ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਕੇਸ 'ਤੇ ਭਾਵੁਕ ਹੋਈ ਹਰਸਿਮਰਤ, ਬੋਲੀ ਜੇ ਮੇਰਾ ਭਰਾ ਰੱਤੀ ਭਰ ਵੀ ਕਸੂਰਵਾਰ ਤਾਂ ਉਸ ਦਾ ਕੱਖ ਨਾ ਰਹੇ...
ਹਰਸਿਮਰਤ ਬਾਦਲ ਨੇ ਕਿਹਾ ਜਿਸ ਤਰ੍ਹਾਂ ਦੇ ਬਾਕੀਆਂ ਦੇ ਭਰਾ ਨੇ, ਉਸੇ ਤਰ੍ਹਾਂ ਮੇਰਾ ਵੀ ਭਰਾ ਹੈ, ਸਾਡੇ ਵੀ ਬੱਚੇ ਹਨ ਤੇ ਪਰਮਾਤਮਾ ਨੂੰ ਮੰਨਣ ਵਾਲਾ ਸਾਡਾ ਪਰਿਵਾਰ ਹੈ ਤੇ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ।
ਅੰਮ੍ਰਿਤਸਰ: ਸੰਸਦ ਮੈਂਬਰ ਹਰਸਿਮਰਤ ਬਾਦਲ ਅੱਜ ਆਪਣੇ ਭਰਾ ਬਿਕਰਮ ਮਜੀਠੀਆ ਖਿਲਾਫ ਨਸ਼ਾ ਤਸਕਰੀ ਦੇ ਕੇਸ ਨੂੰ ਲੈ ਕੇ ਭਾਵੁਕ ਹੋ ਗਈ। ਹਰਸਿਮਰਤ ਬਾਦਲ ਨੇ ਮਜੀਠੀਆ ਮਾਮਲੇ 'ਤੇ ਭਾਵੁਕਤਾ ਨਾਲ ਆਖਿਆ ਕਿ ਜੇਕਰ ਮੇਰਾ ਭਰਾ ਰੱਤੀ ਭਰ ਵੀ ਕਸੂਰਵਾਰ ਹੈ ਤਾਂ ਉਸ ਦਾ ਕੱਖ ਨਾ ਰਹੇ ਤੇ ਜੇਕਰ ਉਸ ਨੂੰ ਨਾਜਾਇਜ ਫਸਾਇਆ ਜਾ ਰਿਹਾ ਹੈ ਤਾਂ ਉਸ ਨੂੰ ਫਸਾਉਣ ਵਾਲਿਆਂ ਦਾ ਕੱਖ ਨਾ ਰਹੇ।
ਹਰਸਿਮਰਤ ਬਾਦਲ ਨੇ ਕਿਹਾ ਜਿਸ ਤਰ੍ਹਾਂ ਦੇ ਬਾਕੀਆਂ ਦੇ ਭਰਾ ਨੇ, ਉਸੇ ਤਰ੍ਹਾਂ ਮੇਰਾ ਵੀ ਭਰਾ ਹੈ, ਸਾਡੇ ਵੀ ਬੱਚੇ ਹਨ ਤੇ ਪਰਮਾਤਮਾ ਨੂੰ ਮੰਨਣ ਵਾਲਾ ਸਾਡਾ ਪਰਿਵਾਰ ਹੈ ਤੇ ਪਰਮਾਤਮਾ ਸਭ ਕੁਝ ਦੇਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪੰਜ ਸਾਲ ਨਸ਼ਿਆ ਤੇ ਬੇਅਦਬੀ ਦੇ ਮਾਮਲੇ 'ਚ ਸਿਆਸਤ ਕੀਤੀ ਤੇ ਕੁਝ ਵੀ ਨਹੀਂ ਮਿਲਿਆ। ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਸਾਜਿਸ਼ ਕੀਤੀਆਂ। 20 ਦਿਨ ਦਾ ਡੀਜੀਪੀ ਲਾ ਕੇ ਜਾਂਦੀ ਸਰਕਾਰ ਨੇ ਝੂਠਾ ਪਰਚਾ ਕਰਾਇਆ।
ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਉਸ ਮਾਂ ਜਾਂ ਭੈਣ ਨਾਲ ਕੀ ਬੀਤ ਦੀ ਹੈ ਜਿਸ ਦਾ ਬੇਟਾ ਵੀਰ ਚਿੱਟੇ ਨਾਲ ਗਿਆ ਹੋਵੇ। ਹਰਸਿਮਰਤ ਨੇ ਕਿਹਾ ਕਿ ਬਿਕਰਮ ਮੇਰਾ ਭਰਾ ਹੈ ਤੇ ਮੈਨੂੰ ਆਪਣੇ ਭਰਾ 'ਤੇ ਮਾਣ ਹੈ ਤੇ ਜੇਕਰ ਮੇਰੇ ਭਰਾ ਨੇ ਥੋੜ੍ਹਾ ਜਿਹਾ ਵੀ ਤਸਕਰੀ 'ਚ ਸ਼ਾਮਲ ਹੈ ਤਾਂ ਉਸ ਦਾ ਕੁਝ ਨਾ ਰਹੇ ਤੇ ਜਿਸ ਨੇ ਬਿਕਰਮ ਨੂੰ ਅੱਗੇ ਰੱਖ ਕੇ ਇਸ ਦੀ ਆੜ 'ਚ ਨਸ਼ਾ ਵੇਚਿਆ, ਉਸ ਦਾ ਵੀ ਕੱਖ ਨਾ ਰਹੇ।
ਇਹ ਵੀ ਪੜ੍ਹੋ: ਬੀਜੇਪੀ ਉਮੀਦਵਾਰਾਂ ਦੀ ਡੇਰਾ ਸਿਰਸਾ 'ਤੇ ਟੇਕ, ਲੀਡਰਾਂ ਨੇ ਸਿਰਸਾ ਪਹੁੰਚ ਹਾਜ਼ਰੀ ਲਵਾਈ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin