ਪੜਚੋਲ ਕਰੋ
ਕਮਿਊਨਿਟੀ ਟਰਾਂਸਮਿਸ਼ਨ ਬਾਰੇ ਸਰਕਾਰ ਚੇਤਾਵਨੀ ਦੇ ਪੰਜਾਬ ‘ਚ ਹੋਟਲ ਅਤੇ ਮਾਲਜ਼ ਖੋਲ੍ਹਣ ਦੀ ਤਿਆਰੀ ਸ਼ੁਰੂ
ਸੂਬੇ ‘ਚ ਐਡਵਾਇਜ਼ਰੀ ਦੀ ਪਾਲਣਾ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਸਰਕਾਰ ਨੇ ਹੋਟਲ, ਰੈਸਟੋਰੈਂਟਾਂ ਲਈ ਆਪਣੀ 5 ਟਾਇਰਡ ਐਕਸ਼ਨ ਪਲਾਨ ਤਿਆਰ ਕੀਤਾ ਹੈ।
![ਕਮਿਊਨਿਟੀ ਟਰਾਂਸਮਿਸ਼ਨ ਬਾਰੇ ਸਰਕਾਰ ਚੇਤਾਵਨੀ ਦੇ ਪੰਜਾਬ ‘ਚ ਹੋਟਲ ਅਤੇ ਮਾਲਜ਼ ਖੋਲ੍ਹਣ ਦੀ ਤਿਆਰੀ ਸ਼ੁਰੂ Government warns of community transmission Preparations begin for opening of hotels and malls in Punjab ਕਮਿਊਨਿਟੀ ਟਰਾਂਸਮਿਸ਼ਨ ਬਾਰੇ ਸਰਕਾਰ ਚੇਤਾਵਨੀ ਦੇ ਪੰਜਾਬ ‘ਚ ਹੋਟਲ ਅਤੇ ਮਾਲਜ਼ ਖੋਲ੍ਹਣ ਦੀ ਤਿਆਰੀ ਸ਼ੁਰੂ](https://static.abplive.com/wp-content/uploads/sites/5/2019/12/24183150/elante-mall.jpg?impolicy=abp_cdn&imwidth=1200&height=675)
ਚੰਡੀਗੜ੍ਹ: ਸਰਕਾਰ ਨੇ ਸੂਬੇ ਵਿੱਚ ਰੈਸਟੋਰੈਂਟ, ਹੋਟਲ ਅਤੇ ਮਾਲ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਰ ਸਰਕਾਰ ਚਿੰਤਤ ਹੈ ਕਿ ਹੋਟਲ ਅਤੇ ਮਾਲ ਖੋਲ੍ਹਣ ਨਾਲ ਕਮਿਊਨਿਟੀ ਟਰਾਂਸਮਿਸ਼ਨ ਨਾ ਫੈਲ ਜਾਵੇ। ਸਰਕਾਰ ਇਸ ਬਾਰੇ ਵਧੇਰੇ ਸੁਚੇਤ ਹੈ। ਉਂਝ, ਸਰਕਾਰ ਨੇ ਹੋਟਲ, ਰੈਸਟੋਰੈਂਟਾਂ ਲਈ ਆਪਣੀ 5 ਟਾਇਰਡ ਐਕਸ਼ਨ ਪਲਾਨ ਤਿਆਰ ਕੀਤੀ ਹੈ। ਪਰ ਇਸਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਮਾਹਰ ਕਮੇਟੀ ਦਾ ਨਾਲ ਮਸ਼ਵਰਾ ਵੀ ਕੀਤਾ ਜਾਵੇਗਾ।
ਐਮਐਚਏ ਵਲੋਂ 8 ਜੂਨ ਤੋਂ ਬਾਅਦ ਹੋਟਲ, ਰੈਸਟੋਰੈਂਟ ਅਤੇ ਮਾਲਜ਼ ਖੋਲ੍ਹਣ ਲਈ ਕਿਹਾ ਗਿਆ ਹੈ। ਇਸ ਸਬੰਧੀ ਕੇਂਦਰ ਸਰਕਾਰ ਵਲੋਂ ਕੁਝ ਗਾਈਡ ਲਾਈਨਾਂ ਜਾਰੀ ਕੀਤੀਆਂ ਗਈਆਂ ਹਨ।
ਨਿਯਮਾਂ ਦੀ ਉਲੰਘਣਾ ਕਰਨ 'ਤੇ ਅਧਿਕਾਰੀਆਂ ਨੂੰ ਜੁਰਮਾਨਾ ਕੀਤਾ ਜਾਵੇਗਾ:
ਸਰਕਾਰ ਵੱਲੋਂ ਹੋਟਲ ਅਤੇ ਮਾਲਾਂ ਵਿੱਚ ਨਿਗਰਾਨੀ ਲਈ ਟੀਮਾਂ ਦਾ ਗਠਨ ਕੀਤਾ ਜਾਵੇਗਾ। ਇਸ ਵਿੱਚ ਬੀਡੀਪੀਓ, ਐਸਐਚਓ, ਤਹਿਸੀਲਦਾਰ ਅਤੇ ਐਸਡੀਐਮ ਅਤੇ ਨਗਰ ਨਿਗਮ ਦੇ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਰਾਜ ਵਿੱਚ ਹੋਟਲ, ਰੈਸਟੋਰੈਂਟ ਅਤੇ ਮਾਲਾਂ ਦੀ ਚੈਕਿੰਗ ਕਰਨਗੇ।
ਜੇ ਇਨ੍ਹਾਂ ਸੰਸਥਾਵਾਂ ‘ਚ ਸਰਕਾਰ ਦੁਆਰਾ ਜਾਰੀ ਕੀਤੀ ਐਡਵਾਇਜ਼ਰੀ ਜਿਵੇਂ ਸਮਾਜਿਕ ਦੂਰੀ ਅਤੇ ਸੈਨੀਟੇਸ਼ਨ ਵਰਗੀਆਂ ਹੋਰ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਜਾਂ ਨਹੀਂ। ਜੇਕਰ ਕਿਸੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਜੁਰਮਾਨਾ ਲਗਾਇਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
![ਕਮਿਊਨਿਟੀ ਟਰਾਂਸਮਿਸ਼ਨ ਬਾਰੇ ਸਰਕਾਰ ਚੇਤਾਵਨੀ ਦੇ ਪੰਜਾਬ ‘ਚ ਹੋਟਲ ਅਤੇ ਮਾਲਜ਼ ਖੋਲ੍ਹਣ ਦੀ ਤਿਆਰੀ ਸ਼ੁਰੂ](https://static.abplive.com/wp-content/uploads/sites/5/2020/06/06172124/hotel-senetize.jpg)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਤਕਨਾਲੌਜੀ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)