Punjab News: ਸਰਕਾਰੀ ਸਕੂਲ ਕੋਲ ਪ੍ਰਸ਼ਨ ਪੱਤਰਾਂ ਦੀ ਛਪਾਈ ਲਈ ਨਹੀਂ ਫੰਡ, ਪੇਪਰ ਕਰਨੇ ਪਏ ਰੱਦ, ਵਿਰੋਧੀ ਧਿਰ ਨੇ ਕਿਹਾ-ਪੰਜਾਬ ਨੂੰ ਵਾਹਿਗੁਰੂ ਬਚਾਵੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਆਪਣੀ ਸਿਹਤ ਦਾਅ 'ਤੇ ਲਗਾ ਦਿੱਤੀ ਹੈ ਬਲਕਿ ਆਪਣੇ ਅਯੋਗ ਅਤੇ ਲਾਪਰਵਾਹੀ ਵਾਲੇ ਰਵੱਈਏ ਕਾਰਨ ਪੰਜਾਬ ਦੀ ਵਿੱਤੀ ਸਿਹਤ ਨੂੰ ਵੀ ICU ਵਿੱਚ ਪਾ ਦਿੱਤਾ ਹੈ। ਵਾਹਿਗੁਰੂ ਪੰਜਾਬ ਨੂੰ ਬਚਾਵੇ।
Punjab News: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਬੁੱਧਵਾਰ ਨੂੰ ਸ਼ੁਰੂ ਹੋਈ ਟਰਮ 1 ਦੀ ਪ੍ਰੀਖਿਆ ਲਈ ਬੈਠੇ ਸਨ, ਪਰ ਮੁੱਲਾਂਪੁਰ ਮੰਡੀ ਦੇ ਸਰਕਾਰੀ ਹਾਈ ਸਕੂਲ ਵਿੱਚ ਅਜਿਹਾ ਨਹੀਂ ਹੋ ਸਕਿਆ ਜਿਸ ਦਾ ਕਰਾਨ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਵੋਗੇ, ਕਿਉਂਕਿ ਇੱਥੋਂ ਦੇ ਸਕੂਲ ਕੋਲ ਪ੍ਰਸ਼ਨ ਪੱਤਰਾਂ ਦੀ ਛਪਾਈ 'ਤੇ ਖ਼ਰਚ ਕਰਨ ਲਈ 12,000 ਰੁਪਏ ਨਹੀਂ ਸਨ। ਇਹ ਪਤਾ ਲੱਗਣ 'ਤੇ ਕਿ 6ਵੀਂ ਤੋਂ 10ਵੀਂ ਜਮਾਤ ਤੱਕ ਦੇ 397 ਵਿਦਿਆਰਥੀਆਂ 'ਚੋਂ ਕੋਈ ਵੀ ਬੱਚਾ ਪਹਿਲੀ ਟਰਮ ਦੀ ਪ੍ਰੀਖਿਆ 'ਚ ਨਹੀਂ ਬੈਠ ਸਕਿਆ, ਇਸ ਤੋਂ ਬਾਅਦ ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਨੇ ਸਕੂਲ ਮੁਖੀ ਖੁਸ਼ਮਿੰਦਰ ਕੌਰ ਨੂੰ ਸਪੱਸ਼ਟੀਕਰਨ ਲ਼ਈ ਨੋਟਿਸ ਜਾਰੀ ਕੀਤਾ ਹੈ
ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, ਲੁਧਿਆਣਾ ਦੇ ਇੱਕ ਸਰਕਾਰੀ ਸਕੂਲ ਦੇ 397 ਵਿਦਿਆਰਥੀਆਂ ਨੂੰ ਟਰਮ 1 ਦੀ ਪ੍ਰੀਖਿਆ ਛੱਡਣੀ ਪਈ ਕਿਉਂਕਿ ਸਕੂਲ ਕੋਲ ਪ੍ਰਸ਼ਨ ਪੱਤਰ ਛਾਪਣ ਲਈ ਫੰਡ ਨਹੀਂ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾ ਸਿਰਫ਼ ਆਪਣੀ ਸਿਹਤ ਦਾਅ 'ਤੇ ਲਗਾ ਦਿੱਤੀ ਹੈ ਬਲਕਿ ਆਪਣੇ ਅਯੋਗ ਅਤੇ ਲਾਪਰਵਾਹੀ ਵਾਲੇ ਰਵੱਈਏ ਕਾਰਨ ਪੰਜਾਬ ਦੀ ਵਿੱਤੀ ਸਿਹਤ ਨੂੰ ਵੀ ICU ਵਿੱਚ ਪਾ ਦਿੱਤਾ ਹੈ। ਵਾਹਿਗੁਰੂ ਪੰਜਾਬ ਨੂੰ ਬਚਾਵੇ।
The 397 students of a government school in Ludhiana were made to skip term 1 exams because the school had no funds to print the question papers.
— Partap Singh Bajwa (@Partap_Sbajwa) September 27, 2024
Punjab CM @BhagwantMann has not only put his own health at stake but due to his inefficient and negligent attitude, the fiscal health… pic.twitter.com/gSxxf962tC
ਵਿਦਿਆਰਥੀ ਹੋਏ ਨਾਰਾਸ਼ !
ਜਦੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਨਾ ਹੋਣ ਦਾ ਪਤਾ ਲੱਗਾ ਤਾਂ ਉਹ ਨਿਰਾਸ਼ ਹੋ ਗਏ। ਸਕੂਲ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੈ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਇੰਸ ਦੀ ਪ੍ਰੀਖਿਆ, ਸੱਤਵੀਂ ਜਮਾਤ ਅੰਗਰੇਜ਼ੀ ਲਈ, ਅੱਠਵੀਂ ਜਮਾਤ ਨੂੰ ਗਣਿਤ ਲਈ, ਨੌਵੀਂ ਜਮਾਤ ਨੂੰ ਵਿਗਿਆਨ ਲਈ, ਅਤੇ ਦਸਵੀਂ ਜਮਾਤ ਨੂੰ ਗਣਿਤ ਲਈ ਬੈਠਣਾ ਸੀ।
ਖੁਸ਼ਮਿੰਦਰ ਕੌਰ ਨੇ ਫੰਡਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਕੂਲ ਨੂੰ ਪ੍ਰਸ਼ਨ ਪੱਤਰ ਛਾਪਣ ਲਈ ਫੰਡਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਪ੍ਰਬੰਧਕ ਕਮੇਟੀ ਨਾਲ ਇਸ ਬਾਰੇ ਚਰਚਾ ਕੀਤੀ, ਤਾਂ ਉਨ੍ਹਾਂ ਨੇ ਇੱਕ ਪ੍ਰਿੰਟਿੰਗ ਦੁਕਾਨ ਤੋਂ ਉਧਾਰ ਲੈਣ ਵਿੱਚ ਸਾਡੀ ਮਦਦ ਕੀਤੀ ਕਿਉਂਕਿ ਨਾ ਤਾਂ ਅਸੀਂ ਵਿਦਿਆਰਥੀਆਂ ਤੋਂ ਪੇਪਰ ਫੰਡ ਇਕੱਠਾ ਕਰ ਸਕਦੇ ਹਾਂ ਅਤੇ ਨਾ ਹੀ ਅਧਿਆਪਕ ਆਪਣੀ ਜੇਬ ਵਿੱਚੋਂ ਭੁਗਤਾਨ ਕਰਨਾ ਚਾਹੁੰਦੇ ਹਨ।