ਗਰਮੀ ਨੇ ਕੀਤਾ ਬੇਹਾਲ, ਉਤੋਂ ਬਿਜਲੀ ਕੱਟਾਂ ਤੋਂ ਅਕੇ ਲੋਕਾਂ ਨੇ ਪਾਵਰਕਾਮ ਸਬ ਡਵੀਜ਼ਨ ਤਿੱਬੜ ਦਾ ਕੀਤਾ ਘਿਰਾਓ
ਲੋਕਾਂ ਨੇ ਕਿਹਾ ਕਿ ਪਾਵਰਕਾਮ ਦੇ ਜੇਈ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਵੀਜ਼ਨ ਦੇ ਐਕਸੀਅਨ ਸੁਰੇਸ਼ ਕੁਮਾਰ ਕਸ਼ਯਪ ਮੌਕੇ 'ਤੇ ਪਹੁੰਚੇ ਤੇ ਧਰਨਾਕਾਰੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ।
ਗੁਰਦਾਸਪੁਰ: ਜ਼ਿਲ੍ਹੇ ਦੇ ਪਾਵਰਕਾਮ ਸਬ ਡਵੀਜ਼ਨ ਤਿੱਬੜ ਵਲੋਂ ਲਗਾਏ ਜਾ ਰਹੇ ਬੇਲੋੜੇ ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਨੇ ਇਕੱਠੇ ਹੋ ਕੇ ਸਬ ਡਿਵੀਜ਼ਨ ਤਿੱਬੜ ਦੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ। ਇੱਥੇ ਇਕੱਠਾ ਹੋਏ ਲੋਕਾਂ ਨੇ ਪਾਵਰਕਾਮ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਨਾਲ ਹੀ ਗੁਰਦਾਸਪੁਰ-ਸ੍ਰੀਹਰਗੋਬਿੰਦਪੁਰ ਮੁੱਖ ਸੜਕ 'ਤੇ ਆਵਾਜਾਈ ਵੀ ਠੱਪ ਕਰ ਦਿੱਤੀ।
ਇਸ ਦੌਰਾਨ ਲੋਕਾਂ ਨੇ ਕਿਹਾ ਕਿ ਪਾਵਰਕਾਮ ਦੇ ਜੇਈ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਵੀਜ਼ਨ ਦੇ ਐਕਸੀਅਨ ਸੁਰੇਸ਼ ਕੁਮਾਰ ਕਸ਼ਯਪ ਮੌਕੇ 'ਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਧਰਨਾਕਾਰੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਮੌਕੇ 'ਤੇ ਹੀ ਅਣਗਹਿਲੀ ਵਰਤਣ ਵਾਲੇ ਜੇਈ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਗੁੱਸਾਏ ਲੋਕਾਂ ਨੇ ਧਰਨਾ ਖ਼ਤਮ ਕੀਤਾ।
ਇਸ ਮੌਕੇ ਪ੍ਰਦਰਸ਼ਨ ਕਰ ਰਹੇ ਗੋਲਡੀ ਮਾਨਪੁਰੀਆ ਨੇ ਕਿਹਾ ਕਿ ਪੂਰੀਆਂ ਗਰਮੀਆਂ ਦੇ ਵਿੱਚ ਉਨ੍ਹਾਂ ਦੇ ਪਿੰਡ ਦੇ ਲੋਕ ਬਿਜਲੀ ਕੱਟਾਂ ਕਰਕੇ ਨਰਕ ਭਰੀ ਜ਼ਿੰਦਗੀ ਗੁਜ਼ਰਨ ਨੂੰ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਜਦੋ ਉਹ ਪਾਵਰਕਾਮ ਡਿਵੀਜ਼ਨ ਦੇ ਐਸਡੀਓ ਅਤੇ ਹਲਕੇ ਦੇ ਜੇਈ ਨਾਲ ਗੱਲਬਾਤ ਕਰਦੇ ਹਨ ਤਾਂ ਉਨ੍ਹਾਂ ਦਾ ਵਿਵਹਾਰ ਖਪਤਕਾਰਾਂ ਨਾਲ ਸਹੀ ਨਹੀਂ ਹੁੰਦਾ।
ਇਸ ਤੋਂ ਇਲਾਵਾ ਅਕਸਰ ਹੀ ਜੇਈ ਦਾ ਮੋਬਾਇਲ ਫੋਨ ਸਵਿੱਚ ਆਫ ਆਉਂਦਾ ਹੈ ਅਤੇ ਕੋਈ ਸਹੀ ਜਵਾਬ ਨਹੀਂ ਦਿੱਤਾ ਜਾਂਦਾ। ਜਿਸ ਕਰਕੇ ਦੁੱਖੀ ਹੋਏ ਲੋਕਾਂ ਨੇ ਸਰਕਾਰ ਅਤੇ ਪਾਵਰਕਾਮ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜੇਈ ਖਿਲਾਫ ਕਾਰਵਾਈ ਕੀਤੀ ਜਾਵੇ।
ਮੌਕੇ 'ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡਿਵੀਜ਼ਨ ਦੇ ਐਕਸੀਅਨ ਸੁਰੇਸ਼ ਕੁਮਾਰ ਕਸ਼ਯਪ ਮੌਕੇ 'ਤੇ ਪਹੁੰਚੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਹੀ ਉਨ੍ਹਾਂ ਨੇ ਸਬੰਧਿਤ ਫੀਡਰ ਦੀ ਨਿਰਵਿਘਣ ਬਿਜਲੀ ਚਲਾਉਣ ਦੇ ਵੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਅਤੇ ਕਿਹਾ ਕਿ ਹਰੇਕ ਸਬ ਡਿਵੀਜ਼ਨ ਵਿੱਚ ਮੁਲਾਜ਼ਮਾਂ ਦੀ ਕਿੱਲਤ ਹੈ, ਲੇਕਿਨ ਫਿਰ ਵੀ ਉਨ੍ਹਾਂ ਦੇ ਅਧਿਕਾਰੀ ਕੰਮ ਵਿੱਚ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਖਪਤਕਾਰਾਂ ਨਾਲ ਮਾੜੀ ਸ਼ਬਦਾਵਲੀ ਵਰਤਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਫੀਡਰ ਉੱਤੇ ਕਿਸੇ ਵੀ ਖਪਤਕਾਰ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Punjab Assembly Election: ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਰਹੀ ਹੈ ਭਾਜਪਾ, ਪੰਜਾਬ ਦੀਆਂ 117 ਸੀਟਾਂ ‘ਤੇ ਨਹੀਂ ਕੋਈ ਸਿੱਖ ਆਗੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin