ਬਠਿੰਡਾ ਦਿਹਾਤੀ ਹਲਕੇ ਤੋਂ ਅਕਾਲੀ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੀ ਹਰਸਿਮਰਤ ਬਾਦਲ , ਵਿਰੋਧੀਆਂ 'ਤੇ ਸਾਧੇ ਨਿਸ਼ਾਨੇ
ਪੰਜਾਬ ਵਿੱਚ ਅਮਨ ਸ਼ਾਂਤੀ ਦੇ ਲਈ ਕੇਵਲ ਕਾਂਪਰਮਾਇਜ਼ ਮੋਦੀ ਦੇ ਬਿਆਨ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੋਲਦੇ ਹੋਏ ਕਿਹਾ ਬੜੀ ਦੁੱਖ ਦੀ ਗੱਲ ਹੈ
ਬਠਿੰਡਾ : ਪੰਜਾਬ ਵਿੱਚ ਅਮਨ ਸ਼ਾਂਤੀ ਦੇ ਲਈ ਕੇਵਲ ਕਾਂਪਰਮਾਇਜ਼ ਮੋਦੀ ਦੇ ਬਿਆਨ 'ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੋਲਦੇ ਹੋਏ ਕਿਹਾ ਬੜੀ ਦੁੱਖ ਦੀ ਗੱਲ ਹੈ ਕਿ ਵਾਜਪਾਈ ਅਤੇ ਬਾਦਲ ਸਾਹਿਬ ਨਾਲ ਕੀਤਾ ਹੋਇਆ ਭਾਈਚਾਰਕ ਸਾਂਝ ਨੂੰ ਅੱਗੇ ਲਿਜਾਣ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਅੱਜ ਇਹ ਸਰਕਾਰ ਇਸਨੂੰ ਕਾਂਪਰਮਾਇਜ਼ ਕਰ ਉਸਦੀ ਤੁਹਿਨ ਕਰੇ ਬੜਾ ਦੁੱਖ ਸਾਰੇ ਪੰਜਾਬੀਆਂ ਦੇ ਦਿਲ ਨੂੰ ਠੇਸ ਪਹੁੰਚੀ ਹੋਣੀ ,ਲੇਕਿਨ ਹਾਂ ਇਹ ਬਿਲਕੁਲ ਠੀਕ ਹੈ ,ਕੈਪਟਨ ਅਮਰਿੰਦਰ ਸਿੰਘ ਨਾਲ ਰਲਕੇ ਉਸ ਮੁੱਖ ਮੰਤਰੀ ਕਮੇਟੀ ਦਾ ਹਿੱਸਾ ਸੀ, ਜਦ ਇਹ ਕਾਲੇ ਕਾਨੂੰਨ ਦਾ ਸਲਾ ਮਸ਼ਵਰਾ ਹੋਇਆ ਸੀ। ਅੱਜ ਇਹ ਕਾਨੂੰਨ ਪੰਜਾਬ 'ਤੇ ਥੋਪ ਪੰਜਾਬ ਦੀ ਕਿਸਾਨੀ ਨੂੰ ਠਾਹ ਲਾਉਣ ਦੀ ਕੋਸ਼ਿਸ਼ ਕੀਤੀ ,ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵੱਡਾ ਨੁਕਸਾਨ ਕੀਤਾ। ਅੱਜ ਇਹ ਸਾਰੀ ਪਾਰਟੀਆਂ ਬੇਨਿਕਾਬ ਹੋ ਗਈਆ ਹਨ, ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਗੱਲਾਂ ਕੀਤੀਆ ਜਾ ਰਹੀਆਂ ਹਨ।
ਪੰਜਾਬ ਵਿੱਚ ਮੋਦੀ ਸਾਹਿਬ ਰੈਲੀ ਕਰਨ ਆ ਰਹੇ ਹਨ ਸਬ ਨੂੰ ਹੱਕ ਹੈ ਲੋਕੀਂ ਸਾਡੇ ਬੜੇ ਸੂਝਵਾਨ ਹਨ। ਉਨ੍ਹਾਂ ਨੇ ਦੇਖਿਆ ਕਿ ਇਹ ਪਾਰਟੀ ਪੰਜਾਬ ਨੂੰ ਕੀ ਕਰਨ ਲੱਗਿਆ ਸੀ ਉਨ੍ਹਾਂ ਦੇ ਮੰਤਰੀ ਨੇ ਤਾਂ ਬਿਆਨ ਜਾਰੀ ਕੀਤਾ ਸੀ ਕਿ ਵੋਟਾਂ ਕਰਕੇ ਸਾਨੂੰ ਇਹ ਕਾਨੂੰਨ ਵਾਪਿਸ ਲੈਣੇ ਪਏ ਦਸ ਕਦਮ ਅੱਗੇ ਵਧਾਗੇ ,ਇਸਦਾ ਜਵਾਬ ਦੇਣ ਕਿ ਕਾਨੂੰਨ ਵਾਪਿਸ ਆਉਣਗੇ ,ਕਿ ਲਖੀਮਪੁਰ ਖੀਰੀ ਵਿੱਚ ਜਿਸ ਮੰਤਰੀ ਨੇ ਕਿਸਾਨਾਂ ਨੂੰ ਗੱਡੀ ਨਾਲ ਰੋੜਿਆ ,ਉਸਨੂੰ ਬੇਲ ਵੀ ਦਿੱਤੀ ਅਤੇ ਅੱਜ ਤੱਕ ਉਸਨੂੰ ਮੰਤਰੀ ਤੋਂ ਬਰਖਾਸਤ ਨਹੀਂ ਕੀਤਾ। ਹੁਣ ਵੀ ਉਸ ਨੂੰ ਬਣਾ ਕੇ ਰੱਖਿਆ ,ਮੈਨੂੰ ਨਹੀਂ ਪਤਾ ਕਿਹੜੇ ਮੂੰਹ ਨਾਲ ਇਹ ਪੰਜਾਬ ਆਉਂਦੇ ਹਨ।
ਕੇਜਰੀਵਾਲ ਨੇ ਸਿਰਫ ਕੱਲ ਕੱਚੇ ਮੁਲਾਜਮ ਨੂੰ ਪੱਕਾ ਕਰਨ ਦਾ ਸਿਰਫ ਐਲਾਨ ਕੀਤਾ ,ਪਿਛਲੇ 8 ਸਾਲਾਂ ਤੋਂ ਕੀ ਕੀਤਾ। ਓਹ ਸਿਰਫ ਇਹਨਾਂ ਦੱਸਦੇ ਹਕੀਕਤ ਇਹ ਹੈ ਕਿ ਪਿਛਲੇ 8 ਸਾਲਾਂ ਵਿੱਚ ਕੇਜਰੀਵਾਲ ਨੇ ਹਰ ਗਲੀ ਵਿੱਚ ਸ਼ਰਾਬ ਦੇ ਠੇਕੇ ਖੋਲ ਦਿੱਤੇ ਹਨ ਅਤੇ ਬੀਬੀਆਂ ਵਾਸਤੇ ਵੀ ਅਲੱਗ ਖੋਲ ਦਿੱਤਾ, ਅੱਜ ਇੱਕ ਸ਼ਰਾਬੀ ਮੁੱਖ ਮੰਤਰੀ ਬਣਾ ਕੇ ਹਰ ਗਲੀ ਨੁਕੜ ਵਿੱਚ ਠੇਕਾ ਖੁੱਲੇਗਾ।