Punjab News: ਆਪ ਸਰਕਾਰ ਦੀ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਗੰਢਤੁੱਪ, ਖ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਬਣਾ ਰਹੇ ਨੇ ਨਿਸ਼ਾਨਾ-ਬਾਦਲ
Punjab news: ਭਗਵੰਤ ਮਾਨ ਸਰਕਾਰ ਹੁਣ ਸੀਮਾਂ ਉੱਤੇ 'ਨਾਰਕੋ-ਟੈਰਰ' ਦੇ ਗਰੁੱਪਾਂ ਨਾਲ ਮਿਲ ਕੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ। ਇਹ ਸਰਕਾਰ ਰਾਸ਼ਟਰ ਵਿਰੋਧੀ ਡਰੱਗ ਮਾਫੀਆ ਨੂੰ ਵਧਾਵਾ ਦੇ ਰਹੀ ਹੈ।
Punjab News: ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਨੂੰ ਦੇਸ਼ ਲਈ ਖ਼ਤਰਾ ਦੱਸਿਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਆਪ ਸਰਕਾਰ ਦੀ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਗੰਢਤੁੱਪ ਹੈ। ਉੱਥੇ ਹੀ NCB ਨੂੰ ਇਸ ਮਾਮਲੇ ਵਿੱਚ ਧਿਆਨ ਦੇਣ ਦੀ ਗੱਲ ਕੀਤੀ ਹੈ। ਬੀਤੇ ਦਿਨੀਂ ਨਸ਼ਾ ਰੋਕੂ ਕਮੇਟੀ ਦੀ ਹੱਤਿਆ ਤੇ ਪਰਵਿੰਦਰ ਝੋਟਾ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਆਪ ਨੂੰ ਘੇਰਿਆ ਹੈ।
ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ, ਭਗਵੰਤ ਮਾਨ ਸਰਕਾਰ ਹੁਣ ਸੀਮਾਂ ਉੱਤੇ 'ਨਾਰਕੋ-ਟੈਰਰ' ਦੇ ਗਰੁੱਪਾਂ ਨਾਲ ਮਿਲ ਕੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਗਈ ਹੈ। ਇਹ ਸਰਕਾਰ ਰਾਸ਼ਟਰ ਵਿਰੋਧੀ ਡਰੱਗ ਮਾਫੀਆ ਨੂੰ ਵਧਾਵਾ ਦੇ ਰਹੀ ਹੈ ਤੇ ਪੰਜਾਬੀ ਨੌਜਵਾਨਾਂ, ਖ਼ਾਸ ਕਰਕੇ ਸਿੱਖ ਨੌਜਵਾਨਾਂ ਨੂੰ ਨਸ਼ਟ ਕਰਨ ਲਈ ਪਾਕਿਸਤਾਨੀ ਏਜੰਡੇ ਨੂੰ ਵਧਾਵਾ ਦੇ ਰਹੀ ਹੈ।
Bhagwant Mann govt has now become an implicit and explicit threat to national security through its active connivance with cross border narco-terror outfits. This govt sponsors anti national drug mafia and promotes Pakistan agenda to destroy Punjabi youth , especially Sikh youth.…
— Harsimrat Kaur Badal (@HarsimratBadal_) September 12, 2023
ਉਨ੍ਹਾਂ ਅੱਗੇ ਲਿਖਿਆ ਕਿ ਭਗਵੰਤ ਮਾਨ ਨੂੰ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਚੁਣਿਆ ਗਿਆ ਸੀ। ਇਹ ਉਦਾਹਰਣ ਹੈ ਕਿ ਉਨ੍ਹਾਂ ਦਾ ਕਥਿਤ 'ਨਸ਼ੇ ਵਿਰੁੱਧ ਯੁੱਧ' ਕਿਵੇਂ ਲੜਿਆ ਜਾ ਰਿਹਾ ਹੈ। ਨਸ਼ਾ ਤਸਕਰਾਂ ਨੇ ਬੀਤੇ ਦਿਨ ਇੱਕ ਨਸ਼ਾ ਰੋਕੂ ਕਮੇਟੀ ਦੇ ਮੈਂਬਰ ਦਾ ਕਤਲ ਕਰ ਦਿੱਤਾ ਜਦੋਂ ਕਿ ਨਸ਼ਾ ਤਸਕਰਾਂ ਨੂੰ ਰੋਕਣ ਵਾਲੇ ਪਰਵਿੰਦਰ ਝੋਟੇ ਨੂੰ ਸਰਕਾਰ ਤੇ ਪੁਲਿਸ ਨੇ ਬੰਦ ਕਰਕੇ ਰੱਖਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਗਵੰਤ ਮਾਨ ਸਰਕਾਰ ਇਸ ਮਾਫੀਏ ਨੂੰ ਬਚਾਉਣ ਲਈ ਤੇ ਇਸ ਖ਼ਿਲਾਫ਼ ਲੜਾਈ ਵਿੱਢਣ ਵਾਲਿਆਂ ਨੂੰ ਬਦਨਾਮ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।