਪੁਲਿਸ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।