ਪੜਚੋਲ ਕਰੋ

Punjab News: ਪੰਜਾਬ ਰੋਡਵੇਜ਼/ਪਨਬੱਸ ਤੇ ਠੇਕਾ ਅਧਾਰਤ ਮੁਲਾਜ਼ਮਾਂ ਲਈ ਖ਼ੁਸ਼ਖਬਰੀ ! ਸਰਕਾਰ ਛੇਤੀ ਹੀ ਕਰ ਸਕਦੀ ਹੈ ਰੈਗੁਲਰ

ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਬੱਸਾਂ ਦੀ ਪਾਸਿੰਗ ਸਬੰਧੀ ਪ੍ਰਕਿਰਿਆ ਵਿੱਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿੱਜੀ ਤੌਰ 'ਤੇ ਦੌਰੇ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਚਲ ਰਹੀਆਂ ਬੱਸਾਂ ਬਾਰੇ ਜਾਣਨ ਅਤੇ ਤੁਰੰਤ ਰਿਪੋਰਟ ਦੇਣ

Punjab News:  ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਰੋਡੇਵਜ਼/ਪਨਬੱਸ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਲਈ ਸਰਕਾਰ ਵਚਨਬੱਧ ਹੈ।

ਟਰਾਂਸਪੋਰਟ ਮੰਤਰੀ ਨੇ ਇਹ ਭਰੋਸਾ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿਖੇ ਪੰਜਾਬ ਰੋਡਵੇਜ਼/ਪਨਬੱਸ ਸਟੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਮੁਲਾਜ਼ਮਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਰੋਡੇਵਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਗਠਤ ਕੀਤੀ ਤਿੰਨ ਮੈਂਬਰੀ ਕੈਬਨਿਟ ਸਬ ਕਮੇਟੀ ਵੱਲੋਂ ਹਮਦਰਦੀ ਨਾਲ ਵਿਚਾਰਿਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਸਕੱਤਰ ਟਰਾਂਸਪੋਰਟ ਦਿਲਰਾਜ ਸਿੰਘ ਸੰਧਾਵਾਲੀਆ ਨੂੰ ਕਿਹਾ ਕਿ ਵਿਭਾਗ ਵਿੱਚ ਵੱਖ-ਵੱਖ ਤਰੱਕੀਆਂ ਸਬੰਧੀ ਕੇਸਾਂ ਵਿੱਚ ਕਾਰਵਾਈ ਤੇਜ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਪੰਜਾਬ ਰੋਡਵੇਜ਼/ਪਨਬੱਸ ਵਿੱਚ ਤਰਸ ਦੇ ਆਧਾਰ 'ਤੇ ਰਹਿੰਦੀਆਂ ਨਿਯੁਕਤੀਆਂ ਸਬੰਧੀ ਕਾਰਵਾਈ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਫ਼ੌਤ ਹੋਏ ਮੁਲਾਜ਼ਮਾਂ ਦੇ ਵਾਰਸਾਂ ਨੂੰ ਖੱਜਲ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਫ਼ੌਤ ਹੋਏ ਮੁਲਾਜ਼ਮ ਦੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਰੱਖਣਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ ਅਤੇ ਇਸ ਮੁੱਦੇ 'ਤੇ ਵਿਭਾਗ ਹਮਦਰਦੀ ਨਾਲ ਫ਼ੈਸਲਾ ਲਵੇ।

ਟਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਬੱਸਾਂ ਦੀ ਪਾਸਿੰਗ ਸਬੰਧੀ ਪ੍ਰਕਿਰਿਆ ਵਿੱਚ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿੱਜੀ ਤੌਰ 'ਤੇ ਦੌਰੇ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਚਲ ਰਹੀਆਂ ਬੱਸਾਂ ਬਾਰੇ ਜਾਣਨ ਅਤੇ ਤੁਰੰਤ ਰਿਪੋਰਟ ਦੇਣ। ਉਨ੍ਹਾਂ ਕਿਹਾ ਕਿ ਬੱਸਾਂ ਦੇ ਟਾਈਮ-ਟੇਬਲ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਵੀ ਤੁਰੰਤ ਦੂਰ ਕੀਤਾ ਜਾਵੇ।

ਮੁਲਾਜ਼ਮਾਂ ਵੱਲੋਂ ਰੱਖੀ ਮੰਗ 'ਤੇ ਵਿਚਾਰ ਕਰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਵਿਭਾਗ ਵਲੋਂ ਦੂਰ-ਦੁਰਾਡੇ ਨਿਯੁਕਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਘਰਾਂ ਨੇੜੇ ਤੈਨਾਤ ਕਰਨ ਸਬੰਧੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਸਬੰਧੀ ਤੁਰੰਤ ਵਿਉਂਤਬੰਦੀ ਕੀਤੀ ਜਾਵੇ। ਉਨ੍ਹਾਂ ਵਿਭਾਗ ਦੀਆਂ ਇਮਾਰਤਾਂ ਅਤੇ ਵਰਕਸ਼ਾਪਾਂ ਦੀ ਹਾਲਤ ਸਬੰਧੀ ਵੀ ਰਿਪੋਰਟ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜਿੱਥੇ ਲੋੜ ਹੋਵੇ, ਉਥੇ ਤੁਰੰਤ ਮੁਰੰਮਤ ਕਰਵਾਈ ਜਾਵੇ।

ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਦਿਲਰਾਜ ਸਿੰਘ ਸੰਧਾਵਾਲੀਆ, ਡਾਇਰੈਕਟਰ ਸਟੇਟ ਟਰਾਂਸਪੋਰਟ ਮੈਡਮ ਅਮਨਦੀਪ ਕੌਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Pilibhit Encounter: ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pilibhit Encounter: ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
ਪੀਲੀਭੀਤ ਐਨਕਾਊਂਟਰ 'ਚ ਤਿੰਨ ਪੰਜਾਬੀਆਂ ਦੀ ਮੌਤ 'ਤੇ ਉੱਠੇ ਸਵਾਲ! 'ਆਪ' ਵਿਧਾਇਕ ਨੇ ਮੰਗੀ ਉੱਚ ਪੱਧਰੀ ਜਾਂਚ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ ਦੇ ਇਸ ਸ਼ਹਿਰ ਧਮਾਕਿਆਂ ਦਾ ਸਿਲਸਿਲਾ ਜਾਰੀ, ਇਲਾਕੇ 'ਚ ਮੱਚੀ ਤਰਥੱਲੀ, ਦਹਿਸ਼ਤ 'ਚ ਲੋਕ 
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Embed widget