Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਿਸਾਨ ਸਾਡੇ ਦੇਸ਼ ਵਿੱਚ ਹਰ ਘਰ ਨੂੰ ਭੋਜਨ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀ ਆਵਾਜ਼ ਸੁਣਨ ਦੀ ਲੋੜ ਹੈ। ਸਾਡੀ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਸਾਨ ਨਾਲ ਬੈਠ ਕੇ ਵਿਚਾਰ ਕਰੋ
Farmer Protest: ਪਿਛਲੇ 10 ਮਹੀਨਿਆਂ ਤੋਂ ਪੰਜਾਬ ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਪਰ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਹਾਈਵੇ ਉੱਤੇ ਕੰਧਾਂ ਕੱਢਕੇ ਰੋਕਿਆ ਹੋਇਆ ਹੈ। ਇਸ ਪ੍ਰਦਰਸ਼ਨ ਵਿੱਚ ਗਾਇਕਾਂ ਤੇ ਅਦਾਕਾਰਾਂ ਵੱਲ਼ੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਹੁਣ ਇਸ ਸਭ ਵਿਚਾਲੇ ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਐਂਟਰੀ ਹੋ ਗਈ ਹੈ।
ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਕਿਸਾਨ ਸਾਡੇ ਦੇਸ਼ ਵਿੱਚ ਹਰ ਘਰ ਨੂੰ ਭੋਜਨ ਪ੍ਰਦਾਨ ਕਰਦੇ ਹਨ। ਉਨ੍ਹਾਂ ਦੀ ਆਵਾਜ਼ ਸੁਣਨ ਦੀ ਲੋੜ ਹੈ। ਸਾਡੀ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਸਾਨ ਨਾਲ ਬੈਠ ਕੇ ਵਿਚਾਰ ਕਰੋ
Farmers provide food to every household in our country. Their voices need to be heard.
— Guru Randhawa (@GuruOfficial) December 15, 2024
Requesting our government officials to please sit and discuss with the farmers officials.🙏
ਇਸ ਦੇ ਨਾਲ ਹੀ ਇੱਕ ਹੋਰ ਟਵੀਟ ਦੇ ਜਵਾਬ ਵਿੱਚ ਗੁਰੂ ਨੇ ਕਿਹਾ ਕਿ ਹਾਂਜੀ ਮੇਰੇ ਵੀਰ ਜੋ ਮੈਂ ਕਹਿ ਰਿਹਾ ਹਾਂ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਦੀ ਗੱਲ ਸੁਣੋ ਤੇ ਦੇਖੋ ਕੀ ਕੀਤਾ ਜਾ ਸਕਦਾ ਹੈ, ਹਰ ਥਾਂ ਦੀ ਵੱਖਰੀ ਲੋੜ ਹੁੰਦੀ ਹੈ, ਜਿਵੇਂ ਇੱਕ ਘਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਵੱਖਰੀਆਂ ਹੁੰਦੀਆਂ ਹਨ, ਹੁੰਦੇ ਤਾਂ ਸਾਰੇ ਪਰਿਵਾਰ ਦੇ ਮੈਂਬਰ ਹੀ ਹਨ।
Yess mere bhai, main vi wohi keh raha hoon ke request hai ke government unki baat sune and dekhein kya ho sakta hai, har jagah ki alag need ho sakti hai bhai, jaise ek ghar ke sare members ki needs alag hoti hai , hote sab family ke members hi hain,
— Guru Randhawa (@GuruOfficial) December 15, 2024
Hum sab family hi hain bhai ,… https://t.co/yXvfMup3cH
ਜ਼ਿਕਰ ਕਰ ਦਈਏ ਕਿ ਹਰਿਆਣਾ 'ਚ ਸੋਮਵਾਰ (16 ਦਸੰਬਰ) ਨੂੰ ਸ਼ੰਭੂ-ਖਨੌਰੀ ਸਰਹੱਦ 'ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ 'ਚ ਇੱਕ ਟਰੈਕਟਰ ਮਾਰਚ ਕੱਢਿਆ ਗਿਆ। ਹਿਸਾਰ, ਸੋਨੀਪਤ, ਚਰਖੀ ਦਾਦਰੀ, ਸਿਰਸਾ, ਫਤਿਹਾਬਾਦ ਅਤੇ ਅੰਬਾਲਾ ਵਿੱਚ ਕਿਸਾਨ ਟਰੈਕਟਰਾਂ ਨਾਲ ਪਹੁੰਚੇ।
ਓਧਰ ਦੂਜੇ ਪਾਸੇ ਖਨੌਰੀ ਸਰਹੱਦ ’ਤੇ 20 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਕਿਸਾਨਾਂ ਨੇ ਡੱਲੇਵਾਲ ਵੱਲੋਂ ਲਿਖੇ ਪੱਤਰ ਦੀ ਕਾਪੀ ਡੀਸੀ ਅਤੇ ਐਸਡੀਐਮ ਨੂੰ ਸੌਂਪੀ। ਇਸ ਦੇ ਨਾਲ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ ਕਾਫੀ ਘੱਟ ਗਿਆ ਹੈ। ਉਸ ਨੂੰ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਹੈ। ਉਸ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਜ਼ਰੂਰੀ ਹੈ।