Goldy Brar Gangster: ਗੋਲਡੀ ਬਰਾੜ ਨੇ ਇੱਕ ਹੋਰ ਬੰਦਾ ਮਰਵਾਇਆ, ਰੂਸ 'ਚ ਕਰਵਾਇਆ ਕਤਲ
Goldy Brar Gangster: ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਗੋਲਡੀ ਬਰਾੜ ਨੇ ਇੱਕ ਹੋਰ ਕਤਲ ਵਿੱਚ ਹੱਥ ਹੋਣ ਦਾ ਦਾਅਵਾ ਕੀਤਾ ਹੈ।
Goldy Brar Gangster: ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਗੋਲਡੀ ਬਰਾੜ ਨੇ ਇੱਕ ਹੋਰ ਕਤਲ ਵਿੱਚ ਹੱਥ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਕਿਹਾ ਹੈ ਕਿ ਉਸ ਨੇ ਰੂਸ 'ਚ ਬਦਨਾਮ ਗੈਂਗਸਟਰ ਭੁੱਪੀ ਰਾਣਾ ਦੇ ਬੰਦੇ ਦਾ ਕਤਲ ਕਰਵਾਇਆ ਸੀ। ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਭੱਪੀ ਰਾਣਾ ਨੇ ਆਪਣੇ ਬੰਦੇ ਨੂੰ ਮੁਖਬਰ ਬਣਾ ਕੇ ਸਾਡੇ ਗਰੋਹ ਵਿੱਚ ਸ਼ਾਮਲ ਕੀਤਾ ਸੀ। ਇਸ ਲਈ ਅਸੀਂ ਬਦਲਾ ਲਿਆ ਹੈ।
ਗੋਲਡੀ ਬਰਾੜ ਨੇ ਕਿਹਾ ਹੈ ਕਿ ਉਸ ਬੰਦੇ ਦਾ ਨਾਂ ਅਜੇ ਰਾਣਾ ਸੀ। ਉਸ ਨੇ ਗੋਲਡੀ ਬਰਾੜ ਗੈਂਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਭੱਪੀ ਰਾਣਾ ਨੂੰ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਸੀ। ਗੋਲਡੀ ਬਰਾੜ ਅਨੁਸਾਰ ਜਦੋਂ ਅਜੇ ਰਾਣਾ ਦੀ ਸੱਚਾਈ ਸਾਹਮਣੇ ਆਈ ਤਾਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Dry Day: ਸ਼ਰਾਬੀਆਂ ਲਈ ਜ਼ਰੂਰੀ ਖ਼ਬਰ ! 5 ਦਿਨ ਰਹੇਗਾ ਡ੍ਰਾਈ ਡੇਅ, ਤਾਰੀਕਾਂ ਕਰ ਲਓ ਨੋਟ
ਗੋਲਡੀ ਬਰਾੜ ਨੇ ਅਜੈ ਰਾਣਾ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ। ਦੱਸ ਦੇਈਏ ਕਿ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਕਰਵਾਇਆ ਸੀ। ਗੋਲਡੀ ਬਰਾੜ ਇਸ ਸਮੇਂ ਭਾਰਤ ਤੇ ਕੈਨੇਡਾ ਵਿੱਚ ਲੋੜੀਂਦਾ ਹੈ। ਇਸ ਸਮੇਂ ਉਹ ਅਮਰੀਕਾ ਵਿੱਚ ਰਹਿ ਰਿਹਾ ਹੈ ਤੇ ਉਥੋਂ ਅਪਰਾਧ ਕਰ ਰਿਹਾ ਹੈ।
ਦੱਸ ਦਈਏ ਕਿ ਗੋਲਡੀ-ਬਰਾੜ-ਬਿਸ਼ਨੋਈ ਗੈਂਗ ਦੇ ਲੋਕਾਂ ਦੀ ਦੁਸ਼ਮਣੀ ਕਾਰਨ ਨਾ ਸਿਰਫ ਭਾਰਤ ਸਗੋਂ ਕੈਨੇਡਾ, ਫਿਲੀਪੀਨਜ਼ ਤੇ ਰੂਸ ਵਿੱਚ ਵੀ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਭਾਰਤ ਸਰਕਾਰ ਦਾ ਦਾਅਵਾ ਹੈ ਕਿ ਗੋਲਡੀ ਬਰਾੜ ਪਾਕਿਸਤਾਨ ਦੀ ਮਦਦ ਨਾਲ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Nayab Singh Saini: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਨੂੰ ਕਿਹਾ 'ਬਦਮਾਸ਼', ਬਿਆਨ ਤੋਂ ਬਾਅਦ ਮਚਿਆ ਹੰਗਾਮਾ