ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਨੂੰ ਕੋਰੋਨਾ 'ਤੇ ਹਰਸਿਮਰਤ ਬਾਦਲ ਦਾ ਸਟੈਂਡ
ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਟੈਸਟਿੰਗ ਲਾਜ਼ਮੀ ਕਰਵਾਉਣ ਲਈ ਅਗਾਊਂ ਚੌਕਸ ਕੀਤਾ ਸੀ ਪਰ ਪੰਜਾਬ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਤੀਜਾ ਕਿ ਹੁਣ ਪੰਜਾਬ 'ਤੇ ਗਹਿਰਾ ਸੰਕਟ ਮੰਡਰਾ ਰਿਹਾ ਹੈ।
ਚੰਡੀਗੜ੍ਹ: ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੀ ਸੰਗਤ ਲਈ ਕਦੇ ਕ੍ਰੈਡਿਟ ਲੈਣ ਲਈ ਸਿਆਸੀ ਲੀਡਰ ਇੱਕ-ਦੂਜੇ ਤੋਂ ਮੋਹਰੀ ਹੋ ਰਹੇ ਸਨ। ਉੱਥੇ ਹੀ ਹੁਣ ਲਗਾਤਾਰ ਕੋਰੋਨਾ ਵਾਇਰਸ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਵਧਣ ਕਾਰਨ ਇੱਕ-ਦੂਜੇ 'ਤੇ ਇਲਜ਼ਾਮਬਾਜ਼ੀ ਦਾ ਬਾਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਸਿਰ ਠੀਕਰਾ ਭੰਨ੍ਹ ਦਿੱਤਾ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਉਨ੍ਹਾਂ ਸ੍ਰੀ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਟੈਸਟਿੰਗ ਲਾਜ਼ਮੀ ਕਰਵਾਉਣ ਲਈ ਅਗਾਊਂ ਚੌਕਸ ਕੀਤਾ ਸੀ ਪਰ ਪੰਜਾਬ ਸਰਕਾਰ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਤੀਜਾ ਕਿ ਹੁਣ ਪੰਜਾਬ 'ਤੇ ਗਹਿਰਾ ਸੰਕਟ ਮੰਡਰਾ ਰਿਹਾ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਅਪੀਲ ਨੂੰ ਅਣਗੌਲਿਆਂ ਕਰਦਿਆਂ ਬਿਨਾਂ ਟੈਸਟ ਲਏ ਸ਼ਰਧਾਲੂਆਂ ਨੂੰ ਘਰਾਂ ਨੂੰ ਰਵਾਨਾ ਕਰ ਦਿੱਤਾ। ਹੁਣ ਪੰਜਾਬ 'ਚ ਲਗਾਤਾਰ ਸ਼ਰਧਾਲੂਆਂ ਵਿੱਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਮਗਰੋਂ ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਦਾ ਨਤੀਜਾ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ।
ਨਾਂਦੇੜ ਤੋਂ ਵੱਖ-ਵੱਖ ਜ਼ਿਲ੍ਹਿਆਂ 'ਚ ਪਰਤੇ ਸ਼ਰਧਾਲੂਆਂ ਵਿੱਚ ਕੋਰੋਨਾ ਪੌਜ਼ੇਟਿਵ ਮਰੀਜ਼ ਆਉਣ ਮਗਰੋਂ ਪੰਜਾਬ ਦੇ ਲੋਕ ਇਕ ਵਾਰ ਫਿਰ ਸਹਿਮ ਗਏ ਹਨ।ਕਿਉਂਕਿ ਤਰਨ ਤਾਰਨ ਵਰਗੇ ਉਹ ਜ਼ਿਲ੍ਹੇ ਇਕ ਵੀ ਕੇਸ ਨਾ ਹੋਣ ਕਾਰਨ ਗਰੀਨ ਜ਼ੋਨ 'ਚ ਸਨ ਪਰ ਹੁਣ ਲਗਾਤਾਰ ਉੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫਾ ਹੋ ਰਿਹਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿੁਆਰਪੁਰ, ਕਪੂਰਥਲਾ, ਮੁਕਤਸਰ, ਲੁਧਿਆਣਾ, ਤੇ ਮੋਗਾ 'ਚ ਵੀ ਕੋਰੋਨਾ ਪੌਜ਼ਟਿਵ ਸ਼ਰਧਾਲੂ ਸਾਹਮਣੇ ਆਏ ਹਨ। ਹੁਣ ਤਕ ਪੰਜਾਬ 'ਚ ਪੌਜ਼ੇਟਿਵ ਸ਼ਰਧਾਲੂਆਂ ਦਾ ਅੰਕੜਾ 80 ਤੋਂ ਵੱਧ ਚੁੱਕਾ ਹੈ ਤੇ ਫ਼ਿਲਹਾਲ ਸੈਂਕੜੇ ਦੀ ਰਿਪੋਰਟ ਆਉਣੀ ਬਾਕੀ ਹੈ।