ਬਰਨਾਲਾ ਦੇ ਨੌਜਵਾਨ ਦਾ ਕੈਨੇਡਾ ’ਚ ਕਤਲ, ਮ੍ਰਿਤਕ ਦੇਹ ਪੰਜਾਬ ਭੇਜਣ ਲਈ Gofundme ਮੁਹਿੰਮ
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਜੋਤ ਸਿੰਘ ਭੱਠਲ ਆਪਣੇ ਮਾਮਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਇਸ ਵੇਲੇ ‘ਨੌਰਦਰਨ ਅਲਬਰਟਾ ਇੰਸਟੀਚਿਊਟ ਆਫ਼ ਟੈਕਨੋਲੋਜੀ’ (NAIT) ’ਚ ਪੜ੍ਹ ਰਿਹਾ ਸੀ ਤੇ ਆਪਣੀ ਮਾਮੀ ਨਾਲ ਰਹਿ ਰਿਹਾ ਸੀ।
ਮਹਿਤਾਬ-ਉਦ-ਦੀਨ
ਐਡਮਿੰਟਨ: ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ’ਚ 19 ਸਾਲਾ ਪੰਜਾਬੀ ਵਿਦਿਆਰਥੀ ਹਰਮਨਜੋਤ ਸਿੰਘ ਭੱਠਲ ਦਾ ਕਤਲ (Harmanjot Singh Bhattal Murder in Canada) ਹੋ ਗਿਆ। ਕਾਤਲ ਨੇ ਆਪਣੀ ਪਤਨੀ ਸਤਵੀਰ ਕੌਰ ਬਰਾੜ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਪਰ ਉਹ ਇਸ ਵੇਲੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ। ਹਰਮਨਜੋਤ ਸਿੰਘ ਭੱਠਲ ਪੰਜਾਬ ਦੇ ਬਰਨਾਲਾ (Barnala Youth) ਜ਼ਿਲ੍ਹੇ ਦੇ ਪਿੰਡ ਭੱਠਲ ਦਾ ਜੰਮਪਲ਼ ਹੈ ਤੇ ਉਹ ਦਸੰਬਰ 2018 ’ਚ ਸਟੂਡੈਂਟ ਵੀਜ਼ੇ ਉੱਤੇ ਇੰਗਲੈਂਡ ਆਇਆ ਸੀ। ਉਸ ਦੇ ਕਤਲ ਲਈ ਉਸ ਦੇ ਹੀ ਆਪਣੇ ਮਾਮੇ ਗਮਦੂਰ ਸਿੰਘ ਬਰਾੜ (43) ਨੂੰ ਕਥਿਤ ਤੌਰ ’ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਹੁਣ ਹਰਮਨਜੋਤ ਸਿੰਘ ਦੀ ਮ੍ਰਿਤਕ ਦੇਹ (Dead Bodies) ਭਾਰਤੀ ਪੰਜਾਬ (Punjab) ’ਚ ਉਸ ਦੇ ਬਰਨਾਲਾ ਜ਼ਿਲ੍ਹੇ ਸਥਿਤ ਪਿੰਡ ਭੱਠਲ ’ਚ ਵਾਪਸ ਭੇਜਣ ਲਈ ਧਨ ਇਕੱਠਾ ਕਰਨ ਵਾਸਤੇ ‘ਗੋਫ਼ੰਡਮੀ’ (Gofundme) ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੁਲਿਸ ਅਨੁਸਾਰ ਕਾਤਲ ਗਮਦੂਰ ਸਿੰਘ ਬਰਾੜ ਦਰਅਸਲ ਆਪਣੀ ਪਤਨੀ ਦਾ ਕਤਲ ਕਰਨਾ ਚਾਹੁੰਦਾ ਸੀ ਪਰ ਉਸ ਦੀ ਗੋਲੀਬਾਰੀ ਦੇ ਰਾਹ ’ਚ ਹਰਮਨਜੋਤ ਸਿੰਘ ਭੱਠਲ ਆ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ; ਜਿੱਥੇ ਉਸ ਨੂੰ ਜ਼ਮਾਨਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ। ਇਸ ਮਾਮਲੇ ਦੀ ਅਗਲੇਰੀ ਸੁਣਵਾਈ 12 ਜੂਨ ਨੂੰ ਹੋਣੀ ਤੈਅ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨਜੋਤ ਸਿੰਘ ਭੱਠਲ ਆਪਣੇ ਮਾਮਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਇਸ ਵੇਲੇ ‘ਨੌਰਦਰਨ ਅਲਬਰਟਾ ਇੰਸਟੀਚਿਊਟ ਆਫ਼ ਟੈਕਨੋਲੋਜੀ’ (NAIT) ’ਚ ਪੜ੍ਹ ਰਿਹਾ ਸੀ ਤੇ ਆਪਣੀ ਮਾਮੀ ਨਾਲ ਰਹਿ ਰਿਹਾ ਸੀ। ‘ਆਈਏਐਨਐਸ’ ਦੀ ਰਿਪੋਰਟ ਅਨੁਸਾਰ ਮੁਲਜ਼ਮ ਗਮਦੂਰ ਸਿੰਘ ਬਰਾੜ ਦਾ ਪਹਿਲਾਂ ਆਪਣੀ ਪਤਨੀ ਨਾਲ ਝਗੜਾ ਹੋਇਆ। ਫਿਰ ਉਸ ਨੇ ਉਸ ਕਾਰ ਉੱਤੇ ਗੋਲੀਆਂ ਚਲਾ ਦਿੱਤੀਆਂ; ਜਿਸ ਵਿੱਚ ਹਰਮਨਜੋਤ ਸਿੰਘ ਆਪਣੀ ਮਾਮੀ ਨਾਲ ਸਵਾਰ ਸੀ।
ਹਰਮਨਜੋਤ ਸਿੰਘ ਭੱਠਲ ਤੇ ਸਤਵੀਰ ਕੌਰ ਬਰਾੜ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਤੋਂ ਬਾਅਦ ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ। ਇਹ ਵਾਰਦਾਤ ਐਡਮਿੰਟਨ ਦੇ ਸ਼ੇਰਵੁੱਡ ਪਾਰਕ ’ਚ ਵਾਪਰੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਤੁਰੰਤ ਘਟਨਾ ਸਥਾਨ ’ਤੇ ਪੁੱਜੀ। ਹਰਮਨਜੋਤ ਸਿੰਘ ਪੈਰਾਮੈਡਿਕਸ ਦੇ ਘਟਨਾ ਸਥਾਨ ’ਤੇ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਸਤਵੀਰ ਕੌਰ ਦੀ ਹਾਲਤ ਹਸਪਤਾਲ ’ਚ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ: David Warner ’ਤੇ ਕਾਰਵਾਈ ਤੋਂ ਭੜਕੇ Sunil Gavaskar, ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin