ਪੜਚੋਲ ਕਰੋ
Advertisement
ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਮੀਂਹ ਦੇ ਨਾਲ ਗੜੇਮਾਰੀ, ਪੰਜਾਬ 'ਚ ਪਾਰਾ ਡਿੱਗਿਆ
ਦੀਵਾਲੀ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਉੱਤਰ ਭਾਰਤ ਵਿੱਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਪਾਰ ਹੇਠਾਂ ਡਿੱਗਾ ਹੈ।
ਚੰਡੀਗੜ੍ਹ: ਦੀਵਾਲੀ ਤੋਂ ਇੱਕ ਦਿਨ ਬਾਅਦ ਐਤਵਾਰ ਨੂੰ ਉੱਤਰ ਭਾਰਤ ਵਿੱਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਪਾਰ ਹੇਠਾਂ ਡਿੱਗਾ ਹੈ।ਪੰਜਾਬ, ਚੰਡੀਗੜ੍ਹ, ਦਿੱਲੀ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿੱਚ ਮੀਂਹ ਅਤੇ ਤੂਫਾਨ ਵੇਖਣ ਨੂੰ ਮਿਲਿਆ।ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਗੜੇਮਾਰੀ ਹੋਈ ਜਿਸ ਨੇ ਘੱਟੋ ਘੱਟ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਦੀ ਗਿਰਾਵਟ ਲਿਆਂਦੀ।
ਚੰਡੀਗੜ੍ਹ ਦੇ ਨਾਲ ਨਾਲ ਮੁਹਾਲੀ ਅਤੇ ਪੰਚਕੁਲਾ ਵਿੱਚ ਵੀ ਮੀਂਹ ਪਿਆ।ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਸ਼ ਨੇ ਕਣਕ ਬੀਜਣ ਵਾਲੇ ਕਿਸਾਨਾਂ ਲਈ ਖੁਸ਼ਹਾਲੀ ਲਿਆਂਦੀ ਹੈ, ਖਾਸਕਰ ਜਿਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਆਪਣੀ ਫਸਲ ਬੀਜੀ ਸੀ।ਇਸ ਤੋਂ ਇਲਾਵਾ ਇਹ ਮੀਂਹ ਉਨ੍ਹਾਂ ਕਿਸਾਨਾਂ ਲਈ ਵੀ ਲਾਭਕਾਰੀ ਹੈ ਜਿਨ੍ਹਾਂ ਨੇ ਹਾਲੇ ਕਣਕ ਜਾਂ ਹਾੜ੍ਹੀ ਦੀਆਂ ਫਸਲਾਂ ਅਤੇ ਪਸ਼ੂਆਂ ਲਈ ਚਾਰੇ ਬੀਜਣਾ ਹੈ।
ਐਤਵਾਰ ਨੂੰ ਚੰਡੀਗੜ, ਜਲੰਧਰ, ਰੋਪੜ, ਬਰਨਾਲਾ, ਅੰਮ੍ਰਿਤਸਰ, ਲੁਧਿਆਣਾ, ਮੁਹਾਲੀ, ਮਾਨਸਾ, ਬਠਿੰਡਾ, ਮੋਗਾ, ਮੰਡੀ ਗੋਬਿੰਦਗੜ੍ਹ ਸਮੇਤ ਹਰਿਆਣਾ ਦੇ ਹਿਸਾਰ ਅਤੇ ਅੰਬਾਲਾ ਵਿੱਚ ਵੀ ਮੀਂਹ ਪਿਆ।ਹਰਿਆਣਾ ਦੇ ਹਿਰਾਸ ਵਿੱਚ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ।
#WATCH | Haryana: Ambala witnesses rain today. The India Meteorological Department (IMD) predicts generally cloudy sky with one or two spells of rain or thundershowers with a minimum temperature of 14C with a maximum of 25C, tomorrow. pic.twitter.com/TAs16YHOxc
— ANI (@ANI) November 15, 2020
ਉਧਰ ਮੀਂਹ ਦੇ ਨਾਲ ਪ੍ਰਦੂਸ਼ਣ ਲੈਵਲ ਵਿੱਚ ਵੀ ਗਿਰਾਵਟ ਆਈ ਹੈ।ਹਾਲਾਂਕਿ ਦੀਵਾਲੀ ਦੇ ਪਟਾਕਿਆਂ ਨੇ AQI ਨੂੰ ਪ੍ਰਭਾਵਿਤ ਕੀਤਾ ਸੀ ਪਰ ਮੀਂਹ ਨੇ ਕਾਫੀ ਰਾਹਤ ਦੇ ਦਿੱਤੀ ਹੈ।ਰੋਪੜ ਵਿੱਚ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਘੱਟ ਮਹਿਸੂਸ ਕੀਤਾ ਗਿਆ।ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ 48 ਘੰਟਿਆਂ ਵਿੱਚ ਇਸ ਦੇ ਹੋਰ ਘੱਟਣ ਦੀ ਉਮੀਦ ਹੈ।#WATCH Haryana: Hisar witnesses a change in the weather, as the city receives hailstorm and rain this evening. pic.twitter.com/Wp6QA24IkS
— ANI (@ANI) November 15, 2020
#WATCH Delhi: Parts of the national capital receive rainfall. Visuals from Dwarka. pic.twitter.com/lrjFJ6fcFG
— ANI (@ANI) November 15, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕਾਰੋਬਾਰ
ਜਲੰਧਰ
ਪੰਜਾਬ
Advertisement