ਗੁਰਸਿਮਰਨ ਮੰਡ ਨੇ ਸਿਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਪੰਨੂ ਦੇ ਘਰ ’ਤੇ ਲਹਿਰਾਇਆ ਤਿਰੰਗਾ
ਪੰਜਾਬ ਵਿੱਚ 15 ਅਗਲਤ ਨੂੰ ਘਰਾਂ ਉੱਪਰ ਤਿਰੰਗਾ ਜਾਂ ਕੇਸਰੀ ਨਿਸ਼ਾਨ ਲਾਉਣ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਇਸ ਵਿਚਾਲੇ ਅੱਜ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਚੰਡੀਗੜ੍ਹ ਸਥਿਤ ਸਿੱਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਪੰਨੂ ਦੇ ਘਰ ’ਤੇ ਤਿਰੰਗਾ ਲਾ ਦਿੱਤਾ।
ਚੰਡੀਗੜ੍ਹ: ਪੰਜਾਬ ਵਿੱਚ 15 ਅਗਲਤ ਨੂੰ ਘਰਾਂ ਉੱਪਰ ਤਿਰੰਗਾ ਜਾਂ ਕੇਸਰੀ ਨਿਸ਼ਾਨ ਲਾਉਣ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਇਸ ਵਿਚਾਲੇ ਅੱਜ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਚੰਡੀਗੜ੍ਹ ਸਥਿਤ ਸਿੱਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਪੰਨੂ ਦੇ ਘਰ ’ਤੇ ਤਿਰੰਗਾ ਲਾ ਦਿੱਤਾ।
ਗੁਰਸਿਮਰਨ ਮੰਡ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਦੇ ਸੈਕਟਰ 15 ਸਥਿਤ ਗੁਰਪਤਵੰਤ ਪੰਨੂ ਦੇ ਘਰ ਪਹੁੰਚਿਆ ਤੇ ਗੇਟ 'ਤੇ ਭਾਰਤੀ ਝੰਡਾ ਲਾ ਦਿੱਤਾ। ਗੁਰਪਤਵੰਤ ਪੰਨੂ ਨੇ ਘਰਾਂ ਉੱਪਰ ਕੇਸਰੀ ਨਿਸ਼ਾਨ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਉਸ ਨੂੰ ਚੁਣੌਤੀ ਦਿੰਦੇ ਹੀ ਗੁਰਸਿਮਰਨ ਮੰਡ ਨੇ ਪੰਨੂ ਦੇ ਘਰ ਉੱਪਰ ਤਿਰੰਗਾ ਲਾਇਆ ਹੈ।
ਦੱਸ ਦਈੇ ਕਿ ਭਾਰਤ ਸਰਕਾਰ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਚਲਾਈ ਗਈ ਹੈ। ਇਸ ਦੇ ਉਲਟ ਕੁਝ ਸਿੱਖ ਜਥੇਬੰਦੀਆਂ ਨੇ ਘਰਾਂ ਉੱਪਰ ਕੇਸਰੀ ਨਿਸ਼ਾਨ ਲਾਉਣ ਦਾ ਐਲਾਨ ਕੀਤਾ ਹੈ। ਇਸ ਕਰਕੇ ਘਰਾਂ ਉੱਪਰ ਤਿਰੰਗਾ ਜਾਂ ਕੇਸਰੀ ਨਿਸ਼ਾਨ ਲਾਉਣ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਟਿਸ (ਐਸਐਫਜੇ) ਦੇ ਬਾਨੀ ਪੰਨੂ ਨੇ ਵੀ ਲੋਕਾਂ ਨੂੰ ਆਜ਼ਾਦੀ ਦਿਹਾੜੇ 'ਤੇ ਮੁੱਖ ਥਾਵਾਂ 'ਤੇ ਕੇਸਰੀ ਝੰਡਾ ਲਗਾਉਣ ਦੀ ਅਪੀਲ ਕੀਤੀ ਸੀ।
ਉਂਝ ਪੰਨੂ ਨੇ ਖਾਲਿਸਤਾਨੀ ਝੰਡਾ ਲਹਿਰਾਉਣ ਲਈ ਨਕਦ ਇਨਾਮ ਤੋਂ ਇਲਾਵਾ ਵਿਦੇਸ਼ਾਂ ਵਿਚ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਹੈ। ਇਸ ਦਾ ਵਿਰੋਧ ਕਰਦਿਆਂ ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਪੰਨੂ ਦੇ ਘਰ ਦੇ ਗੇਟ ’ਤੇ ਤਿਰੰਗਾ ਝੰਡਾ ਲਾਇਆ।
ਦੱਸ ਦੇਈਏ ਕਿ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਚੰਡੀਗੜ੍ਹ ਸਥਿਤ ਸਿੱਖਸ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਪੰਨੂ ਦੇ ਘਰ ’ਤੇ ਤਿਰੰਗਾ ਲਾ ਦਿੱਤਾ ਹੈ। ਗੁਰਸਿਮਰਨ ਮੰਡ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਦੇ ਸੈਕਟਰ 15 ਸਥਿਤ ਗੁਰਪਤਵੰਤ ਪੰਨੂ ਦੇ ਘਰ ਪਹੁੰਚਿਆ ਤੇ ਗੇਟ ‘ਤੇ ਭਾਰਤੀ ਝੰਡਾ ਲਾ ਦਿੱਤਾ। ਗੁਰਪਤਵੰਤ ਪੰਨੂ ਨੇ ਘਰਾਂ ਉੱਪਰ ਕੇਸਰੀ ਨਿਸ਼ਾਨ ਲਾਉਣ ਦਾ ਐਲਾਨ ਕੀਤਾ ਹੋਇਆ ਹੈ। ਉਸ ਨੂੰ ਚੁਣੌਤੀ ਦਿੰਦੇ ਹੀ ਗੁਰਸਿਮਰਨ ਮੰਡ ਨੇ ਪੰਨੂ ਦੇ ਘਰ ਉੱਪਰ ਤਿਰੰਗਾ ਲਾਇਆ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।