ਪੜਚੋਲ ਕਰੋ

ਪੂਰੀ ਦੁਨੀਆ 'ਚ ਗੁਰਬਾਣੀ ਦੇ ਪ੍ਰਚਾਰ ਦਾ ਜਿੰਮਾ ਚੁੱਕੇਗੀ ਪੰਜਾਬ ਸਰਕਾਰ, ਸੀਐਮ ਭਗਵੰਤ ਮਾਨ ਨੇ ਐਸਜੀਪੀਸੀ ਨੂੰ ਕੀਤੀ ਇਹ ਅਪੀਲ

CM Bhagwant Mann ਨੇ ਹੁਣ SGPC ਨੂੰ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰਬਾਣੀ ਦਾ ਵਿਸ਼ਵ ਭਰ ਵਿੱਚ ਪ੍ਰਚਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਤੇ ਧਰਮ ਹੈ

Punjab Governement: ਸੱਤਾ 'ਚ ਆਉਣ ਤੋਂ ਬਾਅਦ ਇਤਿਹਾਸਕ ਫੈਸਲੇ ਲੈਣ ਵਾਲੀ ਮਾਨ ਸਰਕਾਰ ਨੇ ਹੁਣ ਇੱਕ ਹੋਰ ਸ਼ਲਾਘਾਯੋਗ ਕਦਮ ਚੁੱਕਿਆ ਹੈ। CM Bhagwant Mann ਨੇ ਇੱਕ ਵੀਡੀਓ ਜਾਰੀ ਕਰ SGPC ਨੂੰ ਅਪੀਲ ਕੀਤੀ ਹੈ ਕਿ ਦਰਬਾਰ ਸਾਹਿਬ ਨੂੰ ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾਵੇ ਤਾਂ ਜੋ ਪੂਰੀ ਦੁਨੀਆ 'ਚ ਗੁਰਬਾਣੀ ਦਾ ਪ੍ਰਚਾਰ ਕੀਤਾ ਜਾ ਸਕੇ ਇੰਨਾ ਹੀ ਨਹੀਂ ਸੀਐੱਮ ਨੇ ਕਿਹਾ ਵੱਖ-ਵੱਖ ਮਾਧਿਅਮਾਂ, ਟੀਵੀ ਚੈਨਲਾਂ ਰਾਹੀਂ ਗੁਰਬਾਣੀ ਦੀ ਪ੍ਰਚਾਰ ਕੀਤਾ ਜਾਵੇਗਾ  ਅਤੇ ਇਸ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕੇਗੀ। ਸੀਐੱਮ ਨੇ ਕਿਹਾ ਕਿ ਗੁਰਬਾਣੀ ਦਾ ਵਿਸ਼ਵ ਭਰ ਵਿੱਚ ਪ੍ਰਚਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਤੇ ਧਰਮ ਹੈ। ਰੇਡੀਓ ਅਤੇ ਸਾਰੇ ਆਧੁਨਿਕ ਸਾਧਨਾਂ ਰਾਹੀਂ ਗੁਰਬਾਣੀ ਦਾ ਪ੍ਰਚਾਰ ਹੋਵੇਗਾ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਸੂਬਾ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਆਧੁਨਿਕ ਪ੍ਰਸਾਰਣ/ਸੰਚਾਰ ਤਕਨੀਕਾਂ ਨੂੰ ਸਥਾਪਿਤ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕਿਹਾ ਕਿ `ਸਰਬ ਸਾਂਝੀ ਗੁਰਬਾਣੀ ` ਦੇ ਦੁਨੀਆਂ ਭਰ `ਚ ਪਸਾਰ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ ਤਾਂ ਜੋ `ਸਰਬੱਤ ਦੇ ਭਲੇ` ਦੇ ਇਲਾਹੀ ਸੰਦੇਸ਼ ਨੂੰ ਦੁਨੀਆ ਭਰ ਵਿਚ ਵਸਦੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ।

ਇਹ ਉਪਰਾਲਾ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰੇ ਕਰਨ ਦੇ ਨਾਲ-ਨਾਲ ਰਸਭਿੰਨੀ ਇਲਾਹੀ ਗੁਰਬਾਣੀ ਸਰਵਣ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੀ ਜਾਣ ਵਾਲੀ ਹਰ ਸੇਵਾ ਨਿਭਾਉਣ ਲਈ ਤਿਆਰ ਹੈ।

ਆਪਣੇ ਵੀਡੀਓ ਸੰਦੇਸ਼ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਗੁਰਬਾਣੀ ਦੇ ਇਲਾਹੀ ਸੰਦੇਸ਼ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਉਨ੍ਹਾਂ ਇਸ ਲਈ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਨੂੰ ਇੱਕੋ ਮਾਧਿਅਮ ਤੱਕ ਸੀਮਤ ਕਰਨ ਦੀ ਬਜਾਏ ਸੈਟੇਲਾਈਟ ਟੀ.ਵੀ ਸਮੇਤ ਸੰਚਾਰ ਦੇ ਵੱਖ-ਵੱਖ ਪਲੇਟਫਾਰਮਾਂ ਜਿਵੇਂ ਰੇਡੀਓ, ਐੱਫ.ਐੱਮ., ਸੋਸ਼ਲ ਮੀਡੀਆ ਅਤੇ ਮੋਬਾਈਲ ਐਪਸ `ਤੇ ਪ੍ਰਸਾਰਤ ਕੀਤਾ ਜਾਵੇ ।

ਮੁੱਖ ਮੰਤਰੀ ਨੇ ਇਸ ਕਾਰਜ ਲਈ ਪੰਜਾਬ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਵੀਨਤਮ ਬੁਨਿਆਦੀ ਢਾਂਚਾ/ਤਕਨਾਲੋਜੀ ਸਥਾਪਤ ਕਰਨ ਦੀ ਪੇਸ਼ਕਸ਼ ਕੀਤੀ ਜਿਸ ਵਿੱਚ ਨਵੀਨਤਮ ਕੈਮਰੇ ਅਤੇ ਪ੍ਰਸਾਰਣ ਉਪਕਰਨ ਸ਼ਾਮਲ ਹਨ।ਇਸ ਤੋਂ ਇਲਾਵਾ ਪ੍ਰਸਾਰਣ ਦੇ ਹੋਰ ਡਿਜੀਟਲ ਮਾਧਿਅਮ ਜਿਵੇਂ ਯੂ-ਟਿਊਬ, ਮੋਬਾਈਲ ਐਪਸ, ਧਾਰਮਿਕ ਚੈਨਲ ਜਾਂ ਕੋਈ ਹੋਰ ਚੈਨਲ ਜੋ ਇਕੋ ਮਾਧਿਅਮ ਦੀ ਬਜਾਏ ਵੱਖ ਵੱਖ ਤਕਨੀਕਾਂ ਵਰਤ ਕੇ ਗੁਰਬਾਣੀ ਦਾ ਪ੍ਰਸਾਰਨ ਕਰਨਾ ਚਾਹੁੰਦੇ ਹੋਣ ਉਨ੍ਹਾਂ ਲਈ ਵੀ ਸਰਕਾਰ ਲੋੜੀਂਦਾ ਸਾਜੋ ਸਮਾਨ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ ਤਾਂ ਜੋ ਸਰਬ ਸਾਂਝੀ ਬਾਣੀ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ ਜਾ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਇਸ ਦਾ ਖਰਚਾ ਚੁੱਕਣ ਲਈ ਤਿਆਰ ਹੈ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ, ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Advertisement
ABP Premium

ਵੀਡੀਓਜ਼

Encounter News|Crime|ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਨਹੀਂ ਖ਼ੈਰ!Mohali ਪੁਲਿਸ ਤੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂChandigradh Haryana Vidhan Sbah|ਚੰਡੀਗੜ੍ਹ 'ਚ ਹਰਿਆਣਾ ਨੂੰ ਨਹੀਂ ਮਿਲੇਗੀ ਥਾਂ?Punjab ਗਵਰਨਰ ਨੇ ਖ਼ੁਲਾਸਾ!Canada ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਝੱਟਕਾ ! ਪੰਜਾਬੀ ਨਹੀਂ ਕਰ ਪਾਉਣਗੇ ਕੈਨੇਡਾ 'ਚ ਇਹ ਕੰਮ.. | Justin TrudeauAAP ਨੂੰ ਲੱਗਿਆ ਵੱਡਾ ਝਟਕਾ! ਵੋਟਾਂ ਤੋਂ ਪਹਿਲਾਂ ਮੰਤਰੀ ਨੇ ਦਿੱਤਾ ਅਸਤੀਫ਼ਾ, ਕਿਹਾ- ਨਹੀਂ ਬਚਿਆ ਸੀ ਕੋਈ ਚਾਰਾ | BJP

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਨੂੰ ਮਿਲੀ ਜਾ*ਨੋਂ ਮਾ*ਰਨ ਦੀ ਧ*ਮਕੀ, ਭਾਜਪਾ ਛੱਡੋ ਜਾਂ ਫਿਰ ਜ਼ਿੰਦਗੀ!
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਮਨੀਪੁਰ 'ਚ ਹਿੰਸਾ ਕਾਰਨ 'ਸੰਕਟ' 'ਚ BJP ਸਰਕਾਰ! NPP ਨੇ ਸਮਰਥਨ ਵਾਪਸ ਲੈਣ ਦਾ ਕੀਤਾ ਐਲਾਨ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
ਨਵੇਂ ਬਣੇ ਸਰਪੰਚ ਦਾ ਗੋ*ਲੀਆਂ ਮਾਰ ਕੇ ਕੀਤਾ ਗਿਆ ਕ*ਤਲ, ਅਣਪਛਾਤਿਆਂ ਵੱਲੋਂ ਕੀਤਾ ਗਿਆ ਹ*ਮਲਾ
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ,  ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
Punjab By Poll: ਬਰਨਾਲਾ 'ਚ ਤਿਕੋਣਾ ਮੁਕਾਬਲਾ, ਆਪ ਨੂੰ ਬਾਗ਼ੀ ਦਾ ਨੁਕਸਾਨ, ਸ਼ਹਿਰੀ ਵੋਟਰਾਂ 'ਤੇ BJP ਦੀ ਟੇਕ, ਕਾਂਗਰਸ ਵੀ ਆਸਵੰਦ, ਜਾਣੋ ਕਿਸਦਾ ਪਲੜਾ ਭਾਰੀ ?
ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ
ਯੂਟਿਊਬ ਦੇਖ ਕੇ ਬਣਾਇਆ ਬੰ*ਬ! ਟੀਚਰ ਦੀ ਕੁਰਸੀ ਥੱਲੇ ਰੱਖ ਕੇ ਖੇਡੀ ਜਾ*ਨਲੇਵਾ ਖੇਡ, ਮੱਚ ਗਈ ਤਰਥੱਲੀ
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
Study In UK: ਭਾਰਤੀ ਵਿਦਿਆਰਥੀਆਂ ਦਾ UK ਤੋਂ ਮੋਹ ਹੋਇਆ ਭੰਗ, 20 ਫੀਸਦੀ ਦੀ ਆਈ ਗਿਰਾਵਟ, ਜਾਣੋ ਕੀ ਵਜ੍ਹਾ ?
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
IPL 2025 Mega Auction: ਪੰਜਾਬ ਨੇ 29 ਕਰੋੜ 'ਚ ਖਰੀਦਿਆ ਪੰਤ, ਵੇਖੋ ਪੂਰੀ ਲਿਸਟ ਕੌਣ ਕਿੰਨੇ 'ਚ ਵਿਕਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
Crime News: ਫ਼ਰੀਦਕੋਟ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ, ਗਰਮ ਪਾਣੀ ਨਾਲ ਨਹਾਉਣ ਨੂੰ ਲੈ ਕੇ ਹੋਇਆ ਝਗੜਾ, ਤੇਜ਼ਧਾਰ ਹਥਿਆਰ ਨਾਲ ਵੱਢਿਆ
Embed widget