Harmandeep Murder Case: ਪੰਜਾਬੀ ਵਿਦਿਆਰਥਣ ਦੇ ਕਤਲ ਕੇਸ 'ਚ ਡੈਂਟੇ ਓਗਨੀਬੇਨ-ਹੇਬਰਨ ਖਿਲਾਫ ਚੱਲੇਗਾ ਮੁਕੱਦਮਾ
ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ 24 ਸਾਲਾ ਹਰਮਨਦੀਪ ਕੌਰ 'ਤੇ 26 ਫਰਵਰੀ 2022 ਨੂੰ ਹੋਏ ਹਮਲੇ ਤੋਂ ਬਾਅਦ 23 ਸਾਲਾ ਡੈਂਟੇ ਓਗਨੀਬੇਨ-ਹੇਬਰਨ ਨੂੰ ਮਾਨਸਿਕ ਸਿਹਤ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
Harmandeep Murder Case: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 2022 ਵਿੱਚ ਭਾਰਤੀ ਵਿਦਿਆਰਥਣ ਹਰਮਨਦੀਪ ਕੌਰ (Harmandeep Kaur Murder) ਦੀ ਹੱਤਿਆ ਕਰਨ ਦੇ ਮੁਲਜ਼ਮ ’ਤੇ ਕਤਲ ਦੇ ਦੋਸ਼ ਵਿੱਚ ਮੁਕੱਦਮਾ ਚੱਲੇਗਾ। ਪੁਲਿਸ (Police) ਨੇ ਡੈਂਟੇ ਓਗਨੀਬੇਨ-ਹੇਬਰਨ ਉਪਰ ਕਤਲ ਦੇ ਦੋਸ਼ ਲਾਏ ਹਨ। ਹੁਣ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਏਗੀ।
ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (The University of British Columbia) ਦੇ ਓਕਾਨਾਗਨ ਕੈਂਪਸ ਵਿੱਚ 24 ਸਾਲਾ ਹਰਮਨਦੀਪ ਕੌਰ 'ਤੇ 26 ਫਰਵਰੀ 2022 ਨੂੰ ਹੋਏ ਹਮਲੇ ਤੋਂ ਬਾਅਦ 23 ਸਾਲਾ ਡੈਂਟੇ ਓਗਨੀਬੇਨ-ਹੇਬਰਨ ਨੂੰ ਮਾਨਸਿਕ ਸਿਹਤ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਮਹੀਨੇ ਬਾਅਦ ਉਸ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ ਤੇ ਉਦੋਂ ਤੋਂ ਉਹ ਹਿਰਾਸਤ ਵਿਚ ਹੈ।
ਗਲੋਬਲ ਨਿਊਜ਼ ਨੇ ਰਿਪੋਰਟ ਦਿੱਤੀ ਕਿ ਹੁਣ ਮੁਕੱਦਮੇ ਦੀ ਤਰੀਕ ਤੈਅ ਕਰਨ ਲਈ ਉਸ ਦੇ 12 ਜੂਨ ਨੂੰ ਅਦਾਲਤ ਵਿੱਚ ਮੁੜ ਹਾਜ਼ਰ ਹੋਣ ਦੀ ਉਮੀਦ ਹੈ। ਹਰਮਨਦੀਪ ਕੌਰ ਪੜ੍ਹਾਈ ਦੇ ਨਾਲ ਨਾਲ ਕੋਲੰਬੀਆ ਯੂਨੀਵਰਸਿਟੀ ਦੇ ਓਕਾਨਾਗਨ ਕੈਂਪਸ ਵਿੱਚ ਸੁਰੱਖਿਆ ਗਾਰਡ ਵੀ ਸੀ, ਜਦੋਂ ਉਸ ਉੱਤੇ ਜਾਨਲੇਵਾ ਹਮਲਾ ਹੋਇਆ ਸੀ।
ਦੱਸ ਦਈਏ ਕਿ ਹਰਮਨਦੀਪ ਕੈਨੇਡਾ ਵਿੱਚ ਪੰਜ ਸਾਲਾਂ ਤੋਂ ਰਹਿ ਰਹੀ ਸੀ ਤੇ ਪੈਰਾਮੈਡਿਕ ਬਣਨ ਦੀ ਇੱਛਾ ਰੱਖਦੀ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਹੀ ਆਪਣਾ ਪੱਕਾ ਰਿਹਾਇਸ਼ੀ ਕਾਰਡ ਮਿਲਿਆ ਸੀ। ਪਰ ਪਰਿਵਾਰ ਅਜੇ ਤੱਕ ਆਪਣੀ ਜਵਾਨ ਧੀ ਦੀ ਮੌਤ ਦਾ ਦੁੱਖ ਹੰਢਾ ਰਿਹਾ ਹੈ।
ਹੋਰ ਪੜ੍ਹੋ : Delhi Liquor Scam Case: ਅਦਾਲਤ 'ਚ ਪੇਸ਼ ਹੋਣਗੇ ਮਨੀਸ਼ ਸਿਸੋਦੀਆ , ED ਦਾ ਦਾਅਵਾ- ਫਾਇਦਾ ਦਿਵਾਉਣ ਵਾਸਤੇ ਲਈ ਸੀ ਰਿਸ਼ਵਤ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।