ਬੀਜੇਪੀ ਲੀਡਰਾਂ ਦੀ ਮਰੀ ਜ਼ਮੀਰ: ਹਰਸਿਮਰਤ ਬਾਦਲ ਦਾ ਤਿੱਖਾ ਹਮਲਾ
ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪਰ ਭਾਜਪਾ ਜਦੋਂ ਕਾਨੂੰਨ ਲੈ ਕੇ ਆਏ ਤਾਂ ਕੋਈ ਸਲਾਹ-ਮਸ਼ਵਰਾ ਵੀ ਨਹੀਂ ਕੀਤਾ। ਇਸ ਲਈ ਜਦੋਂ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਤਾਂ ਉਸ ਪਾਰਟੀ ਨਾਲ ਮੁੜ ਜਾਣ ਦਾ ਕੀ ਮਕਸਦ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕੱਲ੍ਹ ਵਾਲੀ ਮੀਟਿੰਗ 'ਚ ਵੀ ਕੁਝ ਨਿਕਲੇਗਾ।
ਬਠਿੰਡਾ: ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਅੱਜਕੱਲ੍ਹ ਬੀਜੇਪੀ ਖਿਲਾਫ ਖੁੱਲ੍ਹ ਕੇ ਭੜਾਸ ਕੱਢ ਰਹੇ ਹਨ। ਉਨ੍ਹਾਂ ਨੇ ਅੱਜ ਕਿਹਾ ਕਿ ਹੁਣ ਬੀਜੇਪੀ ਲੀਡਰ ਕਿਸਾਨਾਂ ਤੇ ਲੋਕਾਂ ਦੇ ਸੰਘਰਸ਼ ਨੂੰ ਬਰਬਾਦ ਕਰਨ ਦੇ ਪਾਸੇ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਬਹੁਤ ਸਾਰੇ ਲੀਡਰਾਂ ਨੇ ਖ਼ਾਲਿਸਤਾਨ ਤੇ ਹੋਰ ਪਤਾ ਨਹੀਂ ਕੀ ਕੁਝ ਕਿਹਾ। ਮੈਨੂੰ ਲੱਗਦਾ ਹੈ ਕਿ ਹੁਣ ਸਾਰੇ ਭਾਜਪਾ ਲੀਡਰਾਂ ਦੀ ਜ਼ਮੀਰ ਹੀ ਮਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਪਰ ਭਾਜਪਾ ਜਦੋਂ ਕਾਨੂੰਨ ਲੈ ਕੇ ਆਏ ਤਾਂ ਕੋਈ ਸਲਾਹ-ਮਸ਼ਵਰਾ ਵੀ ਨਹੀਂ ਕੀਤਾ। ਇਸ ਲਈ ਜਦੋਂ ਕਿਸੇ ਦੀ ਕੋਈ ਗੱਲ ਨਹੀਂ ਸੁਣਦਾ ਤਾਂ ਉਸ ਪਾਰਟੀ ਨਾਲ ਮੁੜ ਜਾਣ ਦਾ ਕੀ ਮਕਸਦ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕੱਲ੍ਹ ਵਾਲੀ ਮੀਟਿੰਗ 'ਚ ਵੀ ਕੁਝ ਨਿਕਲੇਗਾ, ਹਾਂ ਅਦਾਲਤ ਰਾਹੀਂ ਕੁਝ ਇਨਸਾਫ ਮਿਲੇਗਾ ਬੱਸ।
ਇਹ ਵੀ ਪੜ੍ਹੋ: Municipal council elections in Punjab: ਪੰਜਾਬ 'ਚ ਵੱਜਿਆ ਚੋਣ ਬਿਗੁਲ, ਫ਼ਰਵਰੀ 'ਚ ਹੋਣਗੀਆਂ 118 ਸ਼ਹਿਰਾਂ ਦੀਆਂ ਨਗਰ ਕੌਂਸਲ ਚੋਣਾਂ
ਪੰਜਾਬ ਸਰਕਾਰ ਵੱਲੋਂ ਨੌਕਰੀ ਦੇਣ ਦੇ ਐਲਾਨ ਬਾਰੇ ਹਰਸਿਮਰਤ ਬਾਦਲ ਨੇ ਕਿਹਾ ਕਿ ਹੁਣ ਤਾਂ ਜਾਣ ਦਾ ਟਾਈਮ ਹੋ ਗਿਆ। ਹੁਣ ਕਾਹਦੀਆਂ ਨੌਕਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀਆਂ ਦੇਣਗੇ, ਕਰਜ਼ਾ ਕੁਰਕੀ ਮੁਆਫ ਕਰਨਗੇ, ਹੁਣ ਜਦੋਂ 10 ਮਹੀਨੇ ਰਹਿ ਗਏ ਤਾਂ ਹੁਣ ਨੌਕਰੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904